ਪਸ਼ਤੂਨਾਂ ਨੇ ਪਾਕਿਸਤਾਨੀ ਫ਼ੌਜ ਖ਼ਿਲਾਫ਼ ਜੈਨੇਵਾ ’ਚ ਕੀਤਾ ਪ੍ਰਦਰਸ਼ਨ

09/23/2020 11:26:56 PM

ਜਨੇਵਾ, (ਅਨਸ)-ਕੋਰੋਨਾ ਪਾਬੰਦੀਆਂ ਦੇ ਬਾਵਜੂਦ ਪਸ਼ਤੂਨ ਤਹਿਫੁੱਜ ਅੰਦੋਲਨ (ਪੀ. ਟੀ. ਐੱਮ.) ਯੂਰਪ ਨੇ ਪਾਕਿਸਤਾਨ ’ਚ ਕੁੱਲ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੀ ਨਿੰਦਾ ਕਰਨ ਲਈ ਜੈਨੇਵਾ ’ਚ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਪ੍ਰੀਸ਼ਦ (ਯੂ. ਐੱਨ. ਐੱਚ. ਆਰ. ਸੀ.) ਹੈੱਡਕੁਆਰਟਰ ਦੇ ਸਾਹਮਣੇ ਵਿਰੋਧ ਵਿਖਾਵਾ ਕੀਤਾ।

ਪੀ. ਓ. ਕੇ. ਦੇ ਦੇਸ਼ ਨਿਕਾਲਾ ਦਿੱਤੇ ਹੋਏ ਸਰਦਾਰ ਸ਼ੌਕਤ ਅਲੀ ਨੇ ਆਪਣੇ ਸੰਬੋਧਨ ’ਚ ਕਿਹਾ ਕਿ ਪਾਕਿਸਤਾਨ ’ਚ ਲੋਕਤੰਤਰੀਤਾਕਤਾਂ ਸੂਬਾ ਚਲਾਉਣ ਵਾਲੀ ਫੌਜ ਦੀਆਂ ਸ਼ਿਕਾਰ ਹਨ ਜੋ ਗਾਇਬ ਪਸ਼ਤੂਨਾਂ, ਬਲੂਚ, ਸਿੰਧੀਆਂ ਅਤੇ ਹੋਰ ਸਤਾਏ ਹੋਏ ਲੋਕਾਂ ਦੇ ਕਤਲ ਕਰ ਰਹੀਆਂ ਹਨ। ਸ਼ੌਕਤ ਨੇ ਕਿਹਾ ਕਿ ਪੀ. ਓ. ਕੇ. ਅਤੇ ਗਿਲਗਿਤ-ਬਾਲਤਿਸਤਾਨ ਦੀ ਸਥਿਤੀ ਬਹੁਤ ਗੰਭੀਰ ਹੈ ਕਿਉਂਕਿ ਲੋਕਾਂ ਨੂੰ ਸਾਲਾਂ ਲਈ ਸਲਾਖਾਂ ਦੇ ਪਿੱਛੇ ਸੁੱਟ ਦਿੱਤਾ ਗਿਆ ਹੈ।
ਇਸ ਮੌਕੇ ਸਿੰਧੀ ਮਨੁੱਖੀ ਅਧਿਕਾਰ ਵਰਕਰ ਬੇਸਰ ਨਾਵੇਦ ਨੇ ਕਿਹਾ ਕਿ ਸਿੰਧੀ ਪਿਛਲੇ ਕਈ ਦਹਾਕਿਆਂ ਤੋਂ ਸੰਘਰਸ਼ ਕਰ ਰਹੇ ਹਨ। ਸਿੰਧੀਆਂ ਨੂੰ ਹਾਸ਼ੀਏ ’ਚ ਲਿਆਉਣ ਦੇ ਇਰਾਦੇ ਨਾਲ ਪਾਕਿਸਤਾਨ ਦੇ ਹੋਰ ਹਿੱਸਿਆਂ ਦੇ ਲੋਕਾਂ ਨੂੰ ਸਿੰਧ ’ਚ ਵਸਾਇਆ ਜਾ ਰਿਹਾ ਹੈ।


Sanjeev

Content Editor

Related News