ਬਦਹਾਲੀ ’ਚੋਂ ਲੰਘ ਰਹੇ ਦੇਸ਼ ਨੂੰ ਛੱਡ ਰਹੇ ਪਾਕਿਸਤਾਨੀ, 6 ਮਹੀਨਿਆਂ ’ਚ 6 ਲੱਖ ਤੋਂ ਵੱਧ ਗਏ ਵਿਦੇਸ਼
Tuesday, Jul 25, 2023 - 09:26 AM (IST)
ਜਲੰਧਰ (ਇੰਟ.)- ਆਰਥਿਕ ਬਦਹਾਲੀ ’ਚੋਂ ਲੰਘ ਰਹੇ ਪਾਕਿਸਤਾਨ ਤੋਂ ਇਸ ਸਾਲ ਦੀ ਪਹਿਲੀ ਛਿਮਾਹੀ ਵਿਚ 8 ਲੱਖ ਤੋਂ ਵੱਧ ਪਾਕਿਸਤਾਨੀਆਂ ਨੇ ਆਪਣੀ ਮਾਤ ਭੂਮੀ ਨੂੰ ਅਲਵਿਦਾ ਕਹਿ ਦਿੱਤਾ ਹੈ। ਦੇਸ਼ ਛੱਡ ਕੇ ਵਿਦੇਸ਼ ਜਾਣ ਵਾਲਿਆਂ ਵਿਚ ਡਾਕਟਰ, ਨਰਸਾਂ, ਇੰਜੀਨੀਅਰ, ਆਈ. ਟੀ. ਮਾਹਿਰ ਅਤੇ ਅਕਾਊਂਟੈਂਟ ਸਮੇਤ ਇਕ ਲੱਖ ਉੱਚ ਹੁਨਰਮੰਦ ਪੇਸ਼ੇਵਰ ਸ਼ਾਮਲ ਸਨ। ਪਾਕਿਸਤਾਨ ਦੇ ਹਾਲਾਤ ਇੰਨੇ ਖਰਾਬ ਹੋ ਗਏ ਹਨ ਕਿ ਹਜ਼ਾਰਾਂ ਲੋਕ ਯੂਰਪ ਪਹੁੰਚਣ ਲਈ ਗੈਰ-ਕਾਨੂੰਨੀ ਰਸਤੇ ਲੱਭਣ ਲੱਗ ਪਏ ਹਨ।
ਇਹ ਵੀ ਪੜ੍ਹੋ: ਕੈਨੇਡਾ ਤੋਂ ਆਈ ਮੰਦਭਾਗੀ ਖ਼ਬਰ, ਪੁੱਤ ਦੇ Birthday ਵਾਲੇ ਦਿਨ ਪੰਜਾਬੀ ਟਰੱਕ ਡਰਾਈਵਰ ਦੀ ਦਰਦਨਾਕ ਮੌਤ
ਵਧੇਰੇ ਲੋਕ ਪੰਜਾਬ ਅਤੇ ਪੀ.ਓ.ਕੇ. ਤੋਂ
ਪਾਕਿਸਤਾਨ ਬਿਊਰੋ ਆਫ ਸਟੈਟਿਕਸ ਦੇ ਅੰਕੜਿਆਂ ਮੁਤਾਬਕ ਇਸ ਸਾਲ ਜੂਨ ਤੱਕ 8.32 ਲੱਖ ਪਾਕਿਸਤਾਨੀ ਦੇਸ਼ ਛੱਡ ਚੁੱਕੇ ਹਨ। ਇਨ੍ਹਾਂ ਵਿਚੋਂ ਚਾਰ ਲੱਖ ਪੜ੍ਹੇ-ਲਿਖੇ ਅਤੇ ਯੋਗ ਪੇਸ਼ੇਵਰ ਸਨ। ਪਾਕਿਸਤਾਨ ਨੂੰ ਵੱਡੇ ਪੱਧਰ ’ਤੇ ਪ੍ਰਵਾਸ ਨੇ ਚਿੰਤਾ ’ਚ ਪਾ ਦਿੱਤਾ ਹੈ। ਵਧਦੀ ਬੇਰੋਜ਼ਗਾਰੀ, ਢਹਿ-ਢੇਰੀ ਹੋ ਰਹੀ ਆਰਥਿਕਤਾ, ਸਿਆਸੀ ਅਸਥਿਰਤਾ, ਵਧਦੇ ਕੱਟੜਵਾਦ ਨੇ ਪਾਕਿਸਤਾਨ ਦੇ ਲੋਕਾਂ ਨੂੰ ਆਪਣੇ ਲਈ ਇਕ ਪਲੇਟਫਾਰਮ ਤਿਆਰ ਕਰਨ ਅਤੇ ਬਾਹਰ ਜਾਣ ਲਈ ਮਜਬੂਰ ਕੀਤਾ ਹੈ। ਅੰਕੜਿਆਂ ਅਨੁਸਾਰ, ਪਿਛਲੇ ਸਾਲ ਲਗਭਗ 7.65 ਲੱਖ ਲੋਕ ਪਾਕਿਸਤਾਨ ਛੱਡ ਗਏ ਅਤੇ ਉਨ੍ਹਾਂ ਵਿਚੋਂ ਇਕ ਲੱਖ ਤੋਂ ਵੱਧ ਉੱਚ ਹੁਨਰਮੰਦ ਪੇਸ਼ੇਵਰ ਸਨ। ਜ਼ਿਆਦਾਤਰ ਪ੍ਰਵਾਸੀ ਪੰਜਾਬ ਸੂਬੇ ਦੇ ਸਨ, ਜਿਨ੍ਹਾਂ ਵਿਚੋਂ ਲਗਭਗ 27,000 ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀ.ਓ.ਕੇ.) ਤੋਂ ਸਨ।
ਇਹ ਵੀ ਪੜ੍ਹੋ: ਕੈਨੇਡਾ 'ਚ ਕਤਲ ਕੀਤੇ ਗਏ ਪੰਜਾਬੀ ਗੱਭਰੂ ਦੀ ਮ੍ਰਿਤਕ ਦੇਹ 27 ਜੁਲਾਈ ਨੂੰ ਲਿਆਂਦੀ ਜਾਵੇਗੀ ਭਾਰਤ
ਰੋਮਾਨੀਆ ਪਾਕਿਸਤਾਨੀਆਂ ਦਾ ਪਸੰਦੀਦਾ ਟਿਕਾਣਾ
ਦੱਸਿਆ ਜਾ ਰਿਹਾ ਹੈ ਕਿ 2022 ਦਾ ਅੰਕੜਾ 2021 ਵਿਚ ਦੇਖੇ ਗਏ ਅੰਕੜਿਆਂ ਨਾਲੋਂ ਤਿੰਨ ਗੁਣਾ ਵੱਧ ਸੀ। ਜਦ ਕਿ 2020 ਵਿਚ ਜਦੋਂ ਮਹਾਮਾਰੀ ਆਈ ਤਾਂ 2.8 ਲੱਖ ਪਾਕਿਸਤਾਨੀਆਂ ਨੇ ਵਿਦੇਸ਼ਾਂ ਵਿਚ ਬਿਹਤਰ ਮੌਕਿਆਂ ਦੀ ਮੰਗ ਕੀਤੀ ਸੀ। ਅਧਿਕਾਰਤ ਤੌਰ ’ਤੇ ਮੀਡੀਆ ਰਿਪੋਰਟਾਂ ਅਨੁਸਾਰ ਪ੍ਰਵਾਸੀਆਂ ਦਾ ਇਕ ਵੱਡਾ ਹਿੱਸਾ ਪੱਛਮੀ ਏਸ਼ੀਆਈ ਦੇਸ਼ਾਂ, ਮੁੱਖ ਤੌਰ ’ਤੇ ਸਾਊਦੀ ਅਰਬ ਅਤੇ ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਵੱਲ ਜਾ ਰਿਹਾ ਹੈ। ਰੋਮਾਨੀਆ ਪਾਕਿਸਤਾਨੀ ਪ੍ਰਵਾਸੀਆਂ ਲਈ ਯੂਰਪੀਅਨ ਸਥਾਨਾਂ ਵਿਚ ਇਕ ਪਸੰਦੀਦਾ ਬਦਲ ਵਜੋਂ ਉਭਰਿਆ।
ਇਹ ਵੀ ਪੜ੍ਹੋ: ਪੁੱਤਰ ਦੀ ਲਾਸ਼ ਦਫਨਾਉਣ 'ਤੇ ਭੜਕਿਆ ਫ਼ੌਜੀ, ਪਤਨੀ ਸਮੇਤ 13 ਲੋਕਾਂ ਦਾ ਕੀਤਾ ਕਤਲ
ਦੋਹਰੀ ਨਾਗਰਿਕਤਾ ਵੀ ਪਾਕਿਸਤਾਨ ਲਈ ਸਿਰਦਰਦ
ਭਾਰਤ ਦੇ ਉਲਟ, ਪਾਕਿਸਤਾਨ ਦੋਹਰੀ ਨਾਗਰਿਕਤਾ ਦੀ ਇਜਾਜ਼ਤ ਦਿੰਦਾ ਹੈ, ਜਿਸ ਨਾਲ ਹੋਰ ਦੂਜੇ ਦੇਸ਼ਾਂ ਵਿਚ ਪ੍ਰਵਾਸ ਕਰਨ ਵਾਲੇ ਪਾਕਿਸਤਾਨੀ ਨਾਗਰਿਕਾਂ ਨੂੰ ਆਪਣੇ ਪਾਸਪੋਰਟਾਂ ਨੂੰ ਬਰਕਰਾਰ ਰੱਖਣ ਅਤੇ ਯਾਤਰਾ ਲਈ ਵੀ ਇਨ੍ਹਾਂ ਦੀ ਵਰਤੋਂ ਕਰਨ ਦੀ ਇਜਾਜ਼ਤ ਮਿਲਦੀ ਹੈ। ਹਾਲਾਂਕਿ ਇਸ ਵਿਵਸਥਾ ਨੇ ਪਾਕਿਸਤਾਨ ਵਿਚ ਭ੍ਰਿਸ਼ਟਾਚਾਰ ਨੂੰ ਉਤਸ਼ਾਹਿਤ ਕੀਤਾ ਹੈ, ਕੁਝ ਸਿਆਸਤਦਾਨ ਅਤੇ ਫੌਜੀ ਜਰਨੈਲ ਆਪਣੀ ਦੋਹਰੀ ਨਾਗਰਿਕਤਾ ਦੇ ਦਰਜੇ ਕਾਰਨ ਵਿਦੇਸ਼ਾਂ ਵਿਚ ਪੈਸਾ ਭੇਜ ਰਹੇ ਹਨ। ਹੁਨਰਮੰਦ ਲੋਕਾਂ ਦੇ ਪ੍ਰਵਾਸ ਦੀ ਘਟਨਾ ਨਾ ਸਿਰਫ ਸ਼ਾਮਲ ਵਿਅਕਤੀਆਂ ਅਤੇ ਪਰਿਵਾਰਾਂ ਲਈ ਚਿੰਤਾ ਦਾ ਵਿਸ਼ਾ ਹੈ, ਸਗੋਂ ਪਾਕਿਸਤਾਨ ਦੇ ਆਰਥਿਕ ਵਾਧੇ ਅਤੇ ਵਿਕਾਸ ਲਈ ਮਹੱਤਵਪੂਰਨ ਚੁਣੌਤੀਆਂ ਪੈਦਾ ਕਰਦੀ ਹੈ।
ਇਹ ਵੀ ਪੜ੍ਹੋ: ਦੁਬਈ ਗਈ ਧੀ ਨੇ ਮਾਂ ਦੀ ਇੱਛਾ ਕੀਤੀ ਪੂਰੀ, 10 ਕਿਲੋ ਟਮਾਟਰ ਲੈ ਕੇ ਆਈ ਭਾਰਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।