ਪਾਕਿ ਦੀਆਂ ਸੁਰੱਖਿਆ ਏਜੰਸੀਆਂ ਨੇ ISI ਦੇ ਤਿੰਨ ਅੱਤਵਾਦੀਆਂ ਨੂੰ ਕੀਤਾ ਗ੍ਰਿਫਤਾਰ

Wednesday, Jul 08, 2020 - 01:29 AM (IST)

ਪਾਕਿ ਦੀਆਂ ਸੁਰੱਖਿਆ ਏਜੰਸੀਆਂ ਨੇ ISI ਦੇ ਤਿੰਨ ਅੱਤਵਾਦੀਆਂ ਨੂੰ ਕੀਤਾ ਗ੍ਰਿਫਤਾਰ

ਲਾਹੌਰ- ਪਾਕਿਸਤਾਨ ਦੀ ਸੁਰੱਖਿਆ ਏਜੰਸੀ ਨੇ ਇਸਲਾਮਿਕ ਸਟੇਟ ਦੇ ਤਿੰਨ ਅੱਤਵਾਦੀਆਂ ਨੂੰ ਦੇਸ਼ ਦੇ ਪੰਜਾਬ ਸੂਬੇ ਤੋਂ ਗ੍ਰਿਫਤਾਰ ਕੀਤਾ ਹੈ, ਜਿਥੋਂ ਉਹ ਅੱਤਵਾਦੀ ਸਮੂਹ ਦੇ ਲਈ ਧਨ ਇਕੱਠਾ ਕਰ ਰਹੇ ਸਨ। ਪੰਜਾਬ ਪੁਲਸ ਦੇ ਅੱਤਵਾਦ ਰੋਕੂ ਵਿਭਾਗ (ਸੀ.ਟੀ.ਡੀ.) ਨੇ ਬਿਆਨ ਜਾਰੀ ਕਰਕੇ ਕਿਹਾ ਕਿ ਦਸਕਾ, ਸਿਆਲਕੋਟ ਵਿਚ ਖੂਫੀਆ ਸੂਚਨਾ ਦੇ ਆਧਾਰ 'ਤੇ ਸੋਮਵਾਰ ਨੂੰ ਮੁਹਿੰਮ ਚਲਾਈ ਗਈ। ਸੀ.ਟੀ.ਡੀ. ਨੇ ਬਿਆਨ ਵਿਚ ਕਿਹਾ ਕਿ ਸੀਟੀਡੀ ਟੀਮ ਗੁਜਰਾਂਵਾਲਾ ਨੂੰ ਠੋਸ ਸੂਚਨਾ ਮਿਲੀ ਕਿ ਪਾਬੰਦੀਸ਼ੁਦਾ ਸੰਗਠਨ ਦਾਏਸ਼ (ਆਈ.ਐੱਸ.ਆਈ.) ਦੇ ਤਿੰਨ ਅੱਤਵਾਦੀ ਤਹਿਸੀਲ ਦਸਕਾ, ਜ਼ਿਲਾ ਸਿਆਲਕੋਟ ਵਿਚ ਮੌਜੂਦ ਹਨ ਤੇ ਆਪਣੇ ਸੰਗਠਨ ਦਾਏਸ਼/ਆਈ.ਐੱਸ.ਆਈ. ਦੇ ਲਈ ਪੈਸੇ ਇਕੱਠੇ ਕਰ ਰਹੇ ਹਨ। 

ਅੱਤਵਾਦੀਆਂ ਦੀ ਪਛਾਣ ਅਹਮਦ ਇਦਰੀਸ, ਆਜ਼ਮ ਅਲੀ ਤੇ ਮਜ਼ਹਰ ਮੁਖਤਾਰ ਦੇ ਤੌਰ 'ਤੇ ਹੋਈ ਹੈ। ਉਨ੍ਹਾਂ ਦੇ ਕੋਲੋਂ ਅੱਤਵਾਦ ਦੇ ਵਿੱਤ ਪੋਸ਼ਣ ਦੇ ਲਈ ਨਕਦੀ, ਪ੍ਰਾਪਤੀ ਬੁੱਕ ਤੇ ਧਨ ਦੀ ਪ੍ਰਾਪਤੀ ਰਸੀਦ ਬਰਾਮਦ ਹੋਈ ਹੈ। ਪੁੱਛਗਿੱਛ ਦੇ ਲਈ ਉਨ੍ਹਾਂ ਨੂੰ ਅਨਜਾਣ ਥਾਂ 'ਤੇ ਲਿਜਾਇਆ ਗਿਆ ਹੈ। ਪਾਕਿਸਤਾਨ ਦੀ ਸਰਕਾਰ ਆਪਣੀ ਧਰਤੀ 'ਤੇ ਆਈ.ਐੱਸ.ਆਈ. ਦੀ ਮੌਜੂਦਗੀ ਤੋਂ ਇਨਕਾਰ ਕਰਦੀ ਹੈ ਪਰ ਇਸ ਦੀਆਂ ਸੁਰੱਖਿਆ ਏਜੰਸੀਆਂ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੇ ਖਾਸ ਕਰਕੇ ਪੰਜਾਬ ਵਿਚ ਪਾਬੰਦੀਸ਼ੁਦਾ ਅੱਤਵਾਦੀ ਸਮੂਹ ਦੇ ਅੱਤਵਾਦੀਆਂ ਨੂੰ ਗ੍ਰਿਫਤਾਰ ਕਰਦੀ ਰਹੀ ਹੈ।


author

Baljit Singh

Content Editor

Related News