ਵੱਡੀ ਖ਼ਬਰ : ਮਾਰਿਆ ਗਿਆ ਪਾਕਿ ਮੇਜਰ, ਵਿੰਗ ਕਮਾਂਡਰ ਅਭਿਨੰਦਨ ਨੂੰ ਫੜਨ ਦਾ ਕੀਤਾ ਸੀ ਦਾਅਵਾ

Wednesday, Jun 25, 2025 - 10:58 AM (IST)

ਵੱਡੀ ਖ਼ਬਰ : ਮਾਰਿਆ ਗਿਆ ਪਾਕਿ ਮੇਜਰ, ਵਿੰਗ ਕਮਾਂਡਰ ਅਭਿਨੰਦਨ ਨੂੰ ਫੜਨ ਦਾ ਕੀਤਾ ਸੀ ਦਾਅਵਾ

ਇਸਲਾਮਾਬਾਦ- ਪਾਕਿਸਤਾਨ ਤੋਂ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ। ਪਾਕਿਸਤਾਨੀ ਫੌਜ ਦੇ ਮੇਜਰ ਮੋਇਜ਼ ਅੱਬਾਸ ਸ਼ਾਹ, ਜਿਸਨੇ ਸਾਲ 2019 ਦੌਰਾਨ ਵਿੰਗ ਕਮਾਂਡਰ ਅਭਿਨੰਦਨ ਵਰਧਮਾਨ ਨੂੰ ਹਿਰਾਸਤ ਵਿੱਚ ਲੈਣ ਦਾ ਦਾਅਵਾ ਕੀਤਾ ਸੀ, ਦੀ ਮੌਤ ਹੋ ਗਈ ਹੈ। ਇੱਥੋਂ ਦੇ ਦੱਖਣੀ ਵਜੀਰੀਸਤਾਨ ਦੇ ਸਰਗੋਧਾ ਵਿਚ ਮੇਜਰ ਮੋਇਸ ਅੱਬਾਸ ਸ਼ਾਹ ਨਾਮ ਦਾ ਅਫਸਰ ਟੀ.ਟੀ.ਪੀ. (ਤਹਿਰੀਕ-ਏ-ਤਾਲਿਬਾਨ ਪਾਕਿਸਤਾਨ) ਦੇ ਹਮਲੇ ਵਿਚ ਮਾਰਿਆ ਗਿਆ। 

ਪਾਕਿਸਤਾਨੀ ਫੌਜ ਅਨੁਸਾਰ ਮੇਜਰ ਮੋਇਜ਼ ਅੱਬਾਸ ਸ਼ਾਹ ਦੀ ਅਗਵਾਈ ਵਿੱਚ ਪਾਕਿਸਤਾਨੀ ਫੌਜ ਦੱਖਣੀ ਵਜ਼ੀਰਿਸਤਾਨ ਦੇ ਸਰਗੋਧਾ ਖੇਤਰ ਵਿੱਚ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀ.ਟੀ.ਪੀ) ਵਿਰੁੱਧ ਇੱਕ ਆਪ੍ਰੇਸ਼ਨ ਕਰ ਰਹੀ ਸੀ, ਜਿਸਦੀ ਅਗਵਾਈ ਸਪੈਸ਼ਲ ਸਰਵਿਸ ਗਰੁੱਪ ਦੇ ਅਧਿਕਾਰੀ ਮੇਜਰ ਮੋਇਜ਼ ਅੱਬਾਸ ਸ਼ਾਹ ਕਰ ਰਹੇ ਸਨ। ਇਸ ਦੌਰਾਨ ਪਾਕਿਸਤਾਨੀ ਫੌਜ ਅਤੇ ਤਹਿਰੀਕ-ਏ-ਤਾਲਿਬਾਨ ਵਿਚਕਾਰ ਹੋਈ ਗੋਲੀਬਾਰੀ ਵਿੱਚ ਅੱਤਵਾਦੀਆਂ ਦੁਆਰਾ ਗੋਲੀ ਲੱਗਣ ਤੋਂ ਬਾਅਦ ਪਾਕਿਸਤਾਨੀ ਫੌਜ ਦੇ ਮੇਜਰ ਮੋਇਜ਼ ਅੱਬਾਸ ਸ਼ਾਹ ਅਤੇ ਲਾਂਸ ਨਾਇਕ ਜਿਬਰਾਨਉੱਲਾ ਦੀ ਮੌਤ ਹੋ ਗਈ।

ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ ਤੋਂ ਵੱਡੀ ਗਿਣਤੀ 'ਚ ਗੈਰ ਕਾਨੂੰਨੀ ਪ੍ਰਵਾਸੀ ਹੋਣਗੇ ਡਿਪੋਰਟ!

ਪਾਕਿਸਤਾਨੀ ਫੌਜ ਦੇ ਅਨੁਸਾਰ ਮੋਇਜ਼ ਅੱਬਾਸ ਸ਼ਾਹ, ਜੋ ਕਿ ਉਸਦੇ ਸਪੈਸ਼ਲ ਸਰਵਿਸ ਗਰੁੱਪ (SSG) ਵਿੱਚ ਮੇਜਰ ਦੇ ਰੈਂਕ 'ਤੇ ਤਾਇਨਾਤ ਸੀ, ਪਾਕਿਸਤਾਨ ਦੇ ਚਕਵਾਲ ਜ਼ਿਲ੍ਹੇ ਦਾ ਰਹਿਣ ਵਾਲਾ ਸੀ ਅਤੇ ਉਸਦੀ ਉਮਰ 37 ਸਾਲ ਸੀ। ਉਨ੍ਹਾਂ ਦੇ ਨਾਲ ਲਾਂਸ ਨਾਇਕ ਜਿਬਰਾਨ ਵੀ ਮਾਰਿਆ ਗਿਆ। ਪਾਕਿਸਤਾਨੀ ਸੈਨਾ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਟੀ.ਟੀ.ਪੀ. ਦੇ 11 ਮੈਂਬਰਾਂ ਨੂੰ ਐਨਕਾਊਂਟਰ ਵਿਚ ਢੇਰ ਕਰ ਦਿੱਤਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।


author

Vandana

Content Editor

Related News