ਸਰਵੇ ''ਚ ਖੁਲਾਸਾ, ਅਮਰੀਕਾ ''ਚ ਮਾਤਾ-ਪਿਤਾ ਤੋਂ ਵੱਖ ਹੋਣ ਵਾਲੇ ਬੱਚਿਆਂ ਦੀ ਗਿਣਤੀ ''ਚ ਵਾਧਾ
Sunday, May 23, 2021 - 06:06 PM (IST)
ਵਾਸ਼ਿੰਗਟਨ (ਬਿਊਰੋ): ਸਮਾਜਿਕ ਪ੍ਰਾਣੀ ਹੋਣ ਦੇ ਨਾਅਤੇ ਇਕ ਵਿਅਕਤੀ ਪਰਿਵਾਰ ਵਿਚ ਰਹਿਣਾ ਪਸੰਦ ਕਰਦਾ ਹੈ। ਮੌਜੂਦਾ ਸਮੇਂ ਵਿਚ ਨਵੀਂ ਪੀੜ੍ਹੀ ਦੀ ਵਿਚਾਰਧਾਰਾ ਪੁਰਾਣੀ ਪੀੜ੍ਹੀ ਨਾਲ ਮੇਲ ਨਹੀਂ ਖਾ ਰਹੀ, ਜਿਸ ਕਾਰਨ ਵੱਖਵਾਦ ਦਾ ਰੁਝਾਨ ਵੱਧਦਾ ਜਾ ਰਿਹਾ ਹੈ। ਅਮਰੀਕਾ ਵਿਚ ਕੀਤੇ ਗਏ ਸਰਵੇ ਵਿਚ ਇਸ ਸੰਬੰਧੀ ਖੁਲਾਸਾ ਹੋਇਆ ਹੈ। ਅਮਰੀਕਾ ਵਿਚ ਪਰਿਵਾਰਾਂ ਵਿਚਾਲੇ ਰਿਸ਼ਤੇ ਤੋੜਨ ਦੀ ਸਮੱਸਿਆ ਬਹੁਤ ਵਿਆਪਕ ਹੁੰਦੀ ਜਾ ਰਹੀ ਹੈ। ਕਾਰਨੇਲ ਯੂਨੀਵਰਸਿਟੀ ਵੱਲੋਂ ਹਾਲ ਹੀ ਵਿਚ ਇਕ ਰਾਸ਼ਟਰ ਪੱਧਰੀ ਸਰਵੇ ਵਿਚ ਪਾਇਆ ਗਿਆ ਕਿ 27 ਫੀਸਦੀ ਬਾਲਗ ਅਮਰੀਕੀ ਆਪਣੇ ਪਰਿਵਾਰ ਦੇ ਮੈਂਬਰਾਂ ਨਾਲੋਂ ਵੱਖ ਹਨ।
ਪੀਟਰ (ਬਦਲਿਆ ਹੋਇਆ ਨਾਮ) ਨੇ ਆਪਣੀ ਪਤਨੀ ਤੋਂ ਤਲਾਕ ਲੈਣ ਲਈ ਬੱਚਿਆਂ ਦੇ ਵੱਡੇ ਹੋਣ ਦਾ ਇੰਤਜ਼ਾਰ ਕੀਤਾ। ਉਹਨਾਂ ਨੂੰ ਆਸ ਸੀ ਕਿ ਹੁਣ ਉਹਨਾਂ ਦਾ ਜੀਵਨ ਸੁਖੀ ਹੋਵੇਗਾ। ਫਿਰ ਵੀ ਤਲਾਕ ਦੇ 6 ਸਾਲ ਬਾਅਦ ਉਹਨਾਂ ਨੇ ਆਪਣੇ 2 ਪੁੱਤਰਾਂ ਨੂੰ ਦੇਖਿਆ ਤੱਕ ਨਹੀਂ ਹੈ। ਛੋਟੇ ਪੁੱਤਰ ਨਾਲ ਉਹਨਾਂ ਦੀ ਸਾਲ ਵਿਚ ਇਕ ਜਾਂ ਦੋ ਵਾਰ ਗੱਲ ਹੁੰਦੀ ਹੈ। ਪੀਟਰ ਕਹਿੰਦੇ ਹਨ ਕਿ ਬੱਚਿਆਂ ਨਾਲ ਰਿਸ਼ਤਾ ਟੁੱਟਣਾ ਤਾਂ ਸਦਮੇ (shock) ਦਾ ਵਿਸ਼ਾ ਹੈ। ਅਧਿਐਨ ਦੇ ਪ੍ਰਮੁੱਖ ਸਮਾਜ ਸ਼ਾਸਤਰ ਦੇ ਪ੍ਰੋਫੈਸਰ ਕਾਰਲ ਪਿਲੇਮੇਰ ਕਹਿੰਦੇ ਹਨ ਕਿਉਂਕਿ ਲੋਕ ਸ਼ਰਮ ਦੇ ਮਾਰੇ ਦੱਸਦੇ ਨਹੀਂ ਹਨ, ਇਸ ਲਈ ਵੱਖਰੇ ਹੋਣ ਲੋਕਾਂ ਦੀ ਗਿਣਤੀ ਬਹੁਤ ਜ਼ਿਆਦਾ ਹੋ ਸਕਦੀ ਹੈ। ਰਿਸ਼ਤੇ ਤੋੜਨ ਦੇ ਸਭ ਤੋਂ ਵੱਧ ਮਾਮਲੇ ਮਾਤਾ-ਪਿਤਾ ਅਤੇ ਬਾਲਗ ਬੱਚਿਆਂ ਵਿਚਕਾਰ ਹਨ। ਜ਼ਿਆਦਾਤਰ ਮਾਮਲਿਆਂ ਵਿਚ ਬੱਚਾ ਪਰਿਵਾਰ ਨਾਲੋਂ ਵੱਖ ਹੋ ਜਾਂਦਾ ਹੈ। ਕਈ ਸਮਾਜ ਸ਼ਾਸਤਰੀ ਅਤੇ ਮਨੋਵਿਗਿਆਨੀ ਮੰਨਦੇ ਹਨ ਕਿ ਪਰਿਵਾਰਾਂ ਵਿਚਾਲੇ ਵੱਖਵਾਦ ਵੱਧਦਾ ਜਾ ਰਿਹਾ ਹੈ। ਉੱਥੇ ਡਾਕਟਰ ਕੋਲਮੈਨ ਦਾ ਕਹਿਣਾ ਹੈ ਕਿ ਨਿੱਜੀ ਸੰਤੁਸ਼ਟੀ ਵੱਖ ਹੋਣ ਦਾ ਬਹੁਤ ਵੱਡਾ ਕਾਰਨ ਹੈ।
ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆਈ ਬਾਰਡਰ ਫੋਰਸ 'ਤੇ ਲੱਗਿਆ ਯਾਤਰਾ ਛੋਟਾਂ ਸੰਬੰਧੀ 'ਨਸਲਵਾਦ' ਦਾ ਦੋਸ਼
ਵੱਖ ਹੋਣ ਦਾ ਵੱਧ ਰਿਹਾ ਰੁਝਾਨ
ਮਨੋਵਿਗਿਆਨੀ ਜੋਸ਼ੁਆ ਕੋਲਮੈਨ ਮੁਤਾਬਕ ਬੱਚਿਆਂ ਤੋਂ ਵੱਖਰੇ 1600 ਮਾਤਾ-ਪਿਤਾ ਵਿਚਾਲੇ ਸਰਵੇ ਵਿਚ ਸਾਹਮਣੇ ਆਇਆ ਹੈ ਕਿ ਇਹਨਾਂ ਵਿਚ 70 ਫੀਸਦੀ ਤੋਂ ਵੱਧ ਨੇ ਇਕ-ਦੂਜੇ ਨੂੰ ਤਲਾਕ ਦਿੱਤਾ ਹੈ। ਤਲਾਕਸ਼ੁਦਾ ਜੋੜੇ ਦੇ ਬੱਚਿਆਂ ਵੱਲੋਂ ਪਿਤਾ ਨੂੰ ਛੱਡਣ ਦੀ ਸੰਭਾਵਨਾ ਵੱਧ ਰਹਿੰਦੀ ਹੈ। ਅਮਰੀਕਾ ਵਿਚ ਪਿਛਲ ਕੁਝ ਸਾਲਾਂ ਵਿਚ ਤਲਾਕ ਦੀ ਦਰ ਘਟੀ ਹੈ। ਫਿਰ ਵੀ ਡਾਕਟਰ ਕੋਲਮੈਨ ਮੰਨਦੇ ਹਨ ਕਿ ਮਾਤਾ-ਪਿਤਾ ਅਤੇ ਬੱਚਿਆਂ ਦੇ ਵੱਖਰੇ ਹੋਣ ਦਾ ਰੁਝਾਨ ਪਹਿਲਾਂ ਨਾਲੋਂ ਵੱਧ ਹੈ। ਆਪਣੀ ਖੁਸ਼ੀ ਸਭ ਤੋਂ ਵੱਡਾ ਕਾਰਨ ਹੈ। ਲੋਕ ਉਹਨਾਂ ਰਿਸ਼ਤੇਦਾਰਾਂ ਤੋਂ ਦੂਰ ਰਹਿਣਾ ਚਾਹੁੰਦੇ ਹਨ ਜਿਹੜੇ ਉਹਨਾਂ ਦੀ ਖੁਸ਼ੀ ਜਾਂ ਭਾਵਨਾਵਾਂ ਵਿਚ ਰੁਕਾਵਟ ਬਣਦੇ ਹਨ। ਕੁਝ ਲੋਕ ਦੁਰਵਿਵਹਾਰ ਕਰਨ ਵਾਲੇ ਮਾਤਾ-ਪਿਤਾ ਨੂੰ ਛੱਡ ਦਿੰਦੇ ਹਨ।