ਪਾਕਿਸਤਾਨ ਦੇ ਗ੍ਰਹਿ ਮੰਤਰੀ ਨੇ ਨਵਾਜ਼ ਸ਼ਰੀਫ ਦੇ ਵਾਪਸ ਆਉਣ ਦੀ ਗੱਲ ਨੂੰ ਕੀਤਾ ਖਾਰਿਜ
Thursday, Dec 30, 2021 - 01:21 AM (IST)
ਇਸਲਾਮਾਬਾਦ-ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਸੰਭਾਵਿਤ ਵਾਪਸੀ ਦੀਆਂ ਅਫਵਾਹਾਂ ਦਰਮਿਆਨ, ਪਾਕਿਸਤਾਨ ਦੇ ਗ੍ਰਹਿ ਮੰਤਰੀ ਸ਼ੇਖ ਰਸ਼ੀਦ ਅਹਿਮਦ ਨੇ ਬੁੱਧਵਾਰ ਨੂੰ ਕਿਹਾ ਕਿ ਸ਼ਰੀਫ ਦੇ ਪਰਤਣ ਦੀਆਂ ਗੱਲਾਂ ਮਤਲਬ ਦੀਆਂ ਹਨ ਜਦੋ ਵਿਰੋਧੀ ਮੀਡੀਆ ਦਾ ਧਿਆਨ ਆਕਰਸ਼ਿਤ ਕਰਨ ਲਈ ਕਰ ਰਹੀਆਂ ਹਨ। ਇਕ ਅਦਾਲਤ ਨੇ ਸ਼ਰੀਫ ਨੂੰ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਜੇਲ੍ਹ ਦੀ ਸਜ਼ਾ ਸੁਣਾਈ ਸੀ ਜਿਸ ਤੋਂ ਬਾਅਦ ਲਾਹੌਰ ਹਾਈ ਕੋਰਟ ਨੇ 2019 'ਚ ਉਨ੍ਹਾਂ ਨੂੰ ਮੈਡੀਕਲ ਆਧਾਰ 'ਤੇ ਚਾਰ ਹਫ਼ਤਿਆਂ ਲਈ ਲੰਡਨ ਜਾਣ ਦੀ ਇਜਾਜ਼ਤ ਦਿੱਤੀ ਸੀ।
ਇਹ ਵੀ ਪੜ੍ਹੋ : ਕੋਰੋਨਾ ਦੇ ਗਲੋਬਲ ਮਾਮਲੇ ਪਿਛਲੇ ਹਫ਼ਤੇ 11 ਫੀਸਦੀ ਵਧੇ
ਹਾਲਾਂਕਿ, ਲੰਡਨ ਜਾਣ ਤੋਂ ਬਾਅਦ ਸ਼ਰੀਫ ਪਾਕਿਸਤਾਨ ਨਹੀਂ ਪਰਤੇ ਹਨ। ਉਨ੍ਹਾਂ ਦੀ ਪਾਰਟੀ ਦਾ ਕਹਿਣਾ ਹੈ ਕਿ ਡਾਕਟਰਾਂ ਵੱਲੋਂ ਸਲਾਹ ਦੇਣ 'ਤੇ 71 ਸਾਲਾ ਸ਼ਰੀਫ ਦੇਸ਼ ਵਾਪਸ ਪਰਤਣਗੇ। ਰਾਲਵਪਿੰਡੀ 'ਚ ਰਸ਼ੀਦ ਨੇ ਮੀਡੀਆ ਤੋਂ ਵਿਅੰਗਮਈ ਲਹਿਜ਼ੇ ਨਾਲ ਕਿਹਾ ਕਿ ਸ਼ਰੀਫ ਲਈ ਪਾਕਿਸਤਾਨ ਪਰਤਣ ਦੀ ਇਕ ਪਾਸੇ ਦੀ ਟਿਕਟ ਦੇਣ ਦਾ ਉਨ੍ਹਾਂ ਦਾ ਪ੍ਰਸਤਾਵ ਅੱਜ ਵੀ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਇਹ ਬਦਕਿਸਮਤੀ ਹੈ ਕਿ ਜਿਨ੍ਹਾਂ ਲੋਕਾਂ ਨੇ ਆਪਣੀ ਜ਼ਿਆਦਾਤਰ ਜ਼ਿੰਦਗੀ ਪਾਕਿਸਤਾਨ 'ਚ ਬਿਤਾਈ ਹੈ ਉਹ ਦੇਸ਼ ਨੂੰ ਪਿਆਰ ਕਰਨ ਦੀ ਥਾਂ ਉਸ ਨੂੰ ਛੱਡ ਕੇ ਚੱਲੇ ਗਏ।
ਇਹ ਵੀ ਪੜ੍ਹੋ : Year Ender 2021 : 5G ਨੈੱਟਵਰਕ ਨਾ ਹੋਣ ਦੇ ਬਾਵਜੂਦ ਵੀ ਇਸ ਸਾਲ ਭਾਰਤ 'ਚ ਲਾਂਚ ਹੋਏ ਇਹ 5G ਸਮਾਰਟਫੋਨਸ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।