ਬਰਫ਼ੀਲੇ ਤੂਫ਼ਾਨ ਕਾਰਨ ਡਰੇ ਲੋਕ ਕਰਨ ਲੱਗੇ Panic Buying ! ਦੁਕਾਨਾਂ ਤੋਂ ਖਾਣ-ਪੀਣ ਵਾਲੀਆਂ ਚੀਜ਼ਾਂ ਹੋਈਆਂ ਗ਼ਾਇਬ

Saturday, Jan 24, 2026 - 03:49 PM (IST)

ਬਰਫ਼ੀਲੇ ਤੂਫ਼ਾਨ ਕਾਰਨ ਡਰੇ ਲੋਕ ਕਰਨ ਲੱਗੇ Panic Buying ! ਦੁਕਾਨਾਂ ਤੋਂ ਖਾਣ-ਪੀਣ ਵਾਲੀਆਂ ਚੀਜ਼ਾਂ ਹੋਈਆਂ ਗ਼ਾਇਬ

ਇੰਟਰਨੈਸ਼ਨਲ ਡੈਸਕ- ਅਮਰੀਕਾ ਦੇ 40 ਤੋਂ ਵੱਧ ਸੂਬਿਆਂ 'ਚ ਆਉਣ ਵਾਲੇ ਭਿਆਨਕ ਸਰਦੀ ਦੇ ਤੂਫ਼ਾਨ ਦੇ ਮੱਦੇਨਜ਼ਰ ਲੋਕਾਂ ਵਿੱਚ ਭਾਰੀ ਦਹਿਸ਼ਤ ਦੇਖੀ ਜਾ ਰਹੀ ਹੈ, ਜਿਸ ਕਾਰਨ ਦੇਸ਼ ਭਰ ਵਿੱਚ 'ਪੈਨਿਕ ਬਾਇੰਗ' ਜਾਂ ਅੰਨ੍ਹੇਵਾਹ ਖਰੀਦਦਾਰੀ ਸ਼ੁਰੂ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਤੂਫ਼ਾਨ ਲਗਭਗ 23 ਕਰੋੜ ਲੋਕਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ, ਜਿਸ ਨਾਲ ਬਰਫ਼ਬਾਰੀ, ਭਾਰੀ ਬਾਰਿਸ਼ ਅਤੇ ਬਿਜਲੀ ਗੁੱਲ ਹੋਣ ਦਾ ਖ਼ਤਰਾ ਬਣਿਆ ਹੋਇਆ ਹੈ।

ਇਸ ਖ਼ਤਰੇ ਦੇ ਮੱਦੇਨਜ਼ਰ ਟੈਕਸਾਸ ਤੋਂ ਲੈ ਕੇ ਨਿਊ ਇੰਗਲੈਂਡ ਤੱਕ ਦੁਕਾਨਾਂ ਵਿੱਚ ਦੁੱਧ, ਆਂਡੇ, ਮੀਟ ਅਤੇ ਬਰੈੱਡ ਵਰਗੀਆਂ ਜ਼ਰੂਰੀ ਵਸਤੂਆਂ ਦੇ ਰੈਕ ਪੂਰੀ ਤਰ੍ਹਾਂ ਖਾਲੀ ਦਿਖਾਈ ਦੇ ਰਹੇ ਹਨ। ਨੈਸ਼ਵਿਲ ਅਤੇ ਹਿਊਸਟਨ ਵਰਗੇ ਸ਼ਹਿਰਾਂ ਵਿੱਚ ਲੋਕਾਂ ਨੇ ਤੂਫ਼ਾਨ ਤੋਂ ਪਹਿਲਾਂ ਹੀ ਸਟਾਕ ਜਮ੍ਹਾਂ ਕਰਨਾ ਸ਼ੁਰੂ ਕਰ ਦਿੱਤਾ ਹੈ।

ਇਹ ਵੀ ਪੜ੍ਹੋ- US, UK ਤੇ ਕੈਨੇਡਾ ਮਗਰੋਂ ਹੁਣ ਇਸ ਦੇਸ਼ ਨੇ ਵੀ ਕੀਤੀ ਸਖ਼ਤੀ ! ਭਾਰਤੀਆਂ ਦੇ 40 ਫ਼ੀਸਦੀ ਵੀਜ਼ੇ ਕੀਤੇ ਰੱਦ

ਇਨ੍ਹਾਂ ਹਾਲਾਤਾਂ ਨੂੰ ਦੇਖਦੇ ਹੋਏ ਮਾਹਿਰਾਂ ਅਤੇ ਅਰਥਸ਼ਾਸਤਰੀਆਂ ਨੇ ਲੋਕਾਂ ਨੂੰ 'ਪੈਨਿਕ ਬਾਇੰਗ' ਨਾ ਕਰਨ ਦੀ ਅਪੀਲ ਕੀਤੀ ਹੈ ਕਿਉਂਕਿ ਇਸ ਨਾਲ ਸਪਲਾਈ ਚੇਨ 'ਤੇ ਦਬਾਅ ਪੈਂਦਾ ਹੈ ਅਤੇ ਦੂਜੇ ਲੋਕਾਂ ਲਈ ਮੁਸ਼ਕਲ ਪੈਦਾ ਹੁੰਦੀ ਹੈ। ਮਾਹਿਰਾਂ ਅਨੁਸਾਰ, ਲੋਕਾਂ ਨੂੰ ਸਿਰਫ਼ ਕੁਝ ਦਿਨਾਂ ਲਈ ਜ਼ਰੂਰੀ ਰਾਸ਼ਨ ਅਤੇ ਅਜਿਹੀਆਂ ਚੀਜ਼ਾਂ ਜਮ੍ਹਾਂ ਕਰਨੀਆਂ ਚਾਹੀਦੀਆਂ ਹਨ ਜਿਨ੍ਹਾਂ ਨੂੰ ਬਿਜਲੀ ਤੋਂ ਬਿਨਾਂ ਵੀ ਖਾਧਾ ਜਾ ਸਕੇ। ਉਨ੍ਹਾਂ ਦੱਸਿਆ ਕਿ ਡਰ ਅਤੇ ਦੂਜਿਆਂ ਨੂੰ ਦੇਖ ਕੇ ਖਰੀਦਦਾਰੀ ਕਰਦੇ ਹੋਏ ਦੇਖ ਕੇ ਲੋਕ ਹੋਰ ਜ਼ਿਆਦਾ ਡਰ ਜਾਂਦੇ ਹਨ, ਜਿਸ ਕਾਰਨ ਉਹ ਹੱਦ ਤੋਂ ਵੱਧ ਸਟਾਕ ਜਮ੍ਹਾਂ ਕਰਨ ਲੱਗਦੇ ਹਨ।

ਹਾਲਾਂਕਿ ਸਟੋਰਾਂ ਕੋਲ ਸਟਾਕ ਮੌਜੂਦ ਹੈ, ਪਰ ਸੜਕਾਂ 'ਤੇ ਬਰਫ਼ ਅਤੇ ਖ਼ਰਾਬ ਮੌਸਮ ਕਾਰਨ ਟਰੱਕਾਂ ਰਾਹੀਂ ਮਾਲ ਪਹੁੰਚਾਉਣਾ ਮੁਸ਼ਕਲ ਹੋ ਸਕਦਾ ਹੈ, ਜਿਸ ਨਾਲ ਰੈਕ ਦੁਬਾਰਾ ਭਰਨ ਵਿੱਚ ਦੇਰੀ ਹੋ ਸਕਦੀ ਹੈ। ਇਸ ਦੌਰਾਨ ਲੋਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਖਾਣ-ਪੀਣ ਦੀਆਂ ਵਸਤੂਆਂ ਤੋਂ ਇਲਾਵਾ ਬੈਟਰੀਆਂ, ਫਲੈਸ਼ਲਾਈਟਾਂ, ਪਾਲਤੂ ਜਾਨਵਰਾਂ ਦਾ ਭੋਜਨ ਅਤੇ ਬੱਚਿਆਂ ਲਈ ਡਾਇਪਰ ਵਰਗੀਆਂ ਚੀਜ਼ਾਂ ਤਿਆਰ ਰੱਖਣ। ਇਸ ਤੋਂ ਇਲਾਵਾ ਕਈ ਸੂਬਿਆਂ ਦੇ ਗਵਰਨਰਾਂ ਨੇ ਪਹਿਲਾਂ ਹੀ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਹੈ ਅਤੇ ਨਾਗਰਿਕਾਂ ਨੂੰ ਘਰਾਂ ਦੇ ਅੰਦਰ ਰਹਿਣ ਦੀ ਹਦਾਇਤ ਕੀਤੀ ਹੈ।

ਇਹ ਵੀ ਪੜ੍ਹੋ- ਖਿੱਚ ਲਓ ਤਿਆਰੀ ! ਅਮਰੀਕਾ ਨੇ ਜੰਗੀ ਬੇੜੇ ਭੇਜ ਫੌਜ ਕਰ'ਤੀ ਅਲਰਟ, ਬਸ ਹਮਲੇ ਦੇ ਹੁਕਮਾਂ ਦਾ ਇੰਤਜ਼ਾਰ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News