ਸਿੰਗਾਪੁਰ ਦੀ ਮਸਜਿਦ ’ਚ ਭੇਜਿਆ ਗਿਆ ਮਾਸ ਦਾ ਪਾਰਸਲ
Saturday, Sep 27, 2025 - 11:33 AM (IST)

ਸਿੰਗਾਪੁਰ (ਭਾਸ਼ਾ) : ਸਿੰਗਾਪੁਰ ਦੀ ਇਕ ਮਸਜਿਦ ਨੂੰ ਭੇਜੇ ਗਏ ਪਾਰਸਲ ਵਿਚ ਸੂਰ ਦਾ ਮਾਸ ਹੋਣ ਦਾ ਸ਼ੱਕੀ ਮਾਮਲਾ ਸਾਹਮਣੇ ਮਿਲਿਆ ਹੈ। ਗ੍ਰਹਿ ਮੰਤਰੀ ਕੇ. ਸ਼ਨਮੁਗਮ ਨੇ ਕਿਹਾ ਕਿ ਇਹ ਕਾਰਵਾਈ ਬਹੁ-ਜਾਤੀ ਭਾਈਚਾਰੇ ’ਚ ‘ਅੱਗ ਨਾਲ ਖੇਡਣ’ ਦੇ ਬਰਾਬਰ ਹੈ।
ਮੰਤਰੀ ਦੇ ਹਵਾਲੇ ਨਾਲ ਇਕ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਇਹ ਕੋਈ ਇਕੱਲੀ ਘਟਨਾ ਨਹੀਂ ਹੈ, ਹਾਲ ਹੀ ਵਿਚ ਹੋਰ ਮਸਜਿਦਾਂ ਵਿਚ ਭੇਜੇ ਜਾਣ ਵਾਲੇ ਮਾਸ ਦੇ ਇਸੇ ਤਰ੍ਹਾਂ ਦੇ ਮਾਮਲੇ ਵੀ ਸਾਹਮਣੇ ਆਏ ਹਨ। ਪੁਲਸ ਜਾਂਚ ਕਰ ਰਹੀ ਹੈ।
ਰਾਸ਼ਟਰੀ ਸੁਰੱਖਿਆ ਤਾਲਮੇਲ ਮੰਤਰੀ ਸ਼ਨਮੁਗਮ ਨੇ ਕਿਹਾ ਕਿ ਸੇਰੰਗੂਨ ਰਿਹਾਇਸ਼ੀ ਕੰਪਲੈਕਸ ਵਿਚ ਅਲ-ਇਸਤੀਕਾਮਾ ਮਸਜਿਦ ਨੂੰ ਭੇਜੇ ਗਏ ਸ਼ੱਕੀ ਪਾਰਸਲ ਵਿਚ ਮਾਸ ਦਾ ਇਕ ਟੁਕੜਾ ਸੀ, ਜੋ ਪਹਿਲੀ ਨਜ਼ਰ ਵਿਚ ਸੂਰ ਦਾ ਮਾਸ ਜਾਪਦਾ ਸੀ।