ਪਾਪੁਆ ਨਿਊ ਗਿਨੀ 'ਚ ਭੂਚਾਲ ਕਾਰਨ ਤੇਲ ਅਤੇ ਗੈਸ ਸੇਵਾਵਾਂ ਬੰਦ

02/26/2018 3:45:14 PM

ਵਲਿੰਗਟਨ/ਮੈਲਬੌਰਨ— ਪਾਪੁਆ ਨਿਊ ਗਿਨੀ 'ਚ ਐਤਵਾਰ ਦੀ ਰਾਤ ਨੂੰ 7.5 ਤੀਬਰਤਾ ਵਾਲੇ ਤੇਜ਼ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਅਮਰੀਕੀ ਭੂ-ਗਰਭ ਸਰਵੇਖਣ ਨੇ ਕਿਹਾ ਹੈ ਕਿ ਭੂਚਾਲ ਕਾਰਨ ਤੇਲ ਅਤੇ ਗੈਸ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਹਨ। ਸਰਵੇਖਣ ਨੇ ਕਿਹਾ ਕਿ ਭੂਚਾਲ ਦਾ ਕੇਂਦਰ ਪਾਪੁਆ ਨਿਊ ਗਿਨੀ ਤੋਂ 560 ਕਿਲੋਮੀਟਰ ਦੂਰ ਜ਼ਮੀਨ 'ਚ 35 ਕਿਲੋਮੀਟਰ ਹੇਠਾਂ ਸੀ। ਭੂਚਾਲ ਕਾਰਨ ਕਿਸੇ ਦੇ ਜ਼ਖਮੀ ਹੋਣ ਦੀ ਜਾਣਕਾਰੀ ਨਹੀਂ ਹੈ, ਹਾਲਾਂਕਿ ਆਫਤ ਪ੍ਰਬੰਧਨ ਨੇ ਇਸ 'ਤੇ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਭੂਚਾਲ ਦੇ ਝਟਕਿਆਂ ਤੋਂ ਬਾਅਦ ਸੁਨਾਮੀ ਦਾ ਕੋਈ ਖਤਰਾ ਨਹੀਂ ਹੈ।
ਭੂਚਾਲ ਕਾਰਨ ਐਕਸੋਨਮੋਬਿਲ ਕਾਰਪੋਰੇਸ਼ਨ ਗੈਸ ਪਲਾਂਟ ਨੂੰ ਬੰਦ ਕਰ ਦਿੱਤਾ ਗਿਆ ਹੈ ਅਤੇ ਨੁਕਸਾਨ ਦਾ ਪਤਾ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਐਕਸੋਨਮੋਬਿਲ ਦੀ ਮਹਿਲਾ ਬੁਲਾਰਾ ਨੇ ਕਿਹਾ ਕਿ ਸਾਨੂੰ ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਐਕਸੋਨਮੋਬਿਲ ਪੀ. ਐੱਨ. ਜੀ. ਲਿਮਟਿਡ ਦੇ ਸਾਰੇ ਕਰਮਚਾਰੀ, ਠੇਕੇਦਾਰ ਅਤੇ ਯੰਤਰ ਸੁਰੱਖਿਅਤ ਹਨ। ਪੀ. ਐੱਨ. ਜੀ. ਆਇਲ ਐਂਡ ਗੈਸ ਕੰਪਨੀ ਨੇ ਆਪਣੇ ਬਿਆਨ ਵਿਚ ਕਿਹਾ ਕਿ ਉਸ ਨੇ ਭੂਚਾਲ ਕਾਰਨ ਪ੍ਰਭਾਵਿਤ ਖੇਤਰ ਵਿਚ ਤੇਲ ਦਾ ਉਤਪਾਦਨ ਬੰਦ ਕਰ ਦਿੱਤਾ ਹੈ। ਸਹਾਇਤਾ ਏਜੰਸੀਆਂ ਨੇ ਕਿਹਾ ਕਿ ਸੰਘਣੇ ਜੰਗਲ ਵਿਚ ਖਰਾਬ ਸੰਚਾਰ ਵਿਵਸਥਾ ਕਾਰਨ ਨੁਕਸਾਨ ਦਾ ਸਹੀ-ਸਹੀ ਮੁਲਾਂਕਣ ਕਰਨ ਵਿਚ ਮੁਸ਼ਕਲਾਂ ਪੇਸ਼ ਆ ਰਹੀਆਂ ਹਨ।


Related News