ਇਮਰਾਨ ਖਾਨ ਦੇ ਪ੍ਰਧਾਨ ਮੰਤਰੀ ਬਣਨ ਦੀ ਰਾਹ ''ਚ ਰੋੜਾ ਪਾਉਣ ਲਈ ਵਿਰੋਧੀ ਉਤਾਰਣਗੇ ਆਪਣਾ ਉਮੀਦਵਾਰ

08/03/2018 9:26:39 PM

ਇਸਲਾਮਾਬਾਦ— ਪਾਕਿਸਤਾਨ ਤਹਿਰੀਕ-ਏ-ਇਨਸਾਫ ਦੇ ਨੇਤਾ ਇਮਰਾਨ ਖਾਨ ਨੂੰ ਪ੍ਰਧਾਨ ਮੰਤਰੀ ਅਹੁਦੇ ਦੇ ਲਈ ਚੁਣੌਤੀ ਮਿਲ ਰਹੀ ਹੈ। ਪਾਕਿਸਤਾਨ ਦੇ ਦੋ ਪ੍ਰਭਾਵੀ ਦਲਾਂ ਨੇ ਇੱਕਠੇ ਆਉਣ ਦੀ ਗੱਲ ਕਹੀ ਹੈ। ਇਸ ਦੇ ਨਾਲ ਹੀ ਉਹ ਆਪਣਾ ਪ੍ਰਧਾਨ ਮੰਤਰੀ ਉਮੀਦਵਾਰ ਵੀ ਮੈਦਾਨ 'ਚ ਉਤਾਰ ਰਹੇ ਹਨ। ਹਾਲਾਂਕਿ ਇਸ ਗੱਲ ਦੀ ਸੰਭਾਵਨਾ ਘੱਟ ਹੈ ਕਿ ਕੁਝ ਛੋਟੇ ਦਲਾਂ ਨਾਲ ਮਿਲ ਕੇ ਦੋਵੇਂ ਵੱਡੇ ਦਲ ਖਾਨ ਦੇ ਪ੍ਰਧਾਨ ਮੰਤਰੀ ਬਣਨ ਦੀ ਰਾਹ 'ਚ ਰੋੜਾ ਬਣ ਸਕਣ, ਫਿਰ ਦੀ ਉਨ੍ਹਾਂ ਨੂੰ ਆਪਣੇ ਏਜੰਡੇ 'ਤੇ ਕੰਮ ਕਰਨ 'ਚ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਇਮਰਾਨ ਖਾਨ ਦੀ ਪਾਰਟੀ ਨੇ ਨੈਸ਼ਨਲ ਅਸੈਂਬਲੀ ਦੀਆਂ 272 'ਚੋਂ 116 ਸੀਟਾਂ 'ਤੇ ਚੋਣ ਜਿੱਤੀ ਹੈ। ਮੰਨਿਆ ਜਾ ਰਿਹਾ ਹੈ ਕਿ ਖਾਨ ਛੋਟੇ ਦਲਾਂ ਤੇ ਆਜ਼ਾਦ ਉਮੀਦਵਾਰਾਂ ਨਾਲ ਗਠਬੰਧਨ ਕਰਕੇ ਸਰਕਾਰ ਦੇ ਲਾਇਕ ਬਹੁਮਤ ਹਾਸਿਲ ਕਰ ਲੈਣਗੇ। ਹਾਲਾਂਕਿ ਦੋ ਮੁੱਖ ਵਿਰੋਧੀ ਦਲਾਂ ਨੇ ਵੀਰਵਾਰ ਨੂੰ ਫਿਰ ਦੋਸ਼ ਲਗਾਇਆ ਹੈ ਕਿ ਸ਼ਕਤੀਸ਼ਾਲੀ ਫੌਜ ਨੇ 25 ਜੁਲਾਈ ਨੂੰ ਹੋਈਆਂ ਚੋਣਾਂ 'ਚ ਦਖਲ ਦਿੱਤੀ ਸੀ। ਉਨ੍ਹਾਂ ਨੇ ਫੈਸਲਾ ਕੀਤਾ ਹੈ ਕਿ ਖਾਨ ਦੇ ਬਤੌਰ ਪ੍ਰਧਾਨ ਮੰਤਰੀ ਚੁਣੇ ਜਾਣ ਦੌਰਾਨ ਕੁਝ ਛੋਟੇ ਦਲਾਂ ਦੇ ਨਾਲ ਵੋਟ ਕਰਨਗੇ।
ਪਾਕਿਸਤਾਨ ਮੁਸਲਿਮ ਲੀਗ-ਨਵਾਜ਼ ਦੀ ਮਰਿਅਮ ਔਰੰਗਜ਼ੇਬ ਨੇ ਕਿਹਾ ਕਿ ਇਹ ਇਕ ਗਠਬੰਧਨ ਹੈ, ਜੋ ਕਿ ਧੋਖਾਧੜੀ ਕਰਕੇ ਹੋਈਆਂ ਚੋਣਾਂ ਦੇ ਖਿਲਾਫ ਹੈ। ਮੰਨਿਆ ਜਾਂਦਾ ਹੈ ਕਿ ਵਿਰੋਧੀ ਗਠਬੰਧਨ ਕੋਲ ਖਾਨ ਦੀ ਚੋਣ ਨੂੰ ਰੋਕਣ ਦੀ ਜ਼ਰੂਰੀ ਗਿਣਤੀ ਨਹੀਂ ਹੈ। ਪਾਕਿਸਤਾਨ ਮੁਸਲਿਮ ਲੀਗ ਨੇ ਸਾਬਕਾ ਪ੍ਰਧਾਨ ਮੰਤਰੀ ਬੇਨਜ਼ੀਰ ਭੁੱਟੋ ਦੇ ਬੇਟੇ ਬਿਲਾਵਲ ਭੁੱਟੋ ਦੀ ਅਗਵਾਈ ਵਾਲੀ ਪਾਕਿਸਤਾਨ ਪੀਪਲਸ ਪਾਰਟੀ ਦੇ ਨਾਲ ਹੱਥ ਮਿਲਾਇਆ ਹੈ ਤੇ ਉਨ੍ਹਾਂ ਦੇ ਨਾਲ ਕੁਝ ਛੋਟੇ ਦਲ ਵੀ ਹਨ। ਪਾਕਿਸਤਾਨ ਮੁਸਲਿਮ ਲੀਗ ਤੇ ਪਾਕਿਸਤਾਨ ਪੀਪਲਸ ਪਾਰਟੀ ਹੀ ਦੋ ਅਜਿਹੇ ਦਲ ਹਨ, ਜਿਨ੍ਹਾਂ ਨੇ ਫੌਜ ਤੋਂ ਇਲਾਵਾ ਇਸ ਦੇਸ਼ 'ਤੇ ਜ਼ਿਆਦਾ ਦਿਨਾਂ ਤੱਕ ਸ਼ਾਸਨ ਕੀਤਾ ਹੈ। ਉਥੇ ਹੀ ਮੁਤਾਹਿਦਾ ਮੂਵਮੈਂਟ-ਪਾਕਿਸਤਾਨ ਨੇ ਇਮਰਾਨ ਖਾਨ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਹੈ।


Related News