ਬੱਚਿਆਂ ਨੂੰ ਚਿੰਤਾ ਤੇ ਤਣਾਅ ’ਚੋਂ ਕੱਢਣ ਲਈ ਮਾਪੇ ਇਨ੍ਹਾਂ ਗੱਲਾਂ ਨੂੰ ਦੇਣ ਤਵੱਜੋ

Thursday, Jul 01, 2021 - 04:47 PM (IST)

ਬੱਚਿਆਂ ਨੂੰ ਚਿੰਤਾ ਤੇ ਤਣਾਅ ’ਚੋਂ ਕੱਢਣ ਲਈ ਮਾਪੇ ਇਨ੍ਹਾਂ ਗੱਲਾਂ ਨੂੰ ਦੇਣ ਤਵੱਜੋ

ਇੰਟਰਨੈਸ਼ਨਲ ਡੈਸਕ : ਇਨ੍ਹੀਂ ਦਿਨੀਂ ਬੱਚੇ ਸਭ ਤੋਂ ਜ਼ਿਆਦਾ ਪ੍ਰੇਸ਼ਾਨ ਤੇ ਮਾਨਸਿਕ ਤੌਰ ’ਤੇ ਤਣਾਅ ’ਚ ਹਨ। ਉਹ ਮਹਾਮਾਰੀ ਤੋਂ ਪਹਿਲਾਂ ਮਾੜੇ ਵਤੀਰੇ, ਖਾਣ-ਪਾਣ ਸਬੰਧੀ ਤੇ ਹੋਰ ਮਾਨਸਿਕ ਸਮੱਸਿਆਵਾਂ ਨਾਲ ਜੂਝ ਰਹੇ ਸਨ। ਹੁਣ ਉਨ੍ਹਾਂ ਨੂੰ ਕਿਸੇ ਨਜ਼ਦੀਕੀ ਨੂੰ ਗੁਆਉਣ, ਸਕੂਲ ਕਾਲਜ ਵਿਚ ਪਰਤਣ ਵਰਗੇ ਤਣਾਅ ਹਨ। ਅਮਰੀਕੀ ਸੀ. ਡੀ. ਸੀ. ਮੁਤਾਬਕ ਮਾਨਸਿਕ ਸਿਹਤ ਐਮਰਜੈਂਸੀ ਵਿਭਾਗਾਂ ’ਚ 5-11 ਸਾਲ ਦੇ ਬੱਚਿਆਂ ਦੀ ਵਿਜ਼ਿਟ ਪਿਛਲੇ ਸਾਲ 24 ਫੀਸਦੀ ਵਧ ਗਈ ਹੈ। ਬੱਚਿਆਂ ਜਾਂ ਨੌਜਵਾਨ ਤਣਾਅ ਜਾਂ ਚਿੰਤਾ ਨਾਲ ਜੂਝ ਰਹੇ ਹੋਣ ਤਾਂ ਗੱਲ ਕਰਨਾ ਮੁਸ਼ਕਿਲ ਹੋ ਸਕਦਾ ਹੈ। ਮਾਹਿਰਾਂ ਨੇ ਇਸ ਸਬੰਧੀ ਮਾਪਿਆਂ ਨੂੰ ਵੱਖ-ਵੱਖ ਉਪਾਅ ਸੁਝਾਏ ਹਨ। ਮਾਹਿਰਾਂ ਅਨੁਸਾਰ ਨੌਜਵਾਨਾਂ ਨਾਲ ਚਰਚਾ ਕਰੋ ਕਿ ਉਹ ਖੁਦ ’ਚ ਕਿਉਂ ਗੁਆਚੇ ਰਹਿੰਦੇ ਹਨ ਜਾਂ ਉਹ ਜ਼ਿਆਦਾ ਸਮਾਂ ਸੌਣ ਵਿਚ ਗੁਆਉਂਦੇ ਹਨ।

ਇਹ ਵੀ ਪੜ੍ਹੋ : ਨਵੇਂ ਯੁੱਗ ਦੀ ਸ਼ੁਰੂਆਤ ! ਉੱਡਣ ਵਾਲੀ ਕਾਰ ਨੇ ਮਾਰੀ ਸਫ਼ਲ 'ਉਡਾਰੀ', 2 ਮਿੰਟ 'ਚ ਬਣੀ ਜਹਾਜ਼

ਉਨ੍ਹਾਂ ਨੂੰ ਅਹਿਸਾਸ ਦਿਵਾਓ ਕਿ ਅਸੀਂ ਉਨ੍ਹਾਂ ਪ੍ਰਤੀ ਚਿੰਤਿਤ ਹਾਂ। ਅਮੇਰਿਕਨ ਫਾਊਂਡੇਸ਼ਨ ਫਾਰ ਸੁਸਾਈਡ ਪ੍ਰਿਵੈਂਸ਼ਨ ਦੀ ਸੀ. ਐੱਮ. ਓ. ਕ੍ਰਿਸਟਿਨ ਮਾਓਟਿਅਰ ਕਹਿੰਦੀ ਹੈ, ਉਨ੍ਹਾਂ ਨੂੰ ਸਮਝਾਓ ਕਿ ਨਾਲ ਮਿਲ ਕੇ ਹਰ ਚੁਣੌਤੀ ਨਾਲ ਨਜਿੱਠ ਸਕਦੇ ਹਨ। ਉਨ੍ਹਾਂ ਨੂੰ ਮਹਿਸੂਸ ਕਰਵਾਓ ਕਿ ਤੁਸੀਂ ਉਨ੍ਹਾਂ ਦੀ ਪ੍ਰਵਾਹ ਕਰਦੇ ਹੋ, ਉਨ੍ਹਾਂ ਨੂੰ ਚਾਹੁੰਦੇ ਹੋ, ਤਾਂ ਕਿ ਉਹ ਖੁੱਲ੍ਹ ਕੇ ਗੱਲ ਕਰਨ। ਬੱਚਿਆਂ ਨੂੰ ਲੈ ਕੇ ਕਿਸੇ ਭਰੋਸੇਮੰਦ ਟੀਚਰ, ਕੋਚ ਜਾਂ ਬਾਲ ਰੋਗਾਂ ਦੇ ਮਾਹਿਰ ਨਾਲ ਚਰਚਾ ਕਰੋ। ਇਹ ਲੋਕ ਬੱਚਿਆਂ ਨੂੰ ਉਨ੍ਹਾਂ ਦੀ ਸਮੱਸਿਆ ਦੱਸਣ ਲਈ ਉਤਸ਼ਾਹਿਤ ਕਰ ਸਕਦੇ ਹਨ। ਆਰੇਂਜ ਕਾਉੂਂਟੀ ਵਿਚ ਬਾਲ ਮਨੋਰੋਗ ਮਾਹਿਰ ਹੀਥਰ ਹੁਜਤੀ ਕਹਿੰਦੇ ਹਨ ਕਿ ਅਜਿਹੇ ਬੱਚੇ ਚਾਹੁੰਦੇ ਹਨ ਕਿ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਮਹੱਤਵ ਮਿਲੇ।

ਬੱਚਿਆਂ ਨੂੰ ਹਮੇਸ਼ਾ ਇਹ ਲੱਗਦਾ ਹੈ ਕਿ ਉਹ ਆਪਣੀਆਂ ਭਾਵਨਾਵਾਂ ਸਾਂਝੀਆਂ ਕਰਨਗੇ ਤਾਂ ਕੋਈ ਕੀ ਸੋਚੇਗਾ ਜਾਂ ਉਨ੍ਹਾਂ ਦੀਆਂ ਚਿੰਤਾਵਾਂ ਨੂੰ ਅਸਲ ਵਿਚ ਨਹੀਂ ਮੰਨੇਗਾ। ਇਸ ਲਈ ਬੱਚਿਆਂ ਦੀ ਝਿਜਕ ਦੂਰ ਕਰਨੀ ਜ਼ਰੂਰੀ ਹੈ। ਕੋਲੋਰਾਡੋ ਚਿਲਡ੍ਰਨ ਹਾਸਪਿਟਲ ਵਿਚ ਸਿਹਤ ਮਾਹਿਰ ਹੇਇਦੀ ਬਾਸਕਫੀਲਡ ਕਹਿੰਦੀ ਹੈ ਕਿ ਇਸ ਲਈ ਕਈ ਵਾਰ ਕੋਸ਼ਿਸ਼ ਕਰਨੀ ਪਵੇਗੀ। ਇਕ ਹੋਰ ਗੱਲ ਜੋ ਜ਼ਰੂਰੀ ਹੈ, ਇਸ ਹਾਲਤ ’ਚ ਬੱਚਿਆਂ ਨੂੰ ਇਕੱਲਾ ਨਹੀਂ ਛੱਡਣਾ ਚਾਹੀਦਾ। ਇਸ ਤਰ੍ਹਾਂ ਉਹ ਨਾਂਹ-ਪੱਖੀ ਚੀਜ਼ਾਂ ਸੋਚ ਸਕਦੇ ਹਨ। ਜੇ ਸਮੱਸਿਆ ਸੁਲਝਦੀ ਨਾ ਦਿਸੇ ਤਾਂ ਚਾਈਲਡ ਹੈਲਪਲਾਈਨ ਜਾਂ ਕਾਊਂਸਲਰ ਦੀ ਮਦਦ ਲੈਣ ਵਿਚ ਨਾ ਝਿਜਕੋ। ਫਿਲਾਡੇਲਫੀਆ ਚਿਲਡ੍ਰਨ ਹਾਸਪਿਟਲ ਵਿਚ ਮੁੱਖ ਮਨੋਰੋਗ ਮਾਹਿਰ ਡਾ. ਟੈਮੀ ਡੀ ਬੇਨੇਟਨ ਕਿਹਾਂਦੀ ਹੈ ਕਿ ਅਜਿਹੇ ਮਾਮਲਿਆਂ ਵਿਚ ਦੇਰ ਨਹੀਂ ਕਰਨੀ ਚਾਹੀਦੀ। ਹੋ ਸਕਦਾ ਹੈ ਕਿ ਬੱਚੇ ਕਿਸੇ ਅਜਿਹੀ ਸਮੱਸਿਆ ਨਾਲ ਜੂਝ ਰਹੇ ਹਨ, ਜੋ ਰਿਸ਼ਤੇਦਾਰਾਂ ਨਾਲ ਸਾਂਝੀ ਨਹੀਂ ਕਰ ਸਕਦੇ। ਇਨ੍ਹਾਂ ਮਾਮਲਿਆਂ ਵਿਚ ਕਾਊਂਸÇਲੰਗ ਮਦਦਗਾਰ ਸਾਬਿਤ ਹੋ ਸਕਦੀ ਹੈ।


author

Manoj

Content Editor

Related News