ਪਹਿਲੇ ਹੀ ਦਿਨ ਵਾਦ-ਵਿਵਾਦ ’ਚ ਘਿਰੇ ਟਵਿਟਰ ਦੇ ਨਵੇਂ CEO ਪਰਾਗ, ਜਾਣੋ ਕੀ ਹੈ ਮਾਮਲਾ

Wednesday, Dec 01, 2021 - 12:40 PM (IST)

ਨਵੀਂ ਦਿੱਲੀ– ਟਵਿਟਰ ਦੇ ਨਵੇਂ ਸੀ. ਈ. ਓ. ਪਰਾਗ ਅਗਰਵਾਲ ਪਹਿਲੇ ਹੀ ਦਿਨ ਵਾਦ-ਵਿਵਾਦ ਵਿਚ ਘਿਰ ਗਏ ਹਨ। ਉਨ੍ਹਾਂ ਦਾ ਲਗਭਗ 10 ਸਾਲ ਪੁਰਾਣਾ ਇਕ ਟਵੀਟ ਵਾਇਰਲ ਹੋ ਰਿਹਾ ਹੈ। ਇਸ ਵਿਚ ਉਨ੍ਹਾਂ ਵ੍ਹਾਈਟ ਪੀਪਲ ਭਾਵ ਗੋਰਿਆਂ ਅਤੇ ਮੁਸਲਮਾਨਾਂ ਨੂੰ ਲੈ ਕੇ ਇਕ ਟਵੀਟ ਕੀਤਾ ਸੀ। ਹੁਣ ਇਸ ਟਵੀਟ ਦੇ ਵਾਇਰਲ ਹੋਣ ਪਿੱਛੋਂ ਅਮਰੀਕੀ ਦੱਖਣਪੰਥੀ ਪਰਾਗ ਨੂੰ ਟਰੋਲ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਪਰਾਗ ਦੇ ਪੁਰਾਣੇ ਟਵੀਟ ਤੋਂ ਨਸਲਵਾਦ ਝਲਕਦਾ ਹੈ।

ਇਹ ਵੀ ਪੜ੍ਹੋ– ਟਵਿਟਰ ਦੇ CEO ਬਣੇ ਪਰਾਗ ਅਗਰਵਾਲ, ਜਾਣੋ ਆਨੰਦ ਮਹਿੰਦਰਾ ਨੇ ਕਿਉਂ ਕਿਹਾ- 'Indian CEO  Virus'

PunjabKesari

ਟਵਿਟਰ ਦੇ ਸੀ. ਈ. ਓ. ਪਰਾਗ ਨੇ 26 ਅਕਤੂਬਰ 2010 ਨੂੰ ਇਕ ਕਾਮੇਡੀਅਨ ਆਸਿਫ ਮਾਂਡਵੀ ਦੇ ਸ਼ੋਅ ਨੂੰ ਲੈ ਕੇ ਇਕ ਟਵੀਟ ਕੀਤਾ ਸੀ। ਉਨ੍ਹਾਂ ਅਮਰੀਕੀ ਵ੍ਹਾਈਟ ਲੋਕਾਂ ਲਈ ਲਿਖਿਆ ਸੀ, ‘‘ਜੇ ਤੁਸੀਂ ਮੁਸਲਮਾਨਾਂ ਅਤੇ ਕੱਟੜਪੰਥੀਆਂ ਦਰਮਿਆਨ ਫਰਕ ਨਹੀਂ ਲੱਭ ਸਕਦੇ ਤਾਂ ਮੈਂ ਗੋਰੇ ਲੋਕਾਂ ਅਤੇ ਨਸਲਵਾਦੀਆਂ ਦਰਮਿਆਨ ਫਰਕ ਕਿਉਂ ਕਰਾਂ? ਹੁਣ ਇਸ ਟਵੀਟ ਨੂੰ ਲੈ ਕੇ ਅਮਰੀਕੀ ਦੱਖਣਪੰਥੀ ਉਨ੍ਹਾਂ ਨੂੰ ਨਿਸ਼ਾਨਾ ਬਣਾ ਰਹੇ ਹਨ। ਉਹ ਇਸ ਟਵੀਟ ਦੇ ਆਧਾਰ ’ਤੇ ਪਰਾਗ ਨੂੰ ਵ੍ਹਾਈਟ ਪੀਪਲ ਵਿਰੋਧੀ ਸਾਬਿਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਟਵੀਟ ਨਾਲ ਜੁੜੇ ਦੂਜੇ ਟਵੀਟ ਵਿਚ ਪਰਾਗ ਨੇ ਸਫਾਈ ਦਿੱਤੀ ਸੀ ਕਿ ਉਨ੍ਹਾਂ ਦਾ ਬਿਆਨ ਕਾਮੇਡੀਅਨ ਦੇ ਸ਼ੋਅ ਨੂੰ ਲੈ ਕੇ ਸੀ।

ਇਹ ਵੀ ਪੜ੍ਹੋ– ਹੁਣ ਨਹੀਂ ਕੱਟੇਗਾ ਤੁਹਾਡਾ ਟ੍ਰੈਫਿਕ ਚਾਲਾਨ, Google Maps ਦਾ ਇਹ ਫੀਚਰ ਕਰੇਗਾ ਤੁਹਾਡੀ ਮਦਦ

 

ਇਹ ਵੀ ਪੜ੍ਹੋ– WhatsApp ’ਚ ਜਲਦ ਆ ਰਹੇ 5 ਕਮਾਲ ਦੇ ਫੀਚਰਜ਼, ਬਦਲ ਜਾਵੇਗਾ ਚੈਟਿੰਗ ਦਾ ਅੰਦਾਜ਼

PunjabKesari

ਇਹ ਵੀ ਪੜ੍ਹੋ– 18GB ਰੈਮ ਤੇ 1TB ਸਟੋਰੇਜ ਵਾਲਾ ਦੁਨੀਆ ਦਾ ਪਹਿਲਾ ਸਮਾਰਟਫੋਨ ਲਾਂਚ, ਜਾਣੋ ਕੀਮਤ


Rakesh

Content Editor

Related News