ਬ੍ਰਿਸਬੇਨ ਯੂਥ ਸਪੋਰਟਸ ਕਲੱਬ ਵੱਲੋਂ ਸੋਢੀ ਸਿੰਘ ਦੀ ਯਾਦ ਵਿੱਚ ਕਰਵਾਇਆ ਗਿਆ ਫੁੱਟਬਾਲ ਟੂਰਨਾਮੈਂਟ

Tuesday, Sep 23, 2025 - 01:15 PM (IST)

ਬ੍ਰਿਸਬੇਨ ਯੂਥ ਸਪੋਰਟਸ ਕਲੱਬ ਵੱਲੋਂ ਸੋਢੀ ਸਿੰਘ ਦੀ ਯਾਦ ਵਿੱਚ ਕਰਵਾਇਆ ਗਿਆ ਫੁੱਟਬਾਲ ਟੂਰਨਾਮੈਂਟ

ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ)- ਬ੍ਰਿਸਬੇਨ ਯੂਥ ਸਪੋਰਟਸ ਕਲੱਬ ਵੱਲੋ ਦੂਸਰਾ ਫੁੱਟਬਾਲ ਟੂਰਨਾਮੈਂਟ ਸਵਰਗੀ ਸੋਢੀ ਸਿੰਘ ਦੀ ਪਿਆਰੀ ਯਾਦ ਨੂੰ ਸਦੀਵੀ ਬਣਾਉਣ ਦੇ ਸਾਰਥਕ ਯਤਨ ਵਜੋਂ ਪੰਜਾਬੀ ਭਾਈਚਾਰੇ ਦੇ ਭਰਪੂਰ ਸਹਿਯੋਗ ਦੇ ਨਾਲ ਸ਼ਨੀਵਾਰ ਨੂੰ ਸਾਊਥ ਯੂਨਾਈਟਡ ਫੁੱਟਬਾਲ ਕਲੱਬ ਰਨਕੌਰਨ ਦੇ ਖੇਡ ਦੇ ਮੈਦਾਨਾਂ ’ਚ ਬੜੇ ਹੀ ਉਤਸ਼ਾਹ ਦੇ ਨਾਲ ਕਰਵਾਇਆ ਗਿਆ। 

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆ ਮੁੱਖ ਪ੍ਰਬੰਧਕ ਮਨਜਿੰਦਰ ਹੇਅਰ, ਨਵਜੋਤ ਬੱਲ, ਅੰਗਰੇਜ ਸਿੰਘ ਚਾਹਲ, ਦੀਪਇੰਦਰ ਚਾਹਲ, ਕਮਲਦੀਪ ਅਰੋੜਾ, ਦਲਜੀਤ ਠਾਕੁਰ, ਇੰਦਰ ਗਰੇਵਾਲ, ਗੁਰਤੇਜ ਭੰਗੂ, ਪਰਮਿੰਦਰ, ਅੰਮ੍ਰਿਤ ਸੰਧੂ ਤੇ ਜਸਵਿੰਦਰ ਸੈਣੀ ਨੇ ਦੱਸਿਆ ਕਿ ਵੱਖ-ਵੱਖ ਉਮਰ ਵਰਗ ਦੀਆ ਟੀਮਾਂ ਨੇ ਭਾਗ ਲਿਆ।

PunjabKesari

ਜਿੱਤਣ ਵਾਲੀਆ ਟੀਮਾਂ ਨੂੰ ਦਿਲ ਖਿੱਚਵੇਂ ਇਨਾਮ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਗੋਲਡ ਕੋਸਟ ਪੰਜਾਬੀ ਕਲੱਬ ਨੇ ਓਵਰ 40 ਉਮਰ ਵਰਗ ਦਾ ਮੈਚ ਜਿੱਤ ਕੇ ਅੱਵਲ ਦਰਜਾ ਪ੍ਰਾਪਤ ਕੀਤਾ। ਅੰਡਰ 13 ਉਮਰ ਵਰਗ ਕੁੜੀਆਂ ਦੇ ਮੈਚ ਵਿੱਚ ਬ੍ਰਿਸਬੇਨ ਯੂਥ ਸਪੋਰਟਸ ਕਲੱਬ ਦੀ ਟੀਮ ਤੀਜੇ ਸਥਾਨ 'ਤੇ ਰਹੀ। 

ਇਹ ਵੀ ਪੜ੍ਹੋ- ਅਮਰੀਕਾ ਦੇ H1B ਵੀਜ਼ਾ ਨੂੰ ਟੱਕਰ ਦੇਣ ਆ ਰਿਹਾ K Visa ! ਇਸ ਦੇਸ਼ ਨੇ Professionals ਲਈ ਖੋਲ੍ਹੇ ਦਰਵਾਜ਼ੇ

ਸਿੰਘ ਸਭਾ ਬ੍ਰਿਸਬੇਨ ਸਪੋਰਟਸ ਕਲੱਬ ਨੇ ਟੂਰਨਾਮੈਂਟ ਵਿੱਚ ਅੰਡਰ 12 ਬੱਚਿਆ ਦੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰ ਕੇ ਲਗਾਤਾਰ 6ਵੀਂ ਟਰਾਫੀ 'ਤੇ ਕਬਜ਼ਾ ਕੀਤਾ। ਅੰਡਰ-10 ਉਮਰ ਵਰਗ 'ਚ ਨਿਊ ਫਾਰਮ ਕਲੱਬ ਦੀ ਟੀਮ ਜੇਤੂ ਤੇ ਬ੍ਰਿਸਬੇਨ ਯੂਥ ਸਪੋਰਟਸ ਕਲੱਬ ਦੀ ਟੀਮ ਰਨਰਅੱਪ ਰਹੀ, ਜਦਕਿ ਅੰਡਰ 6 ਉਮਰ ਵਰਗ ਵਿੱਚ ਬ੍ਰਿਸਬੇਨ ਯੂਥ ਸਪੋਰਟਸ ਕਲੱਬ ਦੀ ਟੀਮ ਜੇਤੂ ਰਹੀ।

PunjabKesari

ਇਸ ਮੌਕੇ ਬੱਚਿਆਂ ਲਈ ਵੱਖ-ਵੱਖ ਤਰ੍ਹਾਂ ਦੀਆ ਖੇਡ ਅਤੇ ਸੱਭਿਆਚਾਰਕ ਵੰਨਗੀਆ ਵੀ ਪੇਸ਼ ਕੀਤੀਆਂ ਗਈਆਂ। ਬੱਚਿਆਂ ਦੀਆਂ ਟੀਮਾਂ ਨੇ ਵਧੀਆ ਪ੍ਰਦਰਸ਼ਨ ਕਰ ਕੇ ਦਰਸ਼ਕਾਂ ਤੋ ਖੂਬ ਵਾਹ-ਵਾਹ ਖੱਟੀ। ਇਸ ਮੌਕੇ ਪ੍ਰਣਾਮ ਸਿੰਘ ਹੇਅਰ ਤੇ ਹਰਪ੍ਰੀਤ ਸਿੰਘ ਕੋਹਲੀ ਵੀ ਵਿਸ਼ੇਸ਼ ਤੋਰ ਤੇ ਹਾਜਰ ਸਨ। ਖੇਡ ਮੇਲੇ ਵਿੱਚ ਗੁਰੂ ਕਾ ਲੰਗਰ ਵੀ ਅਤੁੱਟ ਵਰਤਾਇਆ ਗਿਆ। 

ਇਹ ਵੀ ਪੜ੍ਹੋ- ਐਨੀ ਖ਼ਤਰਨਾਕ ਡੌਂਕੀ ! ਜਹਾਜ਼ ਦਾ ਟਾਇਰ ਫੜ 2600 ਕਿੱਲੋਮੀਟਰ ਦੂਰ ਪਹੁੰਚ ਗਿਆ ਮੁੰਡਾ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News