ਫਰਾਂਸ ''ਚ ਪੈਰਿਸ ਤੋਂ ਇਲਾਵਾ ਚਾਰ ਹੋਰ ਸ਼ਹਿਰਾਂ ''ਚ ਕੀਟਨਾਸ਼ਕਾਂ ਦੀ ਵਰਤੋਂ ''ਤੇ ਲੱਗੀ ਰੋਕ
Thursday, Sep 12, 2019 - 04:38 PM (IST)
ਪੈਰਿਸ— ਫਰਾਂਸ ਦੇ ਪੈਰਿਸ ਤੇ ਚਾਰ ਹੋਰ ਸ਼ਹਿਰਾਂ ਨੇ ਰਸਾਇਣ ਰੋਕੂ ਅੰਦੋਲਨ ਦੇ ਤਹਿਤ ਵੀਰਵਾਰ ਨੂੰ ਆਪਣੀ ਸਰਹੱਦ ਅੰਦਰ ਕੀਟਨਾਸ਼ਕਾਂ ਦੀ ਵਰਤੋਂ 'ਤੇ ਪਾਬੰਦੀ ਲਗਾ ਦਿੱਤੀ ਹੈ। ਇਹ ਅੰਦੋਲਨ ਪਿੰਡਾਂ ਤੋਂ ਸ਼ੁਰੂ ਹੋਇਆ ਤੇ ਹੁਣ ਤੇਜ਼ੀ ਨਾਲ ਬਾਕੀ ਇਲਾਕਿਆਂ ਤੱਕ ਪਹੁੰਚ ਰਿਹਾ ਹੈ। ਪੈਰਿਸ ਦੇ ਨਾਲ ਲਿਲੀ, ਨੈਨਟੀਸ, ਗ੍ਰੇਨੋਬਲ ਤੇ ਕਲੈਰਮੋਂਟ-ਫੇਰਾਂਡ ਨੇ ਜੈਵਿਕ ਪਰੇਸ਼ਾਨੀ ਤੇ ਲੋਕਾਂ ਦੀ ਸਿਹਤ ਦਾ ਹਵਾਲਾ ਦਿੰਦਿਆਂ ਪਾਬੰਦੀ ਨੂੰ ਲਾਗੂ ਕੀਤਾ ਹੈ।
