ਹਵਾ 'ਚ ਉੱਡ ਰਹੇ 'ਹੌਟ ਏਅਰ ਬੈਲੂਨ' ਨੂੰ ਲੱਗੀ ਅੱਗ, ਡਰੇ ਯਾਤਰੀਆਂ ਨੇ ਮਾਰ 'ਤੀ ਛਾਲ, 2 ਦੀ ਮੌਤ (ਵੀਡੀਓ)

Sunday, Apr 02, 2023 - 12:28 PM (IST)

ਹਵਾ 'ਚ ਉੱਡ ਰਹੇ 'ਹੌਟ ਏਅਰ ਬੈਲੂਨ' ਨੂੰ ਲੱਗੀ ਅੱਗ, ਡਰੇ ਯਾਤਰੀਆਂ ਨੇ ਮਾਰ 'ਤੀ ਛਾਲ, 2 ਦੀ ਮੌਤ (ਵੀਡੀਓ)

ਮੈਕਸੀਕੋ ਸਿਟੀ (ਬਿਊਰੋ): ਅਮਰੀਕਾ ਦੇ ਨਾਲ ਲੱਗਦੇ ਮੈਕਸੀਕੋ ਤੋਂ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਮੈਕਸੀਕੋ ਸਿਟੀ ਨੇੜੇ ਮਸ਼ਹੂਰ ਟਿਓਟੀਹੁਆਕਨ ਪੁਰਾਤੱਤਵ ਸਥਾਨ 'ਤੇ ਉੱਡ ਰਹੇ ਗਰਮ ਹਵਾ ਦੇ ਗੁਬਾਰੇ (ਹੌਟ ਏਅਰ ਬੈਲੂਨ) ਨੂੰ ਅਚਾਨਕ ਅੱਗ ਲੱਗ ਗਈ। ਇਸ ਹਾਦਸੇ ਵਿਚ ਦੋ ਲੋਕਾਂ ਦੀ ਮੌਤ ਹੋ ਗਈ। ਖੇਤਰੀ ਸਰਕਾਰ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਮੈਕਸੀਕੋ ਸਰਕਾਰ ਨੇ ਇਕ ਬਿਆਨ ਵਿਚ ਦੱਸਿਆ ਕਿ ਗੁਬਾਰੇ ਵਿਚ ਸਵਾਰ ਯਾਤਰੀਆਂ ਨੇ ਅੱਗ ਲੱਗਣ ਤੋਂ ਬਾਅਦ ਉੱਚਾਈ ਤੋਂ ਛਾਲ ਮਾਰ ਦਿੱਤੀ। ਇਸ ਹਾਦਸੇ ਵਿੱਚ ਇੱਕ ਬੱਚੇ ਦੇ ਵੀ ਝੁਲਸਣ ਦੀ ਖ਼ਬਰ ਹੈ।

 

ਪੜ੍ਹੋ ਇਹ ਅਹਿਮ ਖ਼ਬਰ-ਖਾਲਿਸਤਾਨੀ ਸਮਰਥਕਾਂ ਨੇ ਆਸਟ੍ਰੇਲੀਆ 'ਚ 'ਵਿਸਾਖੀ ਪ੍ਰੋਗਰਾਮ' 'ਚ ਪਾਇਆ ਵਿਘ

ਨਿਊਜ਼ ਏਜੰਸੀ ਏਐਫਪੀ ਮੁਤਾਬਕ ਸਰਕਾਰ ਨੇ ਮਰਨ ਵਾਲੇ ਯਾਤਰੀਆਂ ਦੇ ਨਾਂ ਨਹੀਂ ਦੱਸੇ ਹਨ। ਮ੍ਰਿਤਕ ਯਾਤਰੀਆਂ ਦੀ ਪਛਾਣ 39 ਸਾਲਾ ਔਰਤ ਅਤੇ 50 ਸਾਲਾ ਵਿਅਕਤੀ ਵਜੋਂ ਹੋਈ ਹੈ। ਸਰਕਾਰ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਕਿ ਇਸ ਹਾਦਸੇ ਵਿੱਚ ਇਕ ਬੱਚੇ ਦਾ ਚਿਹਰਾ ਅੱਗ ਨਾਲ ਪੂਰੀ ਤਰ੍ਹਾਂ ਝੁਲਸ ਗਿਆ। ਇਸ ਦੇ ਨਾਲ ਹੀ ਉਸ ਦਾ ਸੱਜਾ ਪੈਰ ਵੀ ਫਰੈਕਚਰ ਹੋ ਗਿਆ। ਬਿਆਨ 'ਚ ਇਹ ਨਹੀਂ ਦੱਸਿਆ ਗਿਆ ਕਿ ਇਸ ਹੌਟ ਏਅਰ ਬੈਲੂਨ 'ਚ ਹੋਰ ਯਾਤਰੀ ਵੀ ਸਨ ਜਾਂ ਨਹੀਂ। ਇਸ ਦੇ ਨਾਲ ਹੀ ਹਾਦਸੇ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਜਾ ਰਿਹਾ ਹੈ। ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਗਈ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਜਿਵੇਂ ਹੀ ਹੌਟ ਏਅਰ ਬੈਲੂਨ ਪੂਰੀ ਤਰ੍ਹਾਂ ਸਾਫ ਆਸਮਾਨ 'ਚ ਉੱਡਿਆ ਤਾਂ ਬੈਲੂਨ ਦੇ ਗੰਡੋਲੇ ਨੂੰ ਅੱਗ ਲੱਗ ਗਈ। ਇਸ ਵਿੱਚ ਸਵਾਰ ਯਾਤਰੀ ਡਰ ਗਏ ਅਤੇ ਉਹਨਾਂ ਨੇ ਜਾਨ ਬਚਾਉਣ ਲਈ ਬੈਲੂਨ ਤੋਂ ਛਾਲ ਮਾਰ ਦਿੱਤੀ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News