ਬੱਚਿਆਂ ਦੀ ਖਾਤਰ ਪੈਰਾਲਾਈਜ਼ ਨੂੰ ਹਰਾਇਆ ਇਸ ਮਾਂ ਨੇ, ਪਤੀ ਨੇ ਵੀ ਛੱਡ ''ਤਾ ਸੀ ਸਾਥ

09/19/2017 1:34:26 PM

ਹੈਲੀਫੈਕਸ— ਵਿਆਹ ਦੇ ਬੰਧਨ 'ਚ ਬੱਝਣ ਵਾਲਾ ਵਿਅਕਤੀ ਇਹ ਸੋਚਦਾ ਹੈ ਕਿ ਉਸ ਦੇ ਦੁੱਖ-ਸੁੱਖ 'ਚ ਉਸ ਦਾ ਜੀਵਨ ਸਾਥੀ ਹਮੇਸ਼ਾ ਸਾਥ ਦੇਵੇਗਾ। ਹੈਲੀਫੈਕਸ 'ਚ ਰਹਿਣ ਵਾਲੀ 37 ਸਾਲਾ ਔਰਤ ਰੋਇਨਾ ਕੈਲੀਦਾ ਦਾ ਵੀ ਇਹ ਹੀ ਖਿਆਲ ਸੀ ਪਰ ਉਸ ਦਾ ਇਹ ਵਹਿਮ ਉਦੋਂ ਨਿਕਲਿਆ ਜਦ ਉਹ ਵਿਆਹ ਦੇ 14 ਸਾਲਾਂ ਬਾਅਦ ਦੁਰਘਟਨਾ ਮਗਰੋਂ ਪੈਰਾਲਾਈਜ਼ ਦੀ ਸ਼ਿਕਾਰ ਹੋ ਗਈ ਤੇ ਉਸ ਦੇ ਪਤੀ ਨੇ ਉਸ ਨੂੰ ਹਸਪਤਾਲ 'ਚ ਹੀ ਤਲਾਕ ਦੇ ਕਾਗਜ਼ ਭੇਜ ਦਿੱਤੇ। 

PunjabKesari
ਆਪਣੀ ਕਿਸਮਤ ਨੂੰ ਕੋਸਦੀ ਹੋਈ ਰੋਇਨਾ ਕੈਲੀ ਪੂਰੀ ਤਰ੍ਹਾਂ ਨਾਲ ਸਰੀਰਕ ਅਤੇ ਦਿਮਾਗੀ ਤੌਰ 'ਤੇ ਟੁੱਟ ਗਈ। ਡਾਕਟਰਾਂ ਨੇ ਉਸ ਨੂੰ ਦੱਸਿਆ ਕਿ ਉਹ ਸਾਲ ਜਾਂ ਡੇਢ ਸਾਲ ਤਕ ਉੱਠ ਨਹੀਂ ਸਕੇਗੀ। ਉਸ ਦੀ ਰੀੜ੍ਹ ਦੀ ਹੱਡੀ ਬੁਰੀ ਤਰ੍ਹਾਂ ਨਾਲ ਟੁੱਟ ਗਈ ਸੀ। 5 ਬੱਚਿਆਂ ਦੀ ਇਸ ਮਾਂ ਨੇ ਆਪਣੇ ਬੱਚਿਆਂ ਲਈ ਠੀਕ ਹੋਣ ਦੀ ਕੋਸ਼ਿਸ਼ ਕੀਤੀ ਤੇ ਵਿਸ਼ਵਾਸ ਨੂੰ ਜਗਾਇਆ। ਉਸ ਨੇ ਦੱਸਿਆ ਕਿ ਉਸ ਨੇ ਇਕ ਪ੍ਰੋਫੈਨਸ਼ਲ ਟਰੇਨਰ ਦੀ ਭਾਲ ਲਈ ਫੇਸਬੁੱਕ 'ਤੇ ਪੋਸਟ ਪਾਈ ਤਾਂ ਕਿ ਉਸ ਨੂੰ ਪੂਰੀ ਤਰ੍ਹਾਂ ਠੀਕ ਹੋਣ ਲਈ ਮਦਦ ਮਿਲ ਸਕੇ।

PunjabKesari

ਉਸ ਦੀ ਮੁਲਾਕਾਤ ਕੀਥ ਨਾਂ ਦੇ ਵਿਅਕਤੀ ਨਾਲ ਹੋਈ, ਜੋ ਉਸ ਦਾ ਦੋਸਤ ਬਣ ਗਿਆ ਅਤੇ ਫਿਰ ਉਨ੍ਹਾਂ ਦਾ ਇਹ ਰਿਸ਼ਤਾ ਪਿਆਰ 'ਚ ਬਦਲ ਗਿਆ। ਕੀਥ ਦੀ ਮਦਦ ਨਾਲ ਉਹ ਤੁਰਨ-ਫਿਰਨ 'ਚ ਕਾਮਯਾਬ ਹੋ ਗਈ ਹੈ। 35 ਸਾਲਾ ਕੀਥ ਸਾਬਕਾ ਰਗਬੀ ਖਿਡਾਰੀ ਰਿਹਾ ਹੈ। ਹੁਣ ਇਹ ਦੋਵੇਂ ਇਕੱਠੇ ਰਹਿ ਰਹੇ ਹਨ। ਰੋਇਨਾ ਦਾ ਕਹਿਣਾ ਹੈ ਕਿ ਉਸ ਲਈ ਪੈਰਾਲਾਈਜ਼ ਦੀ ਬੀਮਾਰੀ ਖੁਸ਼ੀਆਂ ਲੈ ਕੇ ਆਈ ਹੈ ਕਿਉਂਕਿ ਇਸ ਕਾਰਨ ਉਸ ਨੂੰ ਇਕ ਬਹੁਤ ਚੰਗਾ ਪ੍ਰੇਮੀ ਮਿਲਿਆ ਹੈ, ਜਿਸ ਨੇ ਇਸ ਦੁੱਖ ਦੇ ਸਮੇਂ 'ਚ ਉਸ ਦਾ ਸਾਥ ਦਿੱਤਾ ਹੈ।


Related News