ਸਲੋਹ ਬਾਰ ਕੌਂਸਲ ‘ਚ ਪਵਿੱਤਰ ਕੌਰ ਮਾਨ ਬਣੀ ਪਹਿਲੀ ਸਿੱਖ ਲੇਬਰ ਡਿਪਟੀ ਲੀਡਰ
Tuesday, Dec 21, 2021 - 11:34 PM (IST)
ਸਲੋਹ (ਸਰਬਜੀਤ ਬਨੂੜ) - ਸਥਾਨਕ ਬਾਰ ਕੌਂਸਲ ਵਿੱਚ ਪਵਿੱਤਰ ਕੌਰ ਮਾਨ ਪਹਿਲੀ ਸਿੱਖ ਲੇਬਰ ਡਿਪਟੀ ਲੀਡਰ ਅਤੇ ਕੈਬਨਿਟ ਮੈਂਬਰ ਬਣੀ ਹੈ। ਸਲੋਹ ਕੌਂਸਲ ਦੀ 8 ਮੈਂਬਰੀ ਨਵੀਂ ਬਣੀ ਕੈਬਨਿਟ ਵਿੱਚ ਪਵਿੱਤਰ ਕੌਰ ਮਾਨ ਨੂੰ ਲੇਬਰ ਦੇ ਸਥਾਨਕ ਡਿਪਟੀ ਲੀਡਰ ਤੋਂ ਇਲਾਵਾ ਟਰਾਂਸਪੋਰਟ, ਯੋਜਨਾਬੰਦੀ ਲਈ ਕੈਬਨਿਟ ਮੈਂਬਰ ਦਾ ਮੁਖੀ ਲਾਇਆ ਗਿਆ ਹੈ।
ਇਹ ਵੀ ਪੜ੍ਹੋ - ਓਮੀਕਰੋਨ ਤੋਂ ਪ੍ਰਭਾਵਿਤ ਕਾਰੋਬਾਰਾਂ ਨੂੰ ਇੱਕ ਅਰਬ ਪੌਂਡ ਦੀ ਮਦਦ ਦੇਵੇਗੀ ਬ੍ਰਿਟੇਨ ਸਰਕਾਰ
ਕੌਂਸਲਰ ਪਵਿੱਤਰ ਕੋਰ ਮਾਨ ਬ੍ਰਿਟਵੈਲ ਅਤੇ ਨੌਰਥਬਰੋ ਵਾਰਡ ਤੋਂ 2010 ਤੋਂ ਲਗਾਤਾਰ ਲੇਬਰ ਕੌਂਸਲਰ ਮੈਂਬਰ ਹਨ ‘ਤੇ ਪਬਲਿਕ ਮਾਮਲਿਆਂ ਦੇ ਸਲਾਹਕਾਰ ਵਜੋਂ ਕੰਮ ਕਰਦੀ ਹੈ। ਬੀਬੀ ਮਾਨ ਕੌਂਸਲ ਵਿੱਚ ਵੱਖ ਵੱਖ ਮਹਿਕਮਿਆਂ ਵਿੱਚ ਸਬ ਕਮੇਟੀ ਮੈਂਬਰ ਦੇ ਤੌਰ 'ਤੇ ਆਪਣੀਆਂ ਸੇਵਾਵਾਂ ਦੇ ਰਹੀ ਹੈ। ਮਾਨ ਤੋਂ ਇਲਾਵਾ ਕੈਬਨਿਟ ਵਿੱਚ ਬਲਵਿੰਦਰ ਬੈਂਸ ਨੂੰ ਰੈਗੂਲੇਸ਼ਨ ਅਤੇ ਪਬਲਿਕ ਲਈ ਕੈਬਨਿਟ ਮੈਂਬਰ ਸੁਰੱਖਿਆ ਲਾਇਆ ਗਿਆ ਹੈ। ਸਲੋਹ ਵਿੱਚ ਪਵਿੱਤਰ ਕੌਰ ਮਾਨ ਦੇ ਪਹਿਲੀ ਸਿੱਖ ਲੇਬਰ ਡਿਪਟੀ ਲੀਡਰ ਬਣਨ 'ਤੇ ਸ. ਰਛਪਾਲ ਸਿੰਘ ਬੈਦਵਾਨ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।