ਭਾਰਤ ’ਚ ਇਸ ਮਹੀਨੇ ਮੰਦਰਾਂ ਦੀ ਯਾਤਰਾ ਕਰਨਗੇ ਪਾਕਿਸਤਾਨੀ ਹਿੰਦੂ
Monday, Jan 03, 2022 - 10:40 AM (IST)
ਪੇਸ਼ਾਵਰ/ਪਾਕਿਸਤਾਨ (ਭਾਸ਼ਾ) : ਪਾਕਿਸਤਾਨੀ ਹਿੰਦੂਆਂ ਦਾ ਇਕ ਵਫ਼ਦ ਇਸ ਮਹੀਨੇ ਦੇ ਅੰਤ ਵਿਚ ਭਾਰਤ ਦੇ ਮੰਦਰਾਂ ਦੀ ਯਾਤਰਾ ਕਰੇਗਾ। ਅਧਿਕਾਰੀਆਂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਸਰਕਾਰ ਦੇਸ਼ ਵਿਚ ਘੱਟ ਗਿਣਤੀ ਭਾਈਚਾਰਿਆਂ ਲਈ ਧਾਰਮਿਕ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰ ਰਹੀ ਹੈ। ਪਾਕਿਸਤਾਨ ਹਿੰਦੂ ਪ੍ਰੀਸ਼ਦ ਦੇ ਮੁਖੀ ਰਮੇਸ਼ ਕੁਮਾਰ ਨੇ ਇਸ ਨੂੰ ‘ਭਾਰਤ ਅਤੇ ਪਾਕਿਸਤਾਨ’ ਵਿਚਾਲੇ ਸਬੰਧਾਂ ਨੂੰ ਆਮ ਵਾਂਗ ਹੋਣ ਦੀ ਦਿਸ਼ਾ ਵਿਚ ਵੱਡਾ ਕਦਮ’ ਦੱਸਿਆ।
ਇਹ ਵੀ ਪੜ੍ਹੋ: ਕੈਨੇਡਾ: ਗੋਲੀਬਾਰੀ ਦੀ ਘਟਨਾ 'ਚ ਸ਼ਾਮਲ 17 ਪੰਜਾਬੀ ਨੌਜਵਾਨ ਗ੍ਰਿਫ਼ਤਾਰ
ਵਫ਼ਦ ਦੇ 20 ਜਨਵਰੀ ਨੂੰ ਭਾਰਤ ਪਹੁੰਚਣ ਦੀ ਉਮੀਦ ਹੈ ਅਤੇ ਉਹ ਕਈ ਮੰਦਰਾਂ ਵਿਚ ਦਰਸ਼ਨ ਕਰਨਗੇ। ਹਾਲਾਂਕਿ ਅਜੇ ਇਹ ਜਾਣਕਾਰੀ ਨਹੀਂ ਮਿਲੀ ਹੈ ਕਿ ਉਹ ਕਿਹੜੇ ਮੰਦਰਾਂ ਵਿਚ ਜਾਣਗੇ ਅਤੇ ਅਜੇ ਇਹ ਵੀ ਤੈਅ ਨਹੀਂ ਹੋਇਆ ਹੈ ਕਿ ਵਫ਼ਦ ਵਿਚ ਕਿੰਨੇ ਸ਼ਰਧਾਲੂ ਹੋਣਗੇ। ਉਥੇ ਹੀ ਭਾਰਤ, ਅਮਰੀਕਾ ਅਤੇ ਖਾੜੀ ਖੇਤਰ ਦੇ 200 ਤੋਂ ਵੱਧ ਹਿੰਦੂ ਸ਼ਰਧਾਲੂਆਂ ਨੇ ਐਤਵਾਰ ਨੂੰ ਉਤਰ-ਪੱਛਮੀ ਪਾਕਿਸਤਾਨ ਵਿਚ 100 ਸਾਲ ਪੁਰਾਣੇ ਮਹਾਰਾਜਾ ਪਰਮਹੰਸ ਜੀ ਮੰਦਰ ਵਿਚ ਦਰਸ਼ਨ ਕੀਤੇ।
ਇਹ ਵੀ ਪੜ੍ਹੋ: ਭਿਆਨਕ ਗਰਮੀ ਲਈ ਪ੍ਰਸਿੱਧ ਸਾਊਦੀ ਅਰਬ 'ਚ ਹੋਈ ਬਰਫ਼ਬਾਰੀ, ਵੇਖੋ ਵੀਡੀਓ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।