ਜਾਂਚ ਪੈਨਲ ਦਾ ਦਾਅਵਾ, ਕੋਰੋਨਾ ਲਈ ਚੀਨ-WHO ਜ਼ਿੰਮੇਵਾਰ, ਦੋਵਾਂ ਦੇ ਝੂਠ ਕਾਰਨ ਲੱਖਾਂ ਲੋਕਾਂ ਦੀ ਗਈ ਜਾਨ
Wednesday, Jan 20, 2021 - 03:46 PM (IST)
ਬੀਜਿੰਗ : ਕੋਰੋਨਾ ਵਾਇਰਸ ਨੂੰ ਲੈ ਕੇ ਸ਼ੁਰੂ ਤੋਂ ਹੀ ਚੀਨ ਅਤੇ ਵਿਸ਼ਵ ਸਿਹਤ ਸੰਗਠਨ ਦੀ ਭੂਮਿਕਾ ਕਾਫ਼ੀ ਸ਼ੱਕੀ ਰਹੀ ਹੈ। ਚੀਨ ਦੇ ਵੁਹਾਨ ਤੋਂ ਸ਼ੁਰੂ ਹੋਇਆ ਕੋਰੋਨਾ ਵਾਇਰਸ ਪੂਰੀ ਦੁਨੀਆ ਲਈ ਕਾਲ ਬਣ ਗਿਆ। ਚੀਨ ਤੋਂ ਨਿਕਲ ਕੇ ਪੂਰੀ ਦੂਨੀਆ ਵਿਚ ਜਿਸ ਵਾਇਰਸ ਨੇ ਤਬਾਹੀ ਮਚਾਈ ਉਸ ਨੂੰ ਲੈ ਕੇ ਹੈਰਾਨ ਕਰਣ ਵਾਲਾ ਸੱਚ ਸਾਹਮਣੇ ਆਇਆ ਹੈ। ਸੁਤੰਤਰ ਪੈਨਲ (ਇੰਡੀਪੈਂਡੈਂਟ ਪੈਨਲ ਫਾਰ ਪੈਂਡੇਮਿਕ ਪ੍ਰੀਪੇਅਰਡਨੈਸ ਅਤੇ ਰੀਸਪੌਂਸ) ਨੇ ਆਪਣੀ ਰਿਪੋਰਟ ਵਿਚ ਕਿਹਾ ਹੈ ਕਿ ਚੀਨ ਅਤੇ ਵਿਸ਼ਵ ਸਿਹਤ ਸੰਗਠਨ (ਡਬਲਯੂ.ਐਚ.ਓ.) ਦੀ ਅਯੋਗਤਾ ਕਾਰਣ ਲੱਖਾਂ ਜ਼ਿੰਦਗੀਆਂ ਖ਼ਤਮ ਹੋਈਆਂ ਹਨ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਚੀਨ ਚਾਹੁੰਦਾ ਤਾਂ ਕੋਰੋਨਾ ਵਾਇਰਸ ਨੂੰ ਮਹਾਮਾਰੀ ਬਣਨ ਤੋਂ ਰੋਕ ਸਕਦਾ ਸੀ ਪਰ ਉਸ ਨੇ ਸਮਾਂ ਰਹਿੰਦੇ ਕਾਬੂ ਨਹੀਂ ਕੀਤਾ।
ਇਹ ਵੀ ਪੜ੍ਹੋ: ਟੀਮ ਇੰਡੀਆ ਦੀ ਜਿੱਤ ’ਤੇ ਆਸਟ੍ਰੇਲੀਆਈ ਪ੍ਰਸ਼ੰਸਕ ਨੇ ਲਾਏ ‘ਭਾਰਤ ਮਾਤਾ ਦੀ ਜੈ’ ਦੇ ਨਾਅਰੇ, ਵੇਖੋ ਵੀਡੀਓ
ਮਾਹਰਾਂ ਦੇ ਪੈਨਲ ਨੇ ਕੋਰੋਨਾ ਵਾਇਰਸ ਮਹਾਮਾਰੀ ਨੂੰ ਸ਼ੁਰੂਆਤ ਵਿਚ ਰੋਕਣ ਲਈ ਤਰੰਤ ਕਦਮ ਨਾ ਚੁੱਕਣ ਨੂੰ ਲੈ ਕੇ ਚੀਨ ਅਤੇ ਹੋਰ ਦੇਸ਼ਾਂ ਦੀ ਨਿੰਦਿਆ ਕੀਤੀ ਅਤੇ ਇਸ ਨੂੰ ਗਲੋਬਲ ਮਹਾਮਾਰੀ ਘੋਸ਼ਿਤ ਕਰਣ ਵਿਚ ਦੇਰੀ ਨੂੰ ਲੈ ਕੇ ਸੰਯੁਕਤ ਰਾਸ਼ਟਰ ਸਿਹਤ ਏਜੰਸੀ ’ਤੇ ਵੀ ਸਵਾਲ ਚੁੱਕੇ। ਲਾਈਬੇਰੀਆ ਦੇ ਸਾਬਕਾ ਰਾਸ਼ਟਰਪਤੀ ਏਲੇਨ ਜਾਨਸਨ ਸਰਲੀਫ ਅਤੇ ਨਿਊਜ਼ੀਲੈਂਡ ਦੀ ਸਾਬਕਾ ਪ੍ਰਧਾਨ ਮੰਤਰੀ ਹੇਲੇਨ ਕਲਾਰਕ ਦੀ ਅਗਵਾਈ ਵਾਲੇ ਪੈਨਲ ਨੇ ਸੋਮਵਾਰ ਨੂੰ ਜਾਰੀ ਕੀਤੀ ਗਈ ਇਕ ਰਿਪੋਰਟ ਵਿਚ ਕਿਹਾ ਕਿ ‘‘ਜਨਤਕ ਸਿਹਤ ਨਾਲ ਸੁਰੱਖਿਆ ਸਬੰਧੀ ਬੁਨਿਆਦੀ ਕਦਮ ਚੁੱਕਣ ਦਾ ਮੌਕਾ ਸ਼ੁਰੂਆਤ ਵਿਚ ਹੀ ਗਵਾ ਦਿੱਤਾ ਗਿਆ।’ ਪੈਨਲ ਨੇ ਕਿਹਾ ਕਿ ਚੀਨੀ ਅਧਿਕਾਰੀ ਲੋਕਾਂ ਦੇ ਕੋਰੋਨਾ ਵਾਇਰਸ ਨਾਲ ਪੀੜਤ ਹੋਣ ਦੇ ਤੁਰੰਤ ਬਾਅਦ ਜਨਵਰੀ ਵਿਚ ਹੀ ‘ਜ਼ਿਆਦਾ ਜ਼ੋਰਦਾਰ ਤਰੀਕੇ’ ਨਾਲ ਆਪਣੀਆਂ ਕੋਸ਼ਿਸ਼ਾਂ ਨੂੰ ਲਾਗੂ ਕਰ ਸਕਦੇ ਸਨ।
ਇਹ ਵੀ ਪੜ੍ਹੋ: ਚੇਨਈ ਸੁਪਰ ਕਿੰਗਜ਼ ਵੱਲੋਂ ਹੁਣ ਨਹੀਂ ਖੇਡਣਗੇ ਕ੍ਰਿਕਟਰ ਹਰਭਜਨ ਸਿੰਘ, ਜਾਣੋ ਵਜ੍ਹਾ
ਉਸ ਨੇ ਕਿਹਾ, ‘ਅਸਲੀਅਤ ਇਹ ਹੈ ਕਿ ਸਿਰਫ਼ ਕੁੱਝ ਹੀ ਦੇਸ਼ਾਂ ਨੇ ਇਕ ਉਭਰਦੀ ਗਲੋਬਲ ਮਹਾਮਾਰੀ ਨੂੰ ਰੋਕਣ ਲਈ ਉਪਲੱਬਧ ਜਾਣਕਾਰੀ ਦਾ ਪੂਰਾ ਲਾਭ ਚੁੱਕਿਆ।’ ਪੈਨਲ ਨੇ ਇਸ ਗੱਲ ’ਤੇ ਵੀ ਹੈਰਾਨੀ ਜਤਾਈ ਕਿ ਡਬਲਯੂ.ਐਚ.ਓ. ਨੇ ਇਸ ਨੂੰ ਤੁਰੰਤ ਵਿਸ਼ਵਵਿਆਪੀ ਜਨਤਕ ਸਿਹਤ ਐਮਰਜੈਂਸੀ ਦਾ ਐਲਾਨ ਕਿਉਂ ਨਹੀਂ ਕੀਤਾ। ਪੈਨਲ ਨੇ ਕਿਹਾ, ‘ਇਕ ਹੋਰ ਸਵਾਲ ਇਹ ਹੈ ਕਿ ਜੇਕਰ ਡਬਲਯੂ.ਐਚ.ਓ. ਨੇ ਕੋਰੋਨਾ ਵਾਇਰਸ ਨੂੰ ਪਹਿਲਾਂ ਗਲੋਬਲ ਮਹਾਮਾਰੀ ਘੋਸ਼ਿਤ ਕੀਤਾ ਹੁੰਦਾ, ਤਾਂ ਕੀ ਇਸ ਨਾਲ ਕੋਈ ਮਦਦ ਮਿਲ ਸਕਦੀ ਸੀ? ਹਾਲਾਂਕਿ ਉਸ ਨੇ ਕਿਹਾ, ‘ਕਈ ਦੇਸ਼ਾਂ ਨੇ ਇਸ ਬੀਮਾਰੀ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਰੋਕਣ ਲਈ ਘੱਟ ਤੋਂ ਘੱਟ ਕਦਮ ਚੁੱਕੇ ਪਰ ਉਸ ਨੇ ਕਿਸੇ ਦੇਸ਼ ਦਾ ਨਾਮ ਨਹੀਂ ਲਿਆ।
ਇਹ ਵੀ ਪੜ੍ਹੋ: ਮੁੜ 49 ਹਜ਼ਾਰੀ ਹੋਇਆ ਸੋਨਾ, ਇਸ ਸਾਲ ਪਾਰ ਕਰ ਸਕਦੈ ਇਹ ਅੰਕੜਾ
ਜ਼ਿਕਰਯੋਗ ਹੈ ਕਿ ਡਬਲਯੂ.ਐਚ.ਓ. ਨੇ 22 ਜਨਵਰੀ ਨੂੰ ਆਪਣੀ ਐਮਰਜੈਂਸੀ ਬੈਠਕ ਸੱਦੀ ਸੀ ਪਰ ਉਸ ਨੇ ਕੋਰੋਨਾਂ ਵਾਇਰਸ ਨੂੰ 11 ਮਾਰਚ ਨੂੰ ਵਿਸ਼ਵਵਿਆਪੀ ਮਹਾਮਾਰੀ ਘੋਸ਼ਿਤ ਕੀਤਾ। ਕੋਵਿਡ-19 ਮਹਾਮਾਰੀ ਨਾਲ ਨਜਿੱਠਣ ਨੂੰ ਲੈ ਕੇ ਡਬਲਯੂ.ਐਚ.ਓ. ਨੂੰ ਆਲੋਚਨਾਵਾਂ ਦਾ ਸ਼ਿਕਾਰ ਹੋਣਾ ਪਿਆ ਹੈ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਡਬਲਯੂ.ਐਚ.ਓ. ’ਤੇ ਇਸ ਇੰਫੈਕਸ਼ਨ ਨੂੰ ਫੈਲਣ ਦੀ ਗਲ ਲੁਕਾਉਣ ਲਈ ਚੀਨ ਨਾਲ ਮਿਲ ਕੇ ‘ਗਠਜੋੜ’ ਕਰਣ ਦਾ ਦੋਸ਼ ਲਗਾਇਆ ਸੀ ਅਤੇ ਸੰਗਠਨ ਨੂੰ ਦਿੱਤੀ ਜਾਣ ਵਾਲੀ ਅਮਰੀਕੀ ਮਦਦ ਰੋਕ ਦਿੱਤੀ ਸੀ।
ਇਹ ਵੀ ਪੜ੍ਹੋ: 32 ਸਾਲ ਬਾਅਦ ਗਾਬਾ ’ਚ ਹਾਰੇ 'ਕੰਗਾਰੂ', ਆਸਟ੍ਰੇਲੀਆਈ ਮੀਡੀਆ ਨੇ ਕੀਤੀ ਭਾਰਤ ਦੀ ਤਾਰੀਫ਼
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।