ਪਾਕਿਸਤਾਨ ਮਾਡਲ ਕੰਦੀਲ ਬਲੋਚ ਦੇ ਕਾਤਲ ਭਰਾ ਦਾ ਹੋਇਆ ਪਾਲੀਗਰਾਫ ਟੈਸਟ

07/23/2016 4:05:30 PM

ਇਸਲਾਮਾਬਾਦ— ਸੋਸ਼ਲ ਮੀਡੀਆ ਦਾ ਚਰਚਿੱਤ ਚਿਹਰਾ ਅਤੇ ਪਾਕਿਸਤਾਨ ਦੀ ਮਸ਼ਹੂਰ ਮਾਡਲ ਰਹੀ ਕੰਦੀਲ ਬਲੋਚ ਦੀ ਹੱਤਿਆ ਮਾਮਲੇ ਵਿਚ ਪੁਲਸ ਅਧਿਕਾਰੀਆਂ ਨੇ ਉਸ ਦੇ ਭਰਾ ਮੁਹੰਮਦ ਵਸੀਮ ਦਾ ਪਾਲੀਗਰਾਫ ਟੈਸਟ ਅਤੇ ਡੀ. ਐਨ. ਏ. ਟੈਸਟ ਕਰਵਾ ਲਿਆ ਹੈ।
ਇਕ ਰਿਪੋਰਟ ਮੁਤਾਬਕ ਇਸ ਮਾਮਲੇ ਦੀ ਜਾਂਚ ਕਰ ਰਹੀ ਪੁਲਸ ਟੀਮ ਦੋਸ਼ੀ ਵਸੀਮ ਨੂੰ ਲਾਹੌਰ ਲੈ ਗਈ ਅਤੇ ਸ਼ੁੱਕਰਵਾਰ ਨੂੰ ਫੋਰੇਂਸਿਕ ਪ੍ਰਯੋਗਸ਼ਾਲਾ ''ਚ ਉਸ ਦੀ ਜਾਂਚ ਹੋਈ। ਪਾਲੀਗਰਾਫ ਟੈਸਟ ਦਾ ਨਤੀਜਾ ਸੋਮਵਾਰ ਤੱਕ ਆਉਣ ਦੀ ਉਮੀਦ ਹੈ, ਜਦਕਿ ਡੀ. ਐਨ. ਏ. ਟੈਸਟ ਦਾ ਨਤੀਜਾ ਆਉਣ ''ਚ ਕੁਝ ਦਿਨਾਂ ਦਾ ਸਮਾਂ ਲੱਗੇਗਾ। 
ਬੀਤੇ ਬੁੱਧਵਾਰ ਨੂੰ ਪੁਲਸ ਨੂੰ ਵਸੀਮ ਦੀ 5 ਦਿਨ ਦੀ ਹਿਰਾਸਤ ਮਿਲ ਗਈ। ਉਸ ਨੇ ਆਪਣੀ ਭੈਣ ਦੀ ਹੱਤਿਆ ਦਾ ਜ਼ੁਰਮ ਨਿਆਇਕ ਮੈਜਿਸਟ੍ਰੇਟ ਦੇ ਸਾਹਮਣੇ ਕਬੂਲ ਕੀਤਾ। ਪੁਲਸ ਦਾ ਕਹਿਣਾ ਹੈ ਕਿ ਹੁਣ ਤੱਕ ਦੀ ਜਾਂਚ ਤੋਂ ਪਤਾ ਲੱਗਾ ਹੈ ਕਿ ਕੰਦੀਲ ਦੇ ਦੂਜੇ ਭਰਾ ਅਸਲਮ ਸ਼ਾਹੀਨ ਇਸ ਮਾਮਲੇ ''ਚ ਸ਼ਾਮਲ ਨਹੀਂ ਹੈ, ਜਿਸ ਦਾ ਨਾਂ ਪਰਿਵਾਰ ਨੇ ਐਫ. ਆਈ. ਆਰ. ''ਚ ਦਰਜ ਕਰਾਇਆ ਸੀ।
ਦੱਸਣ ਯੋਗ ਹੈ ਕਿ 14 ਜੁਲਾਈ ਨੂੰ ਕੰਦੀਲ ਦੇ ਭਰਾ ਵਸੀਮ ਨੇ ਹੀ ਉਸ ਦਾ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ ਸੀ। ਭਰਾ ਨੇ ਆਪਣਾ ਜ਼ੁਰਮ ਕਬੂਲ ਕਰ ਲਿਆ ਹੈ ਅਤੇ ਕਿਹਾ ਕਿ ਉਹ ਕੰਦੀਲ ਵਲੋਂ ਸੋਸ਼ਲ ਮੀਡੀਆ ''ਤੇ ਬੋਲਡ ਤਸਵੀਰਾਂ ਅਤੇ ਵੀਡੀਓ ਸ਼ੇਅਰ ਕਰਨ ਨੂੰ ਲੈ ਕੇ ਪਰੇਸ਼ਾਨ ਸੀ ਅਤੇ ਉਸ ਨੇ ਬਲੋਚ ਨਾਂ ਨੂੰ ਬਦਨਾਮ ਕੀਤੇ, ਜਿਸ ਕਾਰਨ ਉਸ ਦੀ ਹੱਤਿਆ ਕੀਤੀ। ਬਸ ਇੰਨਾ ਹੀ ਨਹੀਂ ਕੰਦੀਲ ਇਕ ਵੀਡੀਓ ''ਚ ਮੌਲਵੀ ਮੁਫਤੀ ਮੁਹੰਮਦ ਅਬਦੁਲ ਕਵੀ ਨਾਲ ਨਜ਼ਰ ਆ ਰਹੀ ਹੈ। ਜਾਂਚ ਕਰ ਰਹੇ ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਇਸ ਮਾਮਲੇ ਨੂੰ ਲੈ ਕੇ ਉਹ ਅਗਲੇ ਹਫਤੇ ਮੌਲਵੀ ਤੋਂ ਪੁੱਛ-ਗਿੱਛ ਕਰਨਗੇ।


Tanu

News Editor

Related News