ਪੰਨੂ ਨੇ ਦਿੱਤੀ ਨਵੀਂ ਧਮਕੀ, ਭਾਰਤ ਦੇ ਸ਼ੇਅਰ ਬਾਜ਼ਾਰਾਂ ’ਤੇ ਕਰਵਾਏਗਾ ਹਮਲੇ

Thursday, Feb 22, 2024 - 11:46 AM (IST)

ਪੰਨੂ ਨੇ ਦਿੱਤੀ ਨਵੀਂ ਧਮਕੀ, ਭਾਰਤ ਦੇ ਸ਼ੇਅਰ ਬਾਜ਼ਾਰਾਂ ’ਤੇ ਕਰਵਾਏਗਾ ਹਮਲੇ

ਵਾਸ਼ਿੰਗਟਨ (ਇੰਟ.) - ਖਾਲਿਸਤਾਨੀ ਸੰਗਠਨ ‘ਸਿੱਖਸ ਫਾਰ ਜਸਟਿਸ’ ਦੇ ਗੁਰਪਤਵੰਤ ਸਿੰਘ ਪੰਨੂ ਨੇ ਇਕ ਨਵਾਂ ਵੀਡੀਓ ਜਾਰੀ ਕਰ ਕੇ ਧਮਕੀ ਦਿੱਤੀ ਹੈ ਕਿ ਉਹ ਭਾਰਤੀ ਅਰਥਵਿਵਥਾ ਨੂੰ ਨੁਕਸਾਨ ਪਹੁੰਚਾਉਣ ਲਈ ਸ਼ੇਅਰ ਬਾਜ਼ਾਰਾਂ ’ਤੇ ਹਮਲੇ ਕਰਵਾਏਗਾ। ਪੰਨੂ ਨੇ ਕਿਹਾ ਕਿ ਉਹ ਭਾਰਤ ਨੂੰ ਆਰਥਿਕ ਤੌਰ ’ਤੇ ਨੁਕਸਾਨ ਪਹੁੰਚਾਉਣ ਅਤੇ ਵੰਡਣ ਦੀ ਆਪਣੀ ਮੁਹਿੰਮ ਨੂੰ ਜਾਰੀ ਰੱਖਣਗੇ। ਉਨ੍ਹਾਂ ਕਿਹਾ ਕਿ ਉਹ ਵੱਖਰੇ ਸਿੱਖ ਰਾਜ ਲਈ ਵੀ ਪਿੱਛੇ ਹਟਣ ਵਾਲੇ ਨਹੀਂ ਹਨ।

ਇਹ ਵੀ ਪੜ੍ਹੋ - ਮਹਿੰਗਾਈ ਤੋਂ ਮਿਲੀ ਰਾਹਤ! ਸਸਤਾ ਹੋਇਆ ਖਾਣ ਵਾਲਾ ਤੇਲ, ਜਾਣੋ ਆਪਣੇ ਸ਼ਹਿਰ ਦਾ ਤਾਜ਼ਾ ਰੇਟ

ਦੱਸ ਦੇਈਏ ਕਿ ਨਵੀਂ ਜਾਰੀ ਕੀਤੀ ਵੀਡੀਓ ’ਚ ਪੰਨੂ ਨੇ ਇਕ ਸਕ੍ਰੀਨ ’ਤੇ ਨਿਖਿਲ ਗੁਪਤਾ, ਜਿਸ ’ਤੇ ਪੰਨੂ ਦੇ ਕਤਲ ਦੀ ਫਿਰੌਤੀ ਲੈਣ ਦਾ ਦੋਸ਼ ਹੈ ਅਤੇ ਜੋ ਅਮਰੀਕਾ ਦੇ ਇਸ਼ਾਰੇ ’ਤੇ ਸਲੋਵਾਕੀਆ ਵਿਚ ਕੈਦ ’ਚ ਰੱਖਿਆ ਗਿਆ ਹੈ, ਦੀ ਫੋਟੋ ਦਿਖਾਉਂਦਿਆਂ ਕਿਹਾ ਉਸ ਨੂੰ ਮੇਰੀ (ਪੰਨੂ) ਹੱਤਿਆ ਕਰਨ ਲਈ ਭਾਰਤ ਦੇ ਨੇਤਾਵਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਵਿਦੇਸ਼ ਮੰਤਰੀ ਜੈਸ਼ੰਕਰ, ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਨੇ ਭੇਜਿਆ ਹੈ।

ਇਹ ਵੀ ਪੜ੍ਹੋ - Today Gold Silver Price: ਸੋਨੇ ਦੀਆਂ ਕੀਮਤਾਂ 'ਚ ਵਾਧਾ, ਚਾਂਦੀ 71 ਹਜ਼ਾਰ ਤੋਂ ਹੋਈ ਪਾਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


 


author

rajwinder kaur

Content Editor

Related News