ਜਾਪਾਨ ਤੱਕ ਜਾ ਪਹੁੰਚਿਆ ਪਾਕਿਸਤਾਨ ਦਾ ਨਸ਼ਾ ਤਸਕਰੀ ਦਾ ਧੰਦਾ ! 800 ਕਰੋੜ ਦੇ ਨਸ਼ੇ ਸਣੇ 6 ਗ੍ਰਿਫ਼ਤਾਰ
Saturday, Apr 11, 2026 - 05:21 PM (IST)
ਇੰਟਰਨੈਸ਼ਨਲ ਡੈਸਕ : ਜਪਾਨ ਤੋਂ ਇੱਕ ਬੇਹੱਦ ਸਨਸਨੀਖੇਜ਼ ਖ਼ਬਰ ਸਾਹਮਣੇ ਆਈ ਹੈ, ਜਿੱਥੇ ਜਾਪਾਨੀ ਅਧਿਕਾਰੀਆਂ ਨੇ ਇੱਕ ਵੱਡੇ ਨਸ਼ਾ ਤਸਕਰੀ ਨੈੱਟਵਰਕ ਦਾ ਪਰਦਾਫਾਸ਼ ਕੀਤਾ ਹੈ। ਪੁਲਸ ਨੇ ਇਸ ਮਾਮਲੇ ਵਿੱਚ ਇੱਕ ਪਾਕਿਸਤਾਨੀ ਮੂਲ ਦੇ ਵਿਅਕਤੀ ਤੇ ਪੰਜ ਹੋਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮਿਲੀ ਜਾਣਕਾਰੀ ਅਨੁਸਾਰ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ 'ਤੇ ਸੰਯੁਕਤ ਅਰਬ ਅਮੀਰਾਤ (UAE) ਤੋਂ ਲਗਭਗ 14.3 ਅਰਬ ਯੇਨ (ਭਾਰਤੀ ਕਰੰਸੀ ਮੁਤਾਬਕ 800 ਕਰੋੜ ਰੁਪਏ ਤੋਂ ਵੱਧ) ਦੀ ਕੀਮਤ ਵਾਲੀ 270 ਕਿਲੋਗ੍ਰਾਮ ਉਤੇਜਕ ਦਵਾਈ ਜਪਾਨ ਵਿੱਚ ਤਸਕਰੀ ਕਰਨ ਦਾ ਦੋਸ਼ ਹੈ।
ਪੁਲਸ ਦੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਹ ਨਸ਼ੀਲਾ ਪਦਾਰਥ ਬਹੁਤ ਹੀ ਸ਼ਾਤਰ ਤਰੀਕੇ ਨਾਲ ਲੁਕਾਇਆ ਗਿਆ ਸੀ। ਦਸੰਬਰ ਵਿੱਚ ਟੋਕੀਓ ਬੰਦਰਗਾਹ 'ਤੇ ਪਹੁੰਚੇ ਇੱਕ ਕੰਟੇਨਰ ਵਿੱਚ ਸ਼ਿੰਗਾਰ ਸਮੱਗਰੀ ਵਜੋਂ ਵਰਤੇ ਜਾਣ ਵਾਲੇ ਚਿੱਟੇ ਪਾਊਡਰ ਦੇ 742 ਪੈਕੇਟ ਸਨ, ਜਿਨ੍ਹਾਂ ਵਿੱਚੋਂ 18 ਪੈਕੇਟਾਂ ਵਿੱਚ ਨਸ਼ਾ ਛੁਪਾਇਆ ਗਿਆ ਸੀ। ਟੋਕੀਓ ਪੁਲਸ ਨੇ 53 ਸਾਲਾ ਪਾਕਿਸਤਾਨੀ ਕਾਰ ਵਪਾਰੀ ਬੱਟ ਸ਼ਫ਼ਕਤ ਮੁਸ਼ਤਾਕ ਨੂੰ ਗਿਰੋਹ ਦਾ ਮੁੱਖ ਮੈਂਬਰ ਦੱਸਿਆ ਹੈ। ਹਾਲਾਂਕਿ, ਮੁਸ਼ਤਾਕ ਨੇ ਆਪਣੇ 'ਤੇ ਲੱਗੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਫੜੇ ਗਏ ਹੋਰ ਪੰਜ ਵਿਅਕਤੀ ਪਾਕਿਸਤਾਨ ਅਤੇ ਸ਼੍ਰੀਲੰਕਾ ਦੇ ਨਾਗਰਿਕ ਹਨ, ਜਿਨ੍ਹਾਂ 'ਤੇ ਇਸ ਨਸ਼ਾ ਤਸਕਰੀ ਵਿੱਚ ਮਦਦ ਕਰਨ ਦਾ ਸ਼ੱਕ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
