ਵਿਰੋਧੀ ਲੜਾਕੇ ਪੰਜਸ਼ੀਰ ਦੀਆਂ ਗੁਫਾਵਾਂ ’ਚ ਲੁਕੇ : ਤਾਲਿਬਾਨ
Sunday, Sep 12, 2021 - 12:47 AM (IST)
ਨਵੀਂ ਦਿੱਲੀ (ਅਨਸ) - ਪੰਜਸ਼ੀਰ ਦੇ ਸਭ ਜ਼ਿਲ੍ਹਿਆਂ ਅਤੇ ਸੂਬਾਈ ਕੇਂਦਰ ’ਤੇ ਤਾਲਿਬਾਨ ਵਲੋਂ ਕਬਜ਼ਾ ਕੀਤੇ ਜਾਣ ਦਾ ਦਾਅਵਾ ਕਰਨ ਤੋਂ ਪੰਜ ਦਿਨ ਬਾਅਦ ਰਜਿਸਟੈਂਸ ਫਰੰਟ ਦੇ ਇਕ ਕਮਾਂਡਰ ਨੇ ਰਿਕਾਰਡ ਕੀਤੇ ਇਕ ਵੀਡੀਓ ਸੰਦੇਸ਼ ਵਿਚ ਕਿਹਾ ਹੈ ਕਿ ਅੱਤਵਾਦੀ ਗਰੁੱਪ ਦੀ ਮੌਜੂਦਗੀ ਦਾ ਮਤਲਬ ਜੰਗ ਦਾ ਅੰਤ ਨਹੀਂ। ਕਮਾਂਡਰ ਸਾਲੇਹ ਰਿਗਿਸਤਾਨੀ ਨੇ ਕਿਹਾ ਕਿ ਅਸੀਂ ਤਾਲਿਬਾਨੀ ਫੋਰਸਾਂ ਨਾਲ ਲੜਨਾ ਜਾਰੀ ਰੱਖਾਂਗੇ। ਅਸੀਂ ਆਪਣੀਆਂ ਕਦਰਾਂ ਕੀਮਤਾਂ ਅਤੇ ਸਤਿਕਾਰ ਦੀ ਰਾਖੀ ਲਈ ਆਪਣੀ ਮੌਤ ਤੱਕ ਲੜਦੇ ਰਹਾਂਗੇ।
ਇਹ ਵੀ ਪੜ੍ਹੋ - ਮਿਲਵਾਕੀ ਦੇ ਪਬਲਿਕ ਸਕੂਲਾਂ ਦੇ ਵਿਦਿਆਰਥੀਆਂ ਨੂੰ ਕੋਰੋਨਾ ਵੈਕਸੀਨ ਲਈ 100 ਡਾਲਰ ਦੀ ਪੇਸ਼ਕਸ਼
ਓਧਰ ਰਾਸ਼ਟਰੀ ਕਾਂਗਰਸ ਪਾਰਟੀ ਦੇ ਆਗੂ ਅਬਦੁਲ ਲਤੀਫ ਨੇ ਕਿਹਾ ਹੈ ਕਿ ਅਜੇ ਪੰਜਸ਼ੀਰ ਵਿਰੋਧਤਾ ਦਾ ਕੇਂਦਰ ਹੈ। ਸਭ ਪਹਾੜਾਂ ’ਤੇ ਵਿਰੋਧੀ ਫੋਰਸਾਂ ਮੌਜੂਦ ਹਨ। ਇਸ ਕਾਰਨ ਪੰਜਸ਼ੀਰ ’ਚ ਲੋਕਾਂ ਨੂੰ ਖਾਣ-ਪੀਣ ਦੇ ਸਾਮਾਨ ਅਤੇ ਦਵਾਈਆਂ ਦੀ ਕਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਤਾਲਿਬਾਨ ਦਾ ਕਹਿਣਾ ਹੈ ਕਿ ਕੁਝ ਵਿਰੋਧੀ ਲੜਾਕੇ ਪਹਾੜਾਂ ’ਚ ਅਤੇ ਗੁਫਾਵਾਂ ’ਚ ਲੁਕੇ ਹੋਏ ਹਨ। ਉਨ੍ਹਾਂ ਨੂੰ ਆਮ ਜ਼ਿੰਦਗੀ ’ਚ ਪਰਤਣ ਲਈ ਮਨਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।