ਹਾਂਗਕਾਂਗ ''ਚ ਸ਼ਾਂਤੀ ਹੋਈ ਭੰਗ, ਫਿਰ ਪ੍ਰਦਰਸ਼ਨਕਾਰੀਆਂ ਤੇ ਪੁਲਸ ਵਿਚਾਲੇ ਹੋਈ ਝੜਪ
Sunday, Dec 15, 2019 - 06:34 PM (IST)

ਹਾਂਗਕਾਂਗ (ਏ.ਐਫ.ਪੀ.)- ਹਾਂਗਕਾਂਗ ਪੁਲਸ ਨੇ ਸੋਮਵਾਰ ਨੂੰ ਸ਼ਹਿਰ ਦੇ ਮਾਲਾਂ ਨੂੰ ਲੋਕਤੰਤਰ ਹਮਾਇਤ ਪ੍ਰਦਰਸ਼ਨਕਾਰੀਆਂ ਵਲੋਂ ਨਿਸ਼ਾਨੇ ਬਣਾਏ ਜਾਣ 'ਤੇ ਮਿਰਚ ਦੇ ਸਪਰੇਅ ਦੀ ਵਰਤੋਂ ਕੀਤੀ ਅਤੇ ਕਈ ਲੋਕਾਂ ਨੂੰ ਗ੍ਰਿਫਤਾਰ ਕੀਤਾ। ਕੁਝ ਸਮੇਂ ਬਾਅਦ ਫਿਰ ਹਿੰਸਾ ਭੜਕੀ ਸੀ। ਵੱਖ-ਵੱਖ ਥਾਵਾਂ 'ਤੇ ਅਚਾਨਕ ਪ੍ਰਦਰਸ਼ਨਕਾਰੀਆਂ ਨੇ ਪ੍ਰਦਰਸ਼ਨ ਕੀਤਾ ਅਤੇ ਤੋੜਭੰਨ ਕੀਤੀ। ਉਸ 'ਤੇ ਦੰਗਾਰੋਕੂ ਪੁਲਸ ਨੇ ਦੋ ਸ਼ਾਪਿੰਗ ਸੈਂਟਰਾਂ ਵਿਚ ਮਿਰਚ ਸਪਰੇਅ ਦੀ ਵਰਤੋਂ ਕੀਤੀ ਅਤੇ ਕੁਝ ਲੋਕਾਂ ਨੂੰ ਗ੍ਰਿਫਤਾਰ ਕੀਤਾ। ਪ੍ਰਦਰਸ਼ਨਕਾਰੀਆਂ ਨੇ ਅਧਿਕਾਰੀਆਂ ਦੇ ਨਾਲ ਧੱਕਾ-ਮੁੱਕੀ ਕੀਤੀ। ਨਕਾਬਪੋਸ਼ ਪ੍ਰਦਰਸ਼ਨਕਾਰੀਆਂ ਨੇ ਮੈਕਸਿਮ ਦੇ ਰੈਸਟੋਰੈਂਟਾਂ ਵਿਚ ਵੀ ਤੋੜਭੰਨ ਕੀਤੀ। ਮੈਕਸਿਮ ਕੰਪਨੀ ਪ੍ਰਦਰਸ਼ਨਕਾਰੀਆਂ ਦੇ ਨਿਸ਼ਾਨੇ 'ਤੇ ਹਨ ਕਿਉਂਕਿ ਮਾਲਕ ਦੀ ਧੀ ਨੇ ਲੋਕਤੰਤਰ ਹਮਾਇਤੀਆਂ ਦੀ ਆਲੋਚਨਾ ਕੀਤੀ ਸੀ। ਤਿੰਨ ਹਫਤੇ ਬਾਅਦ ਇਹ ਪ੍ਰਦਰਸ਼ਨ ਫਿਰ ਹੋਇਆ ਸੀ। ਹਾਂਗਕਾਂਗ ਤਕਰੀਬਨ 6 ਮਹੀਨੇ ਤੱਕ ਲੋਕਤੰਤਰ ਹਮਾਇਤੀ ਪ੍ਰਦਰਸ਼ਨ ਦੀ ਮਾਰ ਹੇਠ ਰਿਹਾ ਸੀ। ਉਸ ਦੌਰਾਨ ਪੁਲਸ ਅਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਹਿੰਸਕ ਝੜਪ ਹੋਈ ਸੀ।