ਇਮਰਾਨ ਖਾਨ SCO ਸਿਖਰ ਸੰਮੇਲਨ ਲਈ ਜਾਣਗੇ ਤਾਜਕਿਸਤਾਨ
Wednesday, Sep 15, 2021 - 06:15 PM (IST)
ਇਸਲਾਮਾਬਾਦ (ਭਾਸ਼ਾ): ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਸ਼ੰਘਾਈ ਸਹਿਯੋਗ ਸੰਗਠਨ (SCO) ਦੇ ਸਿਖਰ ਸੰਮੇਲਨ ਵਿਚ ਹਿੱਸਾ ਲੈਣ ਲਈ ਤਾਜਕਿਸਤਾਨ ਦੀ ਦੋ ਦਿਨੀਂ ਅਧਿਕਾਰਤ ਯਾਤਰਾ ਕਰਨਗੇ ਅਤੇ ਆਪਸੀ ਸੰਬੰਧਾਂ 'ਤੇ ਉੱਥੋਂ ਦੀ ਲੀਡਰਸ਼ਿਪ ਨਾਲ ਦੋ-ਪੱਖੀ ਵਾਰਤਾ ਕਰਨਗੇ। ਵਿਦੇਸ਼ ਦਫਤਰ ਨੇ ਬੁੱਧਵਾਰ ਨੂੰ ਜਾਣਕਾਰੀ ਦਿੱਤੀ।
ਇਮਰਾਨ ਦੁਸ਼ਾਂਬੇ ਵਿਚ 20ਵੇਂ ਐੱਸ.ਸੀ.ਓ. ਕੌਂਸਲ ਆਫ ਹੈੱਡਸ ਆਫ ਸਟੇਟ (SCO-CHS) ਸਿਖਰ ਸੰਮੇਲਨ ਵਿਚ ਹਿੱਸਾ ਲੈਣਗੇ। ਵਿਦੇਸ਼ ਦਫਤਰ (FO) ਨੇ ਕਿਹਾ ਕਿ ਉਹਨਾਂ ਨੂੰ ਤਾਜਕਿਸਤਾਨ ਦੇ ਰਾਸ਼ਟਰਪਤੀ ਇਮੋਮਾਲੀ ਰਹਿਮਾਨ ਨੇ 16-17 ਸਤੰਬਰ ਨੂੰ ਯਾਤਰਾ ਲਈ ਸੱਦਾ ਦਿੱਤਾ ਹੈ। ਇਮਰਾਨ ਨਾਲ ਮੰਤਰੀਆਂ ਦਾ ਇਕ ਉੱਚ ਪੱਧਰੀ ਵਫਦ ਵੀ ਜਾਵੇਗਾ। ਉਹਨਾਂ ਨੇ ਇਸ ਤੋਂ ਪਹਿਲਾਂ 13-14 ਜੂਨ, 2019 ਕਿਰਗਿਜ਼ ਗਣਰਾਜ ਦੇ ਬਿਸ਼ਕੇਕ ਵਿਚ ਆਯੋਜਿਤ ਐੱਸ.ਸੀ.ਓ.-ਸੀ.ਐੱਚ.ਐੱਸ. ਵਿਚ ਹਿੱਸਾ ਲਿਆ ਅਤੇ ਵੀਡੀਓ ਕਾਨਫਰੰਸ ਦੇ ਮਾਧਿਅਮ ਨਾਲ 10 ਨਵੰਬਰ, 2020 ਨੂੰ ਰੂਸ ਵੱਲੋਂ ਆਯੋਜਿਤ ਐੱਸ.ਸੀ.ਓ.-ਸੀ.ਐੱਚ.ਐੱਸ. ਵਿਚ ਹਿੱਸਾ ਲਿਆ ਸੀ।
ਪੜ੍ਹੋ ਇਹ ਅਹਿਮ ਖਬਰ- ਪਾਕਿਸਤਾਨ ਨੇ ਅਫਗਾਨ ਨਾਗਰਿਕਾਂ ਲਈ ਮੁੜ ਖੋਲ੍ਹੀ ਤੋਰਖਮ ਸਰਹੱਦ
ਐੱਸ.ਸੀ.ਓ. ਨੂੰ ਨਾਟੋ ਦੇ ਵਿਰੋਧੀ ਵਜੋਂ ਦੇਖਿਆ ਜਾਂਦਾ ਹੈ। ਇਹ 8 ਮੈਂਬਰੀ ਆਰਥਿਕ ਅਤੇ ਸੁਰੱਖਿਆ ਗਠਜੋੜ ਹੈ ਅਤੇ ਸਭ ਤੋਂ ਵੱਡੇ ਅੰਤਰ-ਖੇਤਰੀ ਅੰਤਰਰਾਸ਼ਟਰੀ ਸੰਗਠਨਾਂ ਵਿਚੋਂ ਇਕ ਦੇ ਰੂਪ ਵਿਚ ਉਭਰਿਆ ਹੈ। ਭਾਰਤ ਅਤੇ ਪਾਕਿਸਤਾਨ 2017 ਵਿਚ ਇਸ ਦੇ ਸਥਾਈ ਮੈਂਬਰ ਬਣੇ ਸਨ। ਐੱਸ.ਸੀ.ਓ. ਦੀ ਸਥਾਪਨਾ 2001 ਵਿਚ ਸ਼ੰਘਾਈ ਵਿਚ ਰੂਸ, ਚੀਨ, ਕਿਰਗਿਜ਼ ਗਣਰਾਜ, ਕਜ਼ਾਖਸਤਾਨ, ਤਾਜਿਕਸਤਾਨ ਅਤੇ ਉਜ਼ਬੇਕਿਸਤਾਨ ਦੇ ਰਾਸ਼ਟਰਪਤੀਆਂ ਦੁਆਰਾ ਇਕ ਸਿਖਰ ਸੰਮੇਲਨ ਵਿਚ ਕੀਤੀ ਗਈ ਸੀ। ਐੱਸ.ਸੀ.ਓ. ਵਿਚ ਚਾਰ ਨਿਰੀਖਕ ਦੇਸ਼-ਈਰਾਨ, ਮੰਗੋਲੀਆ, ਬੇਲਾਰੂਸ ਅਤੇ ਅਫਗਾਨਿਸਤਾਨ ਵੀ ਹਨ ਅਤੇ ਇਸ ਦੇ ਇਲਾਵਾ ਇਸ ਦੇ ਛੇ ਸੰਵਾਦ ਸਾਥੀ ਅਜ਼ਰਬੈਜਾਨ, ਅਰਮੇਨੀਆ, ਕੰਬੋਡੀਆ, ਨੇਪਾਲ, ਤੁਰਕੀ ਅਤੇ ਸ਼੍ਰੀਲੰਕਾ ਵੀ ਹਨ।
ਪੜ੍ਹੋ ਇਹ ਅਹਿਮ ਖਬਰ- ਪਾਕਿ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਕਾਰਜਕਾਲ ਖ਼ਤਮ ਹੋਣ ਤੋਂ ਪਹਿਲਾਂ ਦਿੱਤਾ ਅਸਤੀਫਾ
ਵਿਦੇਸ਼ ਦਫਤਰ ਵੱਲੋਂ ਦੱਸਿਆ ਗਿਆ ਹੈ ਕਿ ਇਮਰਾਨ ਮੁੱਖ ਸਮਾਗਮ ਤੋਂ ਇਲਾਵਾ ਹੋਰ ਭਾਗੀਦਾਰਾਂ ਨਾਲ ਦੁਵੱਲੀ ਮੀਟਿੰਗਾਂ ਵੀ ਕਰਨਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ 17 ਸਤੰਬਰ ਨੂੰ ਤਾਜਿਕਸਤਾਨ ਦੀ ਰਾਜਧਾਨੀ ਦੁਸ਼ਾਂਬੇ ਵਿੱਚ ਹੋਣ ਵਾਲੇ ਸ਼ੰਘਾਈ ਸਹਿਯੋਗ ਸੰਗਠਨ (ਐਸ.ਸੀ.ਓ.) ਦੇ ਸਲਾਨਾ ਸੰਮੇਲਨ ਵਿੱਚ ਭਾਰਤੀ ਵਫ਼ਦ ਦੀ ਡਿਜੀਟਲ ਅਗਵਾਈ ਕਰਨਗੇ। ਵਿਦੇਸ਼ ਮੰਤਰਾਲੇ ਨੇ ਬੁੱਧਵਾਰ ਨੂੰ ਨਵੀਂ ਦਿੱਲੀ ਵਿੱਚ ਇਹ ਜਾਣਕਾਰੀ ਦਿੱਤੀ। ਵਿਦੇਸ਼ ਮੰਤਰੀ ਐਸ ਜੈਸ਼ੰਕਰ ਐਸ.ਸੀ.ਓ. ਮੀਟਿੰਗਾਂ ਲਈ ਦੁਸ਼ਾਂਬੇ ਜਾਣਗੇ।