ਪਾਕਿਸਤਾਨ: ਨਵਾਜ਼ ਸ਼ਰੀਫ਼ ਦੀ ਟੋਪੀ ਨੇ ਖੜ੍ਹਾ ਕੀਤਾ ਨਵਾਂ ਵਿਵਾਦ, ਹਰ ਪਾਸੇ ਹੋ ਰਹੀ ਆਲੋਚਨਾ, ਜਾਣੋ ਵਜ੍ਹਾ

Monday, Jan 29, 2024 - 10:00 AM (IST)

ਪਾਕਿਸਤਾਨ: ਨਵਾਜ਼ ਸ਼ਰੀਫ਼ ਦੀ ਟੋਪੀ ਨੇ ਖੜ੍ਹਾ ਕੀਤਾ ਨਵਾਂ ਵਿਵਾਦ, ਹਰ ਪਾਸੇ ਹੋ ਰਹੀ ਆਲੋਚਨਾ, ਜਾਣੋ ਵਜ੍ਹਾ

ਇਸਲਾਮਾਬਾਦ (ਅਨਸ)- ਪਾਕਿਸਤਾਨ 'ਚ ਅਗਲੇ ਮਹੀਨੇ ਹੋਣ ਵਾਲੀਆਂ ਆਮ ਚੋਣਾਂ ਲਈ ਪ੍ਰਚਾਰ ਜ਼ੋਰਾਂ 'ਤੇ ਚੱਲ ਰਿਹਾ ਹੈ। ਸੱਤਾ ਵਿੱਚ ਆਉਣ ਦੇ ਮਜ਼ਬੂਤ ਦਾਅਵੇਦਾਰ ਮੰਨੇ ਜਾਂਦੇ ਸਾਬਕਾ ਪ੍ਰਧਾਨ ਨਵਾਜ਼ ਸ਼ਰੀਫ਼ ਵੀ ਲਗਾਤਾਰ ਰੈਲੀਆਂ ਕਰ ਰਹੇ ਹਨ। ਇਸੇ ਤਹਿਤ ਨਵਾਜ਼ ਸ਼ਰੀਫ ਨੇ ਪੰਜਾਬ ਸੂਬੇ ਦੇ ਨਨਕਾਣਾ ਸਾਹਿਬ ਜ਼ਿਲ੍ਹੇ ’ਚ ਆਪਣੀ ਹਾਲੀਆ ਚੋਣ ਰੈਲੀ ਕੀਤੀ ਪਰ ਇਸ ਦੌਰਾਨ ਉਨ੍ਹਾਂ ਵੱਲੋਂ ਪਾਈ ਹੋਈ ਟੋਪੀ ਚਰਚਾ ਵਿਚ ਆ ਗਈ, ਜਿਸ ਕਾਰਨ ਉਨ੍ਹਾਂ ਦੀ ਹਰ ਪਾਸੇ ਆਲੋਚਨਾ ਹੋ ਰਹੀ ਹੈ। ਦਰਅਸਲ ਕਈ ਪਾਕਿਸਤਾਨੀ ਦਾਅਵਾ ਕਰ ਰਹੇ ਹਨ ਕਿ ਸਾਬਕਾ ਪ੍ਰਧਾਨ ਮੰਤਰੀ ਨੇ ਰੈਲੀ ਦੌਰਾਨ 1 ਲੱਖ ਪਾਕਿਸਤਾਨੀ ਰੁਪਏ ਤੋਂ ਵੱਧ ਮੁੱਲ ਦੀ ‘ਗੁੱਚੀ’ ਟੋਪੀ ਪਾਈ ਹੋਈ ਸੀ। ਨਵਾਜ਼ ਸ਼ਰੀਫ ਵੱਲੋਂ ਪਾਈ ਗਈ ਗੁੱਚੀ ਟੋਪੀ ਇਸ ਲਈ ਵਿਵਾਦ ਬਣ ਗਈ, ਕਿਉਂਕਿ ਪਾਕਿਸਤਾਨ ਤੇਲ, ਬਿਜਲੀ ਅਤੇ ਭੋਜਨ ਵਰਗੀਆਂ ਬੁਨਿਆਦੀ ਸਹੂਲਤਾਂ ਦੀਆਂ ਆਸਮਾਨ ਛੂੰਹਦੀਆਂ ਕੀਮਤਾਂ ਕਾਰਨ ਆਰਥਿਕ ਸੰਕਟ ਨਾਲ ਜੂਝ ਰਿਹਾ ਹੈ। 

ਇਹ ਵੀ ਪੜ੍ਹੋ: ਜਨਮ ਲੈਂਦੇ ਹੀ ਵਿਛੜ ਗਈਆਂ ਸਨ ਇਹ ਜੁੜਵਾ ਭੈਣਾਂ, 19 ਸਾਲਾਂ ਬਾਅਦ ਇੰਝ ਹੋਈ ਮੁਲਾਕਾਤ

ਇੱਥੇ ਦੱਸ ਦੇਈਏ ਕਿ ਰੈਲੀ ਦੌਰਾਨ ਨਵਾਜ਼ ਵੱਲੋਂ ਪਾਈ ਗਈ ਟੋਪੀ ਦੀ ਕੀਮਤ ਹੀ ਸਿਰਫ਼ ਖਿੱਚ ਦਾ ਕੇਂਦਰ ਨਹੀਂ ਸੀ, ਸਗੋਂ ਕੁਝ ਇੰਟਰਨੈੱਟ ਯੂਜ਼ਰਸ ਨੇ ਟੋਪੀ ’ਤੇ ਧਾਰੀਆਂ ਦੇ ਰੰਗ ਵੱਲ ਵੀ ਇਸ਼ਾਰਾ ਕੀਤਾ, ਜੋ ਇਮਰਾਨ ਖਾਨ ਦੀ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ. ਟੀ. ਆਈ.) ਪਾਰਟੀ ਦੇ ਝੰਡੇ ਦੇ ਸਮਾਨ ਸੀ। ਨਵਾਜ਼ ਸ਼ਰੀਫ ਦੀ ਗੁੱਚੀ ਟੋਪੀ ਦੀ ਹੈਰਾਨ ਕਰ ਦੇਣ ਵਾਲੀ ਕੀਮਤ ਨੂੰ ਸਾਬਿਤ ਕਰਨ ਲਈ ਲੋਕਾਂ ਨੇ ਰਸੀਦਾਂ ਵੀ ਸੋਸ਼ਲ ਮੀਡੀਆ ਉੱਤੇ ਸਾਂਝੀਆਂ ਕਰ ਦਿੱਤੀਆਂ। ਇਹ ਪਹਿਲੀ ਵਾਰ ਨਹੀਂ ਹੈ, ਜਦੋਂ ਸਾਬਕਾ ਪਾਕਿਸਤਾਨੀ ਪੀ. ਐੱਮ. ਇਸ ਤਰ੍ਹਾਂ ਦੇ ਵਿਵਾਦ ’ਚ ਘਿਰੇ ਹਨ। 2023 ਵਿਚ ਲੰਡਨ ਦੇ ਮਹਿੰਗੇ ਹੈਰੋਡਸ ਡਿਪਾਰਮੈਂਟਲ ਸਟੋਰ ’ਚ ਖ਼ਰੀਦਦਾਰੀ ਦੌਰਾਨ ਨਵਾਜ਼ ਦਾ ਸਾਹਮਣਾ ਇਕ ਪਾਕਿਸਤਾਨੀ ਮਹਿਲਾ ਨਾਲ ਹੋਇਆ ਸੀ, ਜਿਸ ਨੇ ਉਨ੍ਹਾਂ ਬੁਰੀ ਤਰ੍ਹਾਂ ਝਿੜਕਿਆ ਸੀ। 2024 ਦੀਅਾਂ ਆਮ ਚੋਣਾਂ ਤੋਂ ਪਹਿਲਾਂ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀ. ਐੱਮ. ਐੱਲ.- ਐੱਨ.) ਸੁਪਰੀਮੋ ਨਵਾਜ਼ ਸ਼ਰੀਫ ਲੰਡਨ ’ਚ 4 ਸਾਲ ਦੀ ਜਲਾਵਤਨੀ ਤੋਂ ਬਾਅਦ ਅਕਤੂਬਰ 2023 ਵਿਚ ਆਪਣੇ ਦੇਸ਼ ਪਰਤੇ। ਨਵਾਜ਼ ਨੇ ਸ਼ਨੀਵਾਰ ਨੂੰ ਪਾਰਟੀ ਦਾ ਚੋਣ ਮੈਨੀਫੈਸਟੋ ਰਿਲੀਜ਼ ਕੀਤਾ। ਸੱਤਾ ’ਚ ਆਉਣ ’ਤੇ ਨਵਾਜ਼ ਦੀ ਪਾਰਟੀ ਨੇ ਜਨਤਾ ਨੂੰ ਸਸਤੀ ਅਤੇ ਜ਼ਿਆਦਾ ਬਿਜਲੀ ਦੇ ਨਾਲ-ਨਾਲ ਤੇਜ਼ ਵਿਕਾਸ ਦਾ ਵਾਅਦਾ ਕੀਤਾ।

ਇਹ ਵੀ ਪੜ੍ਹੋ: 'ਜੈ ਸੀਆ ਰਾਮ' ਦਾ ਨਾਅਰਾ ਲਗਾ ਅਧਿਆਪਕ ਦੇ ਲਾਇਆ ਪੈਰੀਂ ਹੱਥ, ਬ੍ਰਿਟੇਨ 'ਚ ਵਿਦਿਆਰਥੀ ਨੇ ਛੂਹਿਆ ਸਭ ਦਾ ਦਿਲ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।


author

cherry

Content Editor

Related News