ਵ੍ਹਾਈਟ ਹਾਊਸ 'ਚ ਗੂੰਜਣਗੀਆਂ ਕਿਲਕਾਰੀਆਂ ! ਲੇਵਿਟ ਸਣੇ ਕਈ ਔਰਤਾਂ ਬਣਨ ਜਾ ਰਹੀਆਂ ਮਾਂ

Saturday, Apr 25, 2026 - 12:08 PM (IST)

ਵ੍ਹਾਈਟ ਹਾਊਸ 'ਚ ਗੂੰਜਣਗੀਆਂ ਕਿਲਕਾਰੀਆਂ ! ਲੇਵਿਟ ਸਣੇ ਕਈ ਔਰਤਾਂ ਬਣਨ ਜਾ ਰਹੀਆਂ ਮਾਂ

ਇੰਟਰਨੈਸ਼ਨਲ ਡੈਸਕ- ਅਮਰੀਕਾ ਤੇ ਇਰਾਨ ਵਿਚਾਲੇ ਜਦੋਂ ਤਣਾਅ ਸਿਖ਼ਰਾਂ 'ਤੇ ਪਹੁੰਚਿਆ ਹੋਇਆ ਹੈ, ਉੱਥੇ ਹੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਦੂਜੇ ਕਾਰਜਕਾਲ ਦੌਰਾਨ ਵ੍ਹਾਈਟ ਹਾਊਸ ਵਿੱਚ ਇਸ ਸਮੇਂ ਖੁਸ਼ੀਆਂ ਦਾ ਮਾਹੌਲ ਹੈ। ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਕੈਰੋਲੀਨ ਲੇਵਿਟ ਨੇ ਐਲਾਨ ਕੀਤਾ ਹੈ ਕਿ ਉਹ ਜਲਦੀ ਹੀ ਇੱਕ ਧੀ ਨੂੰ ਜਨਮ ਦੇਣ ਵਾਲੀ ਹੈ, ਜਿਸ ਕਾਰਨ ਉਹ ਹੁਣ ਛੁੱਟੀਆਂ 'ਤੇ ਜਾ ਰਹੀ ਹੈ।

ਲੇਵਿਟ ਨੇ ਦੱਸਿਆ, "ਮੈਂ ਕਿਸੇ ਵੀ ਪਲ ਬੱਚੇ ਨੂੰ ਜਨਮ ਦੇ ਸਕਦੀ ਹਾਂ। ਇਹ ਕੁਝ ਸਮੇਂ ਲਈ ਮੇਰੀ ਆਖਰੀ ਮੁਲਾਕਾਤ ਹੋਵੇਗੀ।" ਉਨ੍ਹਾਂ ਦੀ ਗੈਰ-ਹਾਜ਼ਰੀ ਵਿੱਚ ਕੋਈ ਨਵਾਂ ਪ੍ਰੈੱਸ ਸਕੱਤਰ ਨਹੀਂ ਨਿਯੁਕਤ ਕੀਤਾ ਜਾਵੇਗਾ, ਬਲਕਿ ਉਨ੍ਹਾਂ ਦੀ ਟੀਮ ਹੀ ਅਪਡੇਟ ਦਿੰਦੀ ਰਹੇਗੀ।

ਇਹ ਵੀ ਪੜ੍ਹੋ- ਹੋਵੇਗਾ Internet Blackout ! 'ਖਿਡੌਣਾ' ਬਣ ਕੇ ਰਹਿ ਜਾਣਗੇ ਫ਼ੋਨ, ਇਰਾਨ ਦੇ ਨਿਸ਼ਾਨੇ 'ਤੇ Digital ਦੁਨੀਆ

ਜ਼ਿਕਰਯੋਗ ਹੈ ਕਿ ਰਿਪਬਲਿਕਨ ਪਾਰਟੀ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਵ੍ਹਾਈਟ ਹਾਊਸ ਨਾਲ ਜੁੜੀਆਂ ਕਈ ਔਰਤਾਂ ਗਰਭਵਤੀ ਹਨ। ਇਨ੍ਹਾਂ 'ਚ ਅਮਰੀਕੀ ਉਪ ਰਾਸ਼ਟਰਪਤੀ ਜੇ.ਡੀ. ਵੈਂਸ ਦੀ ਪਤਨੀ ਊਸ਼ਾ ਵੈਂਸ ਦਾ ਨਾਂ ਵੀ ਸ਼ਾਮਲ ਹੈ, ਜੋ ਜੁਲਾਈ ਦੇ ਅਖੀਰ ਵਿੱਚ ਆਪਣੇ ਚੌਥੇ ਬੱਚੇ ਨੂੰ ਜਨਮ ਦੇਵੇਗੀ।

ਇਸ ਤੋਂ ਇਲਾਵਾ ਵ੍ਹਾਈਟ ਹਾਊਸ ਦੇ ਡਿਪਟੀ ਚੀਫ਼ ਆਫ਼ ਸਟਾਫ ਸਟੀਫਨ ਮਿਲਰ ਦੀ ਪਤਨੀ ਕੇਟੀ ਮਿਲਰ ਤੇ ਡਿਪਟੀ ਚੀਫ਼ ਆਫ਼ ਸਟਾਫ ਜੇਮਸ ਬਲੇਅਰ ਦੀ ਪਤਨੀ ਸੈਮ ਬਲੇਅਰ ਵੀ ਗਰਭਵਤੀ ਹਨ। ਅਜਿਹੇ 'ਚ ਆਉਣ ਵਾਲੇ ਕੁਝ ਹੀ ਮਹੀਨਿਆਂ 'ਚ ਵ੍ਹਾਈਟ ਹਾਊਸ 'ਚ ਕਈ ਵਾਰ ਕਿਲਕਾਰੀਆਂ ਗੂੰਜਣ ਵਾਲੀਆਂ ਹਨ।

ਇਹ ਵੀ ਪੜ੍ਹੋ- Good News ; ਭਾਰਤੀਆਂ ਲਈ 'Visa Free' ਹੋਇਆ ਫਰਾਂਸ ! ਪਰ...

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News