ਮੈਲਬੌਰਨ ’ਚ ਸਿੱਧੂ ਮੂਸੇਵਾਲਾ ਨੂੰ ਇਨਸਾਫ਼ ਦਿਵਾਉਣ ਲਈ ਸ਼ਾਂਤਮਈ ਰੋਸ ਪ੍ਰਦਰਸ਼ਨ

11/13/2022 4:37:34 PM

ਮੈਲਬੌਰਨ (ਮਨਦੀਪ ਸਿੰਘ ਸੈਣੀ)- ਮਸ਼ਹੂਰ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਕਤਲ ਨੂੰ ਪੰਜ ਮਹੀਨੇ ਤੋਂ ਵੱਧ ਦਾ ਸਮਾਂ ਬੀਤ ਚੁੱਕਾ ਹੈ ਪਰ ਅਜੇ ਵੀ ਇਨਸਾਫ਼ ਦੀ ਮੰਗ ਜਾਰੀ ਹੈ । ਇਸ ਤਹਿਤ  ਐਤਵਾਰ ਨੂੰ ਮੈਲਬੌਰਨ ਵਿੱਚ ਮਰਹੂਮ ਗਾਇਕ ਸਿੱਧੂ ਮੂਸੇਵਾਲਾ  ਦੀ ਯਾਦ ਵਿੱਚ ਇਨਸਾਫ਼ ਦੀ ਮੰਗ ਕਰਦਿਆਂ ਸ਼ਾਂਤਮਈ ਰੋਸ ਪ੍ਰਦਰਸ਼ਨ ਕੀਤਾ ਗਿਆ। ਇਹ ਪ੍ਰਦਰਸ਼ਨ ਮੈਲਬੌਰਨ ਕ੍ਰਿਕਟ ਗਰਾਊਂਡ  ਵਿੱਚ  ਹੋ ਰਹੇ ਕ੍ਰਿਕਟ ਦੇ ਵਰਲਡ ਕੱਪ ਦੇ ਫਾਈਨਲ ਮੈਚ  ਦੇ ਮੱਦੇਨਜ਼ਰ ਆਯੋਜਤ ਕੀਤਾ ਗਿਆ ਸੀ । ਪ੍ਰਬੰਧਕਾਂ ਅਨੁਸਾਰ  ਇਹ ਪ੍ਰਦਰਸ਼ਨ ਪਹਿਲਾਂ ਸਟੇਡੀਅਮ ਦੇ ਗੇਟ ਨੰਬਰ 1 ’ਤੇ ਹੋਣਾ ਸੀ ਪਰ  ਪੁਲਸ ਅਤੇ ਬੀਸੀਸੀਆਈ ਦੀ ਦਖ਼ਲਅੰਦਾਜ਼ੀ ਕਰਕੇ  ਮਿਥੇ ਹੋਏ ਸਥਾਨ ਤੋਂ  ਇਹ ਪ੍ਰਦਰਸ਼ਨ ਚੁੱਕਣਾ ਪਿਆ ਅਤੇ ਇਹ ਪ੍ਰਦਰਸ਼ਨ ਨਾਲ ਲੱਗਦੇ  ਰਿਚਮੰਡ ਸਟੇਸ਼ਨ ’ਤੇ  ਕੀਤਾ ਗਿਆ ।

PunjabKesari

ਪ੍ਰਬੰਧਕਾਂ ਅਨੁਸਾਰ ਇਸ ਸ਼ਾਂਤਮਈ  ਪ੍ਰਦਰਸ਼ਨ ਦੀ ਅਗਾਊਂ ਜਾਣਕਾਰੀ ਪ੍ਰਸ਼ਾਸਨ ਅਤੇ ਸਟੇਡੀਅਮ ਵਾਲਿਆਂ ਨੂੰ ਦਿੱਤੀ ਗਈ ਸੀ ਪਰ ਐਨ ਮੌਕੇ ਪੁਲਸ ਵਾਲਿਆਂ ਵੱਲੋਂ ਦਿੱਤੇ ਦਖ਼ਲ ਕਰ ਕੇ ਉਨ੍ਹਾਂ ਨੂੰ  ਥੋੜ੍ਹੀ ਨਿਰਾਸ਼ਾ ਹੋਈ ਹੈ । ਇਸ ਮੌਕੇ ਨੌਜਵਾਨਾਂ ਵੱਲੋਂ ਸਿੱਧੂ ਮੂਸੇਵਾਲਾ ਨੂੰ ਸਮਰਪਤ ਟੀ ਸ਼ਰਟਾਂ ਪਾ ਕੇ ਅਤੇ ਉਸ ਦੇ ਗੀਤਾਂ ਨਾਲ ਸਿੱਧੂ ਮੁਸੇਵਾਲਾ ਨੂੰ ਯਾਦ ਕੀਤਾ ਗਿਆ । ਪ੍ਰਬੰਧਕਾਂ ਨੇ ਕਿਹਾ ਕਿ ਅਸੀਂ ਸਿੱਧੂ ਮੂਸੇਵਾਲਾ  ਦੇ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਯਤਨਸ਼ੀਲ ਹਾਂ ਅਤੇ  ਜੇਕਰ ਭਾਰਤੀ ਹਕੂਮਤ ਦੇ ਕੰਨਾਂ ’ਤੇ ਕੋਈ ਜੂੰਅ ਨਹੀਂ ਸਰਕੀ ਤਾਂ ਭਵਿੱਖ ਵਿੱਚ ਵੀ ਅੰਤਰਰਾਸ਼ਟਰੀ ਪੱਧਰ ’ਤੇ ਅਜਿਹੇ ਪ੍ਰਦਰਸ਼ਨ ਕੀਤੇ ਜਾਣਗੇ।

PunjabKesari


cherry

Content Editor

Related News