ਪਾਕਿਸਤਾਨ : ਚੱਲਦੀ ਬੱਸ 'ਚ ਲੱਗੀ ਅੱਗ, 13 ਦੀ ਮੌਤ ਤੇ 15 ਜ਼ਖ਼ਮੀ, ਮਲਬੇ 'ਚ ਫਸੀਆਂ ਕਈ ਲਾਸ਼ਾਂ

Sunday, Sep 27, 2020 - 08:41 AM (IST)

ਪਾਕਿਸਤਾਨ : ਚੱਲਦੀ ਬੱਸ 'ਚ ਲੱਗੀ ਅੱਗ, 13 ਦੀ ਮੌਤ ਤੇ 15 ਜ਼ਖ਼ਮੀ, ਮਲਬੇ 'ਚ ਫਸੀਆਂ ਕਈ ਲਾਸ਼ਾਂ

ਕਰਾਚੀ- ਪਾਕਿਸਤਾਨ ਦੇ ਕਰਾਚੀ 'ਚ ਬੱਸ ਵਿਚ ਅੱਗ ਲੱਗ ਜਾਣ ਕਾਰਨ 13 ਲੋਕਾਂ ਦੀ ਮੌਤ ਹੋ ਗਈ। ਹਾਦਸੇ ਵਿਚ 15 ਲੋਕਾਂ ਦੇ ਗੰਭੀਰ ਰੂਪ ਵਿਚ ਜ਼ਖ਼ਮੀ ਹੋਣ ਦੀ ਖ਼ਬਰ ਹੈ। ਇਕ ਅਧਿਕਾਰੀ ਨੇ ਦੱਸਆ ਕਿ ਬੱਸ ਹੈਦਰਾਬਾਦ ਤੋਂ ਕਰਾਚੀ ਜਾ ਰਹੀ ਸੀ। ਇਸ ਦੌਰਾਨ ਰਾਹ ਵਿਚ ਬੱਸ ਵਿਚ ਅੱਗ ਲੱਗ ਗਈ। ਹਾਦਸੇ ਵਿਚ ਬੱਸ ਵਿਚ ਸਵਾਰ 13 ਲੋਕਾਂ ਦੀ ਜਾਨ ਚਲੇ ਗਈ। 

ਆਈ. ਜੀ. ਮੋਟਰਵੇਅ ਪੁਲਸ ਡਾ. ਆਫਤਾਬ ਪਠਾਣ ਨੇ ਦੱਸਿਆ ਕਿ ਬੱਸ ਵਿਚ 22 ਲੋਕ ਸਵਾਰ ਸਨ। ਅੱਗ ਲੱਗਣ ਕਾਰਨ ਬੱਸ ਉਲਟ ਗਈ। ਇਸ ਕਾਰਨ ਸਾਰੇ ਯਾਤਰੀ ਬੱਸ ਵਿਚ ਹੀ ਫਸ ਗਏ। ਬੁਰੀ ਤਰ੍ਹਾਂ ਝੁਲਸ ਜਾਣ ਕਾਰਨ 13 ਲੋਕਾਂ ਦੀ ਮੌਤ ਹੋ ਗਈ। ਕੁਝ ਲੋਕ ਆਪਣੀ ਜਾਨ ਬਚਾਉਣ ਵਿਚ ਸਫਲ ਰਹੇ ਪਰ ਉਨ੍ਹਾਂ ਨੂੰ ਵੀ ਗੰਭੀਰ ਸੱਟਾਂ ਲੱਗੀਆਂ। ਇਨ੍ਹਾਂ ਵਿਚੋਂ 5 ਲੋਕਾਂ ਦੀ ਹਾਲਤ ਗੰਭੀਰ ਹੈ। ਉਨ੍ਹਾਂ ਕਿਹਾ ਕਿ ਬੱਸ ਦੇ ਮਲਬੇ ਵਿਚ ਫਸੀਆਂ ਲਾਸ਼ਾਂ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। 

PunjabKesari

ਆਫਤਾਬ ਨੇ ਦੱਸਿਆ ਕਿ ਬੱਸ ਹੈਦਰਾਬਾਦ ਤੋਂ 60 ਕਿਲੋਮੀਟਰ ਦੂਰ ਪੁੱਜੀ ਸੀ, ਇਸ ਦੌਰਾਨ ਉਸ ਨਾਲ ਹਾਦਸਾ ਵਾਪਰ ਗਿਆ। ਸੂਚਨਾ ਮਿਲਦੇ ਹੀ ਮੌਕੇ 'ਤੇ ਐਂਬੂਲੈਂਸ ਅਤੇ ਫਾਇਰ ਬ੍ਰਿਗੇਡ ਦਾ ਵਾਹਨ ਪੁੱਜਾ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਇਸੇ ਸਾਲ ਨਿਊ ਕਰਾਚੀ ਇਲਾਕੇ ਵਿਚ ਇਕ ਚੱਲਦੀ ਵੈਨ ਵਿਚ ਅੱਗ ਲੱਗਣ ਕਾਰਨ ਇਕੋ ਪਰਿਵਾਰ ਦੇ 6 ਲੋਕਾਂ ਦੀ ਮੌਤ ਹੋ ਗਈ ਸੀ। 


author

Lalita Mam

Content Editor

Related News