ਨਵੇਂ ਸਮਝੌਤੇ ਤਹਿਤ ਬ੍ਰਿਟੇਨ ਤੋਂ ਵਾਪਸ ਭੇਜਿਆ ਜਾਣ ਵਾਲਾ ਪਹਿਲਾ ਵਿਅਕਤੀ ਬਣਿਆ ਭਾਰਤੀ ਨਾਗਰਿਕ
Friday, Sep 19, 2025 - 11:26 PM (IST)

ਲੰਡਨ (ਭਾਸ਼ਾ)–ਇਕ ਭਾਰਤੀ ਨਾਗਰਿਕ, ਜੋ ਕਥਿਤ ਤੌਰ ’ਤੇ ਇਕ ਛੋਟੀ ਕਿਸ਼ਤੀ ਵਿਚ ਇੰਗਲਿਸ਼ ਚੈਨਲ ਪਾਰ ਕਰ ਕੇ ਗੈਰ-ਕਾਨੂੰਨੀ ਤੌਰ ’ਤੇ ਬ੍ਰਿਟੇਨ ਪਹੁੰਚਿਆ ਸੀ, ਵੀਰਵਾਰ ਨੂੰ ਇਕ ਨਵੇਂ ਸਮਝੌਤੇ ਤਹਿਤ ਫਰਾਂਸ ਡਿਪੋਰਟ ਕੀਤੇ ਜਾਣ ਵਾਲਾ ਪਹਿਲਾ ਵਿਅਕਤੀ ਬਣ ਗਿਆ। ਇਹ ਵਿਅਕਤੀ ਕਥਿਤ ਤੌਰ ’ਤੇ ਅਗਸਤ ਦੇ ਸ਼ੁਰੂ ’ਚ ਬ੍ਰਿਟੇਨ ਪਹੁੰਚਿਆ ਸੀ ਅਤੇ ਹਾਲ ਹੀ ਵਿਚ ਯੂ. ਕੇ.-ਫਰਾਂਸ ਵਿਚਾਲੇ ‘ਵਨ-ਇਨ, ਵਨ-ਆਊਟ’ ਸਮਝੌਤੇ ਤਹਿਤ ਹੀਥਰੋ ਹਵਾਈ ਅੱਡੇ ਤੋਂ ਇਕ ਵਪਾਰਕ ਉਡਾਣ ਰਾਹੀਂ ਪੈਰਿਸ ਭੇਜਿਆ ਗਿਆ ਸੀ।