ਫਲਸਤੀਨ ਸਮਰਥਕਾਂ ਵੱਲੋਂ ਕੈਨੇਡੀਅਨ ਨੈਸ਼ਨਲ ਰੇਲਵੇ ਲਾਈਨ 'ਤੇ ਕੀਤਾ ਗਿਆ ਪ੍ਰਦਰਸ਼ਨ ਹੋਇਆ ਖ਼ਤਮ

11/21/2023 1:01:24 PM

ਇੰਟਰਨੈਸ਼ਨਲ ਡੈਸਕ- ਬੀਤੇ ਦਿਨ ਕੈਨੇਡਾ ਦੇ ਵਿਨੀਪੈੱਗ ਸ਼ਹਿਰ ਵਿਖੇ ਰਾਸ਼ਟਰੀ ਰੇਲਵੇ ਲਾਈਨ ਅੱਗੇ ਧਰਨਾ ਲਗਾ ਕੇ ਟਰੈਫਿਕ ਰੋਕਣ ਵਾਲੇ ਫਲਸਤੀਨ ਸਮਰਥਕਾਂ ਨੇ ਆਪਣਾ ਧਰਨਾ ਦੁਪਹਿਰ ਨੂੰ ਖ਼ਤਮ ਕਰ ਦਿੱਤਾ। ਪ੍ਰਦਰਸ਼ਨਕਾਰੀਆਂ ਦਾ ਇਕ ਸਮੂਹ ਕੈਨੇਡੀਅਨ ਰਾਸ਼ਟਰੀ ਰੇਲਵੇ ਲਾਈਨ ਅੱਗੇ ਖੜੇ ਹੋਏ ਸਨ, ਜਦਕਿ ਉਨ੍ਹਾਂ ਦਾ ਵੱਡਾ ਸਮੂਹ ਹੇਠਾਂ ਵਾਲੀ ਸਟ੍ਰੀਟ 'ਚ ਪ੍ਰਦਰਸ਼ਨ ਕਰ ਰਿਹਾ ਸੀ। ਪ੍ਰਦਰਸ਼ਨਕਾਰੀਆਂ ਨੇ ਫਲਸਤੀਨੀ ਝੰਡੇ ਫੜੇ ਹੋਏ ਸਨ ਤੇ ਫੱਟੀਆਂ ਫੜੀਆਂ ਹੋਈਆਂ ਸਨ, ਜਿਨ੍ਹਾਂ 'ਤੇ ਲਿਖਿਆ ਸੀ, 'ਜੰਗ ਰੋਕੋ', ਤੇ 'ਫਲਸਤੀਨ ਕਦੇ ਖ਼ਤਮ ਨਹੀਂ ਹੋਵੇਗਾ'

ਇਹ ਵੀ ਪੜ੍ਹੋ- PM ਮੋਦੀ ਦੇ ਗਲ਼ ਲੱਗ ਰੋਏ ਭਾਰਤੀ ਸਟਾਰ ਗੇਂਦਬਾਜ਼ ਮੁਹੰਮਦ ਸ਼ੰਮੀ, ਟਵੀਟ ਕਰ ਕੀਤਾ ਧੰਨਵਾਦ

'ਕੁਈਰਜ਼ ਆਫ ਪੈਲੇਸਟਾਈਨ' ਨਾਂ ਦੇ ਇਸ ਸਮੂਹ ਨੇ ਆਪਣੇ 'ਐਕਸ' ਅਕਾਊਂਟ 'ਤੇ ਪੋਸਟ ਸਾਂਝੀ ਕਰਦਿਆਂ ਲਿਖਿਆ, 'ਅੱਜ ਦਾ ਸਾਡਾ ਪ੍ਰਦਰਸ਼ਨ ਇੱਥੇ ਹੀ ਖ਼ਤਮ, ਪਰ ਲਹਿਰ ਅਜੇ ਜਾਰੀ ਹੈ।' ਪ੍ਰਦਰਸ਼ਨਕਾਰੀਆਂ ਮੁਤਾਬਕ ਉਨ੍ਹਾਂ ਨੇ ਇਸ ਰੇਲਵੇ ਲਾਈਨ ਨੂੰ ਇਸ ਕਾਰਨ ਬੰਦ ਕੀਤਾ ਸੀ ਕਿਉਂਕਿ ਇਸ ਰਸਤਿਓਂ ਹੀ ਅਮਰੀਕਾ ਅਤੇ ਇਜ਼ਰਾਈਲ ਵਿਚਾਲੇ ਵਪਾਰ ਹੁੰਦਾ ਹੈ ਤੇ ਇਜ਼ਰਾਈਲ ਦੀ ਸਭ ਤੋਂ ਵੱਡੀਆਂ ਕੰਪਨੀਆਂ ਦਾ ਆਯਾਤ-ਨਿਰਯਾਤ ਵੀ ਇਸ ਰਸਤੇ ਤੋਂ ਹੀ ਹੁੰਦਾ ਹੈ। ਅਸੀਂ ਇਸ ਰਸਤੇ ਨੂੰ ਇਸੇ ਕਾਰਨ ਬੰਦ ਕੀਤਾ ਤਾਂ ਜੋ ਜੇਕਰ ਵਪਾਰ ਪ੍ਰਭਾਵਿਤ ਹੋਵੇ ਤਾਂ ਉਹ ਗਾਜ਼ਾ ਤੇ ਇਜ਼ਰਾਈਲ ਵਿਚਾਲੇ ਦੀ ਜੰਗ ਨੂੰ ਖ਼ਤਮ ਕਰਵਾ ਦੇਣ।

ਇਹ ਵੀ ਪੜ੍ਹੋ- ਟੁੱਟਿਆ 140 ਕਰੋੜ ਭਾਰਤੀਆਂ ਦਾ ਸੁਫ਼ਨਾ, ਭਾਰਤ ਨੂੰ ਹਰਾ ਕੇ ਆਸਟ੍ਰੇਲੀਆ ਬਣਿਆ ਵਰਲਡ ਚੈਂਪੀਅਨ

ਦੱਸ ਦੇਈਏ ਕਿ ਹਮਾਸ ਵੱਲੋਂ ਇਜ਼ਰਾਈਲ 'ਤੇ ਕੀਤੇ ਗਏ ਹਮਲੇ ਦੌਰਾਨ 1,200 ਤੋਂ ਵੱਧ ਲੋਕ ਮਾਰੇ ਗਏ ਸਨ ਤੇ ਜਵਾਬੀ ਕਾਰਵਾਈ ਕਰਦਿਆਂ ਇਜ਼ਰਾਈਲ ਦੇ ਹਮਲਿਆਂ 'ਚ ਵੀ ਲਗਭਗ 14,000 ਦੇ ਕਰੀਬ ਫਲਸਤੀਨੀ ਲੋਕ ਮਾਰੇ ਜਾ ਚੁੱਕੇ ਹਨ। 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Harpreet SIngh

Content Editor

Related News