ਪਾਕਿਸਤਾਨ 'ਚ ਯਾਤਰੀ ਟਰੇਨ ਅਤੇ ਮਾਲ ਗੱਡੀ ਦੀ ਟੱਕਰ, 30 ਤੋਂ ਵਧੇਰੇ ਲੋਕ ਜ਼ਖ਼ਮੀ

09/24/2023 5:45:19 PM

ਇਸਲਾਮਾਬਾਦ (ਭਾਸ਼ਾ.): ਪਾਕਿਸਤਾਨ ਦੇ ਪੂਰਬੀ ਪੰਜਾਬ ਸੂਬੇ ਵਿਚ ਐਤਵਾਰ ਸਵੇਰੇ ਇਕ ਯਾਤਰੀ ਰੇਲਗੱਡੀ ਅਤੇ ਇਕ ਮਾਲ-ਵਾਹਕ ਰੇਲਗੱਡੀ ਵਿਚਾਲੇ ਹੋਈ ਟੱਕਰ ਵਿਚ 31 ਲੋਕ ਜ਼ਖਮੀ ਹੋ ਗਏ। ਸਰਕਾਰੀ ਬਚਾਅ ਸੰਗਠਨ ਰੈਸਕਿਊ 1122 ਨੇ ਇਹ ਜਾਣਕਾਰੀ ਦਿੱਤੀ। ਸੂਬਾਈ ਰਾਜਧਾਨੀ ਲਾਹੌਰ ਵਿਚ ਰੈਸਕਿਊ 1122 ਹੈੱਡਕੁਆਰਟਰ ਦੇ ਸ਼ਿਫਟ ਇੰਚਾਰਜ ਮੁਹੰਮਦ ਅਤੀਕ ਨੇ ਚੀਨੀ ਨਿਊਜ਼ ਏਜੰਸੀ ਸ਼ਿਨਹੂਆ ਨੂੰ ਦੱਸਿਆ ਕਿ ਇਹ ਹਾਦਸਾ ਸੂਬੇ ਦੇ ਸ਼ੇਖੂਪੁਰਾ ਜ਼ਿਲ੍ਹੇ ਵਿਚ ਰੇਲਵੇ ਕਰਮਚਾਰੀਆਂ ਦੀ ਸੰਭਾਵਿਤ ਲਾਪਰਵਾਹੀ ਕਾਰਨ ਸਵੇਰੇ 4:30 ਵਜੇ (ਸਥਾਨਕ ਸਮੇਂ) ਵਾਪਰਿਆ। 

ਪੜ੍ਹੋ ਇਹ ਅਹਿਮ ਖ਼ਬਰ-ਬੇਨਿਨ 'ਚ ਪੈਟਰੋਲ ਦੇ ਗੋਦਾਮ 'ਚ ਲੱਗੀ ਅੱਗ, 1 ਬੱਚੇ ਸਮੇਤ 35 ਲੋਕਾਂ ਦੀ ਦਰਦਨਾਕ ਮੌਤ (ਵੀਡੀਓ)

ਉਨ੍ਹਾਂ ਕਿਹਾ ਕਿ ''ਰੇਲਵੇ ਕਰਮਚਾਰੀ ਯਾਤਰੀ ਟਰੇਨ ਦਾ ਟ੍ਰੈਕ ਬਦਲਣ 'ਚ ਅਸਫਲ ਰਹੇ ਅਤੇ ਮਿਆਂਵਾਲੀ ਤੋਂ ਲਾਹੌਰ ਆ ਰਹੀ ਯਾਤਰੀ ਟ੍ਰੇਨ ਉਸ ਟ੍ਰੈਕ 'ਤੇ ਚੱਲਦੀ ਰਹੀ, ਜਿਸ 'ਤੇ ਮਾਲ ਗੱਡੀ ਪਹਿਲਾਂ ਹੀ ਖੜ੍ਹੀ ਸੀ।'' ਉਨ੍ਹਾਂ ਕਿਹਾ ਕਿ ਯਾਤਰੀ ਟਰੇਨ ਹੌਲੀ ਰਫਤਾਰ ਨਾਲ ਚੱਲ ਰਹੀ ਸੀ, ਜਿਸ ਕਾਰਨ ਨੁਕਸਾਨ ਘੱਟ ਸੀ। ਹਾਦਸੇ 'ਚ ਜ਼ਿਆਦਾਤਰ ਲੋਕਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਉਨ੍ਹਾਂ ਨੇ ਕਿਹਾ ਕਿ ''31 ਜ਼ਖਮੀਆਂ ਨੂੰ ਮੌਕੇ 'ਤੇ ਹੀ ਮੁੱਢਲੀ ਸਹਾਇਤਾ ਦਿੱਤੀ ਗਈ, ਜਦਕਿ ਗੰਭੀਰ ਰੂਪ ਨਾਲ ਜ਼ਖਮੀ 5 ਲੋਕਾਂ ਨੂੰ ਹਸਪਤਾਲ ਲਿਜਾਇਆ ਗਿਆ।'' ਰੇਲਵੇ ਸੂਤਰਾਂ ਨੇ ਦੱਸਿਆ ਕਿ ਇਕ ਟੀਮ ਮੌਕੇ 'ਤੇ ਹਾਦਸੇ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ ਅਤੇ ਜੇਕਰ ਇਹ ਰੇਲਵੇ ਮੁਲਾਜ਼ਮਾਂ ਦੀ ਅਣਗਹਿਲੀ ਨਿਕਲੀ, ਤਾਂ ਸਖ਼ਤ ਕਾਰਵਾਈ ਕੀਤੀ ਜਾਵੇਗੀ। 

ਬੁਲਾਰੇ ਅਨੁਸਾਰ ਟਰੇਨ ਡਰਾਈਵਰ ਇਮਰਾਨ ਸਰਵਰ ਅਤੇ ਉਸ ਦੇ ਸਹਾਇਕ ਮੁਹੰਮਦ ਬਿਲਾਲ ਸਮੇਤ ਚਾਰ ਰੇਲਵੇ ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਉੱਪ ਪ੍ਰਮੁੱਖ ਅਧਿਕਾਰੀ ਦੀ ਅਗਵਾਈ ਵਿੱਚ ਇੱਕ ਜਾਂਚ ਕਮਿਸ਼ਨ ਬਣਾਇਆ ਗਿਆ ਹੈ ਜੋ 24 ਘੰਟਿਆਂ ਵਿੱਚ ਘਟਨਾ ਸਬੰਧੀ ਆਪਣੀ ਰਿਪੋਰਟ ਪੇਸ਼ ਕਰੇਗਾ। ਸਾਬਕਾ ਪ੍ਰਧਾਨ ਮੰਤਰੀ ਅਤੇ ਪਾਕਿਸਤਾਨ ਮੁਸਲਿਮ ਲੀਗ ਨਵਾਜ਼ (ਪੀਐੱਮਐੱਲ-ਐੱਨ) ਦੇ ਪ੍ਰਧਾਨ ਸ਼ਾਹਬਾਜ਼ ਸ਼ਰੀਫ ਨੇ ਹਾਦਸੇ 'ਤੇ ਦੁੱਖ ਪ੍ਰਗਟ ਕਰਦੇ ਹੋਏ ਜ਼ਿੰਮੇਵਾਰ ਲੋਕਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News