ਤੁਰਕੀ ''ਚ ਯਾਤਰੀ ਬੱਸ ਹਾਦਸਗ੍ਰਸਤ, 7 ਲੋਕਾਂ ਦੀ ਮੌਤ, 23 ਜ਼ਖ਼ਮੀ
Monday, Jul 31, 2023 - 09:54 AM (IST)

ਅੰਕਾਰਾ (ਵਾਰਤਾ)- ਪੂਰਬੀ ਕਾਰਸ ਸੂਬੇ ਤੁਰਕੀ 'ਚ ਐਤਵਾਰ ਨੂੰ ਇਕ ਯਾਤਰੀ ਬੱਸ ਦੇ ਸੜਕ ਤੋਂ ਉਤਰ ਕੇ ਹਾਈਵੇਅ 'ਤੇ ਪਲਟ ਜਾਣ ਕਾਰਨ ਘੱਟੋ-ਘੱਟ 7 ਲੋਕਾਂ ਦੀ ਮੌਤ ਹੋ ਗਈ ਅਤੇ 23 ਹੋਰ ਜ਼ਖ਼ਮੀ ਹੋ ਗਏ। ਸਰਕਾਰੀ ਟੀਆਰਟੀ ਚੈਨਲ ਨੇ ਇਹ ਜਾਣਕਾਰੀ ਦਿੱਤੀ।
ਟੀਆਰਟੀ ਨੇ ਕਾਰਸ ਸੂਬੇ ਦੇ ਗਵਰਨਰ ਤੁਰਕਰ ਓਕਸੁਜ਼ ਦੇ ਹਵਾਲੇ ਨਾਲ ਕਿਹਾ ਕਿ ਏਰਜ਼ੁਰਮ-ਕਾਰਸ ਹਾਈਵੇਅ ਦੇ ਸਾਰਿਕਮਿਸ ਜ਼ਿਲ੍ਹੇ ਦੇ ਕਰਾਕੁਰਟ ਪਿੰਡ ਦੇ ਪ੍ਰਵੇਸ਼ ਦੁਆਰ 'ਤੇ ਪੁਲ ਤੋਂ ਲੰਘਣ ਤੋਂ ਬਾਅਦ ਯਾਤਰੀ ਬੱਸ ਪਲਟ ਗਈ। ਟੀਆਰਟੀ ਨੇ ਦੱਸਿਆ ਕਿ ਯਾਤਰੀ ਬੱਸ ਕਰੀਬ 50 ਮੀਟਰ ਦੀ ਉਚਾਈ ਤੋਂ ਡਿੱਗ ਕੇ ਪਲਟ ਗਈ। ਮੈਡੀਕਲ ਟੀਮਾਂ, ਜੈਂਡਰਮੇਰੀ ਅਤੇ ਅੱਗ ਬੁਝਾਊ ਅਮਲੇ ਨੂੰ ਮੌਕੇ 'ਤੇ ਰਵਾਨਾ ਕੀਤਾ ਗਿਆ।