ਪਾਪੁਆ ਨਿਊ ਗਿਨੀ ਤੋਂ ਬਾਅਦ ਹੁਣ ਫਿਜੀ 'ਚ ਲੱਗੇ ਭੂਚਾਲ ਦੇ ਝਟਕੇ

09/26/2017 2:36:40 PM

ਸਿਡਨੀ— ਫਿਜੀ 'ਚ ਮੰਗਲਵਾਰ ਨੂੰ 6.5 ਦੀ ਤੀਬਰਤਾ ਵਾਲੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਪ੍ਰਸ਼ਾਤ ਮਹਾਸਾਗਰ ਸੁਨਾਮੀ ਚਿਤਾਵਨੀ ਕੇਂਦਰ ਮੁਤਾਬਕ ਭੂਚਾਲ ਦਾ ਕੇਂਦਰ ਦੱਖਣੀ ਪ੍ਰਸ਼ਾਂਤ ਵਿਚ ਫਿਜੀ ਟਾਪੂ ਦੇ ਦੱਖਣੀ ਵਿਚ ਜ਼ਮੀਨ ਤੋਂ 104 ਕਿਲੋਮੀਟਰ ਦੀ ਡੂੰਘਾਈ ਵਿਚ ਰਿਹਾ। ਹਾਲਾਂਕਿ ਸੁਨਾਮੀ ਦੇ ਖਤਰੇ ਦਾ ਅੰਦਾਜ਼ਾ ਨਹੀਂ ਜਤਾਇਆ ਗਿਆ ਹੈ ਅਤੇ ਕਿਸੇ ਦੇ ਜਾਨੀ ਨੁਕਸਾਨ ਹੋਣ ਦੀ ਕੋਈ ਸੂਚਨਾ ਨਹੀਂ ਹੈ।


Related News