ਅਜਬ-ਗਜ਼ਬ : 50 ਮਿੰਟ ਤੱਕ ਜਹਾਜ਼ ਦਾ ਪਿੱਛਾ ਕਰਦਾ ਰਿਹਾ ਏਲੀਅਨ!, ਕਿੰਨੀ ਸੱਚ ਹੈ ਇਸ ''ਐਨਕਾਊਂਟਰ'' ਦੀ ਕਹਾਣੀ

05/25/2023 12:34:02 AM

ਵਾਸ਼ਿੰਗਟਨ (ਇੰਟ.) : ਕੀ ਏਲੀਅਨਜ਼ ਧਰਤੀ ’ਤੇ ਆ ਚੁੱਕੇ ਹਨ? ਇਸ ਗੱਲ ਦਾ ਠੋਸ ਸਬੂਤ ਤਾਂ ਕਿਸੇ ਕੋਲ ਨਹੀਂ ਹੈ ਪਰ ਆਏ ਦਿਨ ਕਈ ਲੋਕ ਏਲੀਅਨਜ਼ ਜਾਂ ਫਿਰ ਇਕ UFO ਨੂੰ ਦੇਖਣ ਦਾ ਦਾਅਵਾ ਕਰਦੇ ਰਹਿੰਦੇ ਹਨ। ਹੁਣ ਇਸ ਨੂੰ ਲੈ ਕੇ ਇਕ ਯਾਤਰੀ ਜਹਾਜ਼ ਦੇ ਪਾਇਲਟ ਨੇ ਅਜੀਬੋ-ਗਰੀਬ ਦਾਅਵਾ ਕੀਤਾ ਹੈ। ਇਕ ਟੀਵੀ ਸ਼ੋਅ 'ਚ ਦਾਅਵਾ ਕੀਤਾ ਗਿਆ ਹੈ ਕਿ ਇਹ ਘਟਨਾ ਜਾਪਾਨ ਏਅਰਲਾਈਨਜ਼ ਦੇ ਇਕ ਜਹਾਜ਼ ਨਾਲ ਵਾਪਰੀ ਹੈ। ਇਕ UFO ਕਰੀਬ 50 ਮਿੰਟ ਤੱਕ ਇਸ ਜਹਾਜ਼ ਦਾ ਪਿੱਛਾ ਕਰਦਾ ਰਿਹਾ।

ਇਹ ਵੀ ਪੜ੍ਹੋ : ਧੀ ਦੀ ਲਾਸ਼ ਦੇਖ ਮਾਪਿਆਂ ਦਾ ਨਿਕਲਿਆ ਤ੍ਰਾਹ, ਸਹੁਰਾ ਪਰਿਵਾਰ 'ਤੇ ਲਾਏ ਵੱਡੇ ਇਲਜ਼ਾਮ

ਪਾਇਲਟ ਦਾ ਨਾਂ ਕੈਪਟਨ ਕੇਂਜੂ ਤੇਰਾਚੀ ਹੈ, ਜਿਨ੍ਹਾਂ ਟੀਵੀ ਸ਼ੋਅ 'ਚ ਏਲੀਅਨਜ਼ ਨੂੰ ਲੈ ਕੇ ਨਵਾਂ ਦਾਅਵਾ ਕੀਤਾ ਹੈ। ਉਨ੍ਹਾਂ ਮੁਤਾਬਕ ਉਨ੍ਹਾਂ ਦੇ ਜੰਬੋ ਜੈੱਟ ਦਾ ਪਿੱਛਾ ਯੂਐੱਫਓ ਨੇ ਲਗਭਗ 50 ਮਿੰਟ ਤੱਕ ਕੀਤਾ। ਉਹ ਉਸ ਸਮੇਂ ਜਾਪਾਨ ਏਅਰਲਾਈਨਜ਼ ਦੇ ਬੋਇੰਗ 747 ਨੂੰ ਉਡਾ ਰਹੇ ਸਨ। ਉਨ੍ਹਾਂ ਦੱਸਿਆ ਕਿ ਉਹ ਯੂਐੱਫਓ ਡਿਸਕ ਦੇ ਆਕਾਰ ਦਾ ਸੀ ਅਤੇ ਉਨ੍ਹਾਂ ਦੇ ਜਹਾਜ਼ ਤੋਂ ਕਈ ਗੁਣਾ ਵੱਡਾ ਸੀ। ਉਹ ਲਗਭਗ 350 ਮੀਲ ਤੱਕ ਉਨ੍ਹਾਂ ਦਾ ਪਿੱਛਾ ਕਰਦਾ ਰਿਹਾ। ਉਨ੍ਹਾਂ ਨੇ ਉਸ ਤੋਂ ਪਿੱਛਾ ਛੁਡਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਕਾਮਯਾਬ ਨਹੀਂ ਹੋਏ। ਅਖੀਰ ਉਨ੍ਹਾਂ ਨੂੰ ਫਰਾਂਸ ਦੇ ਪੈਰਿਸ ਤੋਂ ਐੱਨ ਰੂਟ ਕਰਕੇ ਅਲਾਸਕਾ ਦੇ ਐਂਕੋਰੇਜ 'ਚ ਲੈਂਡ ਕਰਨਾ ਪਿਆ।

ਇਹ ਵੀ ਪੜ੍ਹੋ : ਗਿਆਸਪੁਰਾ ਇਲਾਕੇ 'ਚ ਮਾਮੂਲੀ ਤਕਰਾਰ ਤੋਂ ਬਾਅਦ ਦਿਨ-ਦਿਹਾੜੇ ਵਿਅਕਤੀ ਦਾ ਕਤਲ

ਉਂਝ ਇਹ ਭੇਤਭਰੀ ਘਟਨਾ ਉਨ੍ਹਾਂ ਦੇ ਕਰੀਅਰ ਲਈ ਮੁਸ਼ਕਿਲ ਲੈ ਕੇ ਆਈ। ਇਸ ਤੋਂ ਬਾਅਦ ਉਨ੍ਹਾਂ ਨੂੰ ਪਾਇਲਟ ਦੇ ਅਹੁਦੇ ਤੋਂ ਹਟਾ ਕੇ ਦਫ਼ਤਰ ਦਾ ਕੰਮ ਦੇ ਦਿੱਤਾ ਗਿਆ। ਮਾਮਲੇ 'ਚ ਫੈਡਰਲ ਐਵੀਏਸ਼ਨ ਅਥਾਰਟੀ ਦੀ ਹਾਦਸੇ ਅਤੇ ਜਾਂਚ ਬ੍ਰਾਂਚ ਦੇ ਮੁਖੀ ਜਾਨ ਕੈਲਾਹਨ ਮੁਤਾਬਕ ਉਸ ਭੇਤਭਰੀ ਚੀਜ਼ ਨੂੰ ਰਾਡਾਰ ਨੇ ਕੈਚ ਕੀਤਾ ਸੀ। ਕੈਪਟਨ ਨੂੰ ਸੀਆਈਏ ਅਤੇ ਵ੍ਹਾਈਟ ਹਾਊਸ ਦੇ ਅਧਿਕਾਰੀਆਂ ਨੇ ਬੁਲਾਇਆ ਸੀ। ਨਾਲ ਹੀ ਉਸ ਘਟਨਾ ਬਾਰੇ ਗੱਲ ਨਹੀਂ ਕਰਨ ਨੂੰ ਕਿਹਾ। ਇਸ ਘਟਨਾ 'ਚ ਸਬੂਤ ਦੇ ਤੌਰ ’ਤੇ ਰਾਡਾਰ ਫੁਟੇਜ ਅਤੇ ਏਅਰ ਟ੍ਰੈਫਿਕ ਕੰਟਰੋਲ ਨਾਲ ਉਨ੍ਹਾਂ ਦੀ ਗੱਲਬਾਤ ਦੀ ਰਿਕਾਰਡਿੰਗ ਨੂੰ ਜ਼ਬਤ ਕੀਤਾ ਗਿਆ। ਉਸ ਤੋਂ ਬਾਅਦ ਕੁਝ ਹੋਰ ਪਾਇਲਟਾਂ ਨੇ ਵੀ ਇਸ ਤਰ੍ਹਾਂ ਦੀ ਘਟਨਾ ਬਾਰੇ ਦੱਸਿਆ ਸੀ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Mukesh

Content Editor

Related News