ਰਾਹੁਲ ਗਾਂਧੀ ਦੀ ਪੰਜਾਬ ਫੇਰੀ ਤੋਂ ਬੌਖਲਾਇਆ ਪੰਨੂੰ, ਵੀਡੀਓ ਮੈਸੇਜ ਜਾਰੀ ਕਰ ਦਿੱਤੀ ਧਮਕੀ
Wednesday, Jan 11, 2023 - 11:42 AM (IST)
ਇੰਟਰਨੈਸ਼ਨਲ ਡੈਸਕ (ਬਿਊਰੋ): ਬੀਤੇ ਦਿਨ ਕਾਂਗਰਸ ਨੇਤਾ ਰਾਹੁਲ ਗਾਂਧੀ ਆਪਣੀ 'ਭਾਰਤ ਜੋੜੋ ਯਾਤਰਾ' ਦੌਰਾਨ ਦਰਬਾਰ ਸਾਹਿਬ ਨਤਮਸਤਕ ਹੋਏ। ਰਾਹੁਲ ਗਾਂਧੀ ਦੀ ਇਸ ਪੰਜਾਬ ਫੇਰੀ ਤੋਂ ਨਾਰਾਜ਼ ਸਿੱਖਸ ਫੋਰ ਜਸਟਿਸ ਦੇ ਪ੍ਰਧਾਨ ਗੁਰਪਤਵੰਤ ਸਿੰਘ ਪੰਨੂੰ ਵੱਲੋਂ ਇਕ ਆਡੀਓ-ਵੀਡੀਓ ਮੈਸੇਜ ਜਾਰੀ ਕੀਤਾ ਗਿਆ। ਇਸ ਵਿਚ ਪੰਨੂੰ ਨੇ ਪੰਜਾਬੀ ਭਾਈਚਾਰੇ ਨੂੰ ਗਾਂਧੀ ਪਰਿਵਾਰ ਦਾ ਵਿਰੋਧ ਕਰਨ ਦਾ ਸੱਦਾ ਦਿੱਤਾ ਹੈ।
ਪੜ੍ਹੋ ਇਹ ਅਹਿਮ ਖ਼ਬਰ- 2023 'ਚ ਇਸ ਦੇਸ਼ ਦਾ 'ਪਾਸਪੋਰਟ' ਸਭ ਤੋਂ ਸ਼ਕਤੀਸ਼ਾਲੀ, ਜਾਣੋ ਭਾਰਤ ਦੀ ਰੈਂਕਿੰਗ
ਸਿੱਖਸ ਫੋਰ ਜਸਟਿਸ ਵੱਲੋਂ ਜਾਰੀ ਮੈਸੇਜ ਵਿੱਚ ਰਾਹੁਲ ਨੂੰ ਸਿੱਖ ਇਤਿਹਾਸ ਤੋਂ ਜਾਣੂ ਕਰਵਾਉਂਦਿਆਂ ਕਿਹਾ ਗਿਆ ਹੈ ਕਿ ਜਿਸ ਨੇ ਵੀ ਦਰਬਾਰ ਸਾਹਿਬ ਤੇ ਹਮਲਾ ਕੀਤਾ, ਉਸ ਦੀਆਂ ਨਸਲਾਂ ਤੱਕ ਖ਼ਤਮ ਕਰ ਦਿੱਤੀਆਂ ਗਈਆਂ ਹਨ ਅਤੇ ਰਾਹੁਲ ਗਾਂਧੀ ਹੀ ਜਿਉਂਦਾ ਬਚਿਆ ਹੈ। ਸਿੱਖਸ ਫੋਰ ਜਸਟਿਸ ਨੇ ਅੱਗੇ ਕਿਹਾ ਕਿ ਉਹ ਕਸ਼ਮੀਰੀ ਲੜਾਕਿਆਂ ਦੀ ਮਦਦ ਨਾਲ ਰਾਹੁਲ ਗਾਂਧੀ ਦੀ ਅੰਮ੍ਰਿਤਸਰ ਤੋਂ ਸ਼੍ਰੀਨਗਰ ਯਾਤਰਾ ਦੀ ਪੈੜ ਨੱਪ ਰਹੇ ਹਨ ਅਤੇ ਉਹਨਾਂ ਨੂੰ ਲਾਲ ਚੌਂਕ ਵਿਖੇ ਤਿਰੰਗਾ ਨਹੀਂ ਚੜ੍ਹਾਉਣ ਦਿੱਤਾ ਜਾਵੇਗਾ।