ਫਲਸਤੀਨੀ ਵਿਅਕਤੀ ਨੇ ਦੋ ਇਜ਼ਰਾਇਲੀਆਂ ਨੂੰ ਮਾਰੀ ਗੋਲੀ, ਮੌਤ

Thursday, Dec 13, 2018 - 04:48 PM (IST)

ਫਲਸਤੀਨੀ ਵਿਅਕਤੀ ਨੇ ਦੋ ਇਜ਼ਰਾਇਲੀਆਂ ਨੂੰ ਮਾਰੀ ਗੋਲੀ, ਮੌਤ

ਯੇਰੂਸ਼ਲਮ (ਏ.ਐਫ.ਪੀ.)- ਕਬਜ਼ੇ ਵਾਲੇ ਪੱਛਮੀ ਤੱਟ ਦੇ ਇਕ ਬੱਸ ਸਟੈਂਡ 'ਤੇ ਵੀਰਵਾਰ ਨੂੰ ਫਲਸਤੀਨ ਦੇ ਇਕ ਨਾਗਰਿਕ ਨੇ ਦੋ ਇਜ਼ਰਾਇਲੀ ਨਾਗਰਿਕਾਂ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ ਅਤੇ ਘੱਟੋ-ਘੱਟ ਦੋ ਨੂੰ ਜ਼ਖਮੀ ਕਰ ਦਿੱਤਾ।

ਇਜ਼ਰਾਇਲ ਦੀ ਫੌਜ ਨੇ ਆਪਣੇ ਟਵਿੱਟਰ ਅਕਾਉਂਟ 'ਤੇ ਦੱਸਿਆ ਕਿ ਫਲਸਤੀਨ ਦੇ ਇਕ ਨਾਗਰਿਕ ਨੇ ਯੇਰੂਸ਼ਲਮ ਦੇ ਉੱਤਰ ਵਿਚ ਸਥਿਤ ਆਸਫ ਜੰਕਸ਼ਨ ਵਿਚ ਇਕ ਬੱਸ ਸਟਾਪ 'ਤੇ ਗੋਲੀਬਾਰੀ ਕਰਕੇ ਦੋ ਇਜ਼ਰਾਇਲੀ ਨਾਗਰਿਕਾਂ ਨੂੰ ਕਤਲ ਕਰ ਦਿੱਤਾ। ਇਕ ਨਾਗਰਿਕ ਨੂੰ ਗੰਭੀਰ ਰੂਪ ਨਾਲ ਜ਼ਖਮੀ ਕਰ ਦਿੱਤਾ ਅਤੇ ਇਕ ਹੋਰ ਨੂੰ ਜ਼ਖਮੀ ਕਰ ਦਿੱਤਾ। ਫੌਜ ਦੇ ਇਕ ਬੁਲਾਰੇ ਨੇ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਕਿ ਹਮਲਾਵਰ ਨੇ ਇਜ਼ਰਾਇਲੀ ਫੌਜੀਆਂ ਨੂੰ ਨਿਸ਼ਾਨਾ ਬਣਾਇਆ ਸੀ।


author

Sunny Mehra

Content Editor

Related News