ਪਾਕਿਸਤਾਨੀ ਲਾੜੇ ਨੇ ਵਿਆਹ ''ਚ ਕੀਤੀ ਅਨੋਖੇ ਅੰਦਾਜ਼ ''ਚ ਐਂਟਰੀ, ਦੇਖਣ ਵਾਲੇ ਰਹਿ ਗਏ ਹੈਰਾਨ (ਵੀਡੀਓ)

03/07/2017 1:13:19 PM

ਲਾਹੌਰ— ਅੱਜ ਦੇ ਸਮੇਂ ''ਚ ਹਰ ਕੋਈ ਆਪਣੇ ਵਿਆਹ ਨੂੰ ਯਾਦਗਾਰ ਬਣਾਉਣ ਲਈ ਕੁਝ ਅਨੋਖਾ ਕਰਦਾ ਹੈ। ਵਿਆਹ ਦੇ ਖੂਬਸੂਰਤ ਪਲਾਂ ਨੂੰ ਕੈਮਰੇ ''ਚ ਤਾਂ ਕੈਦ ਕੀਤਾ ਹੀ ਜਾਂਦਾ ਹੈ, ਉੱਥੇ ਹੀ ਲੋਕ ਕੁਝ ਅਨੋਖਾ ਕਰਨ ਦੀ ਸੋਚਦੇ ਹਨ ਅਤੇ ਕਰਦੇ ਵੀ ਹਨ। ਆਪਣੇ ਵਿਆਹ ਦਾ ਹਰ ਲਾੜੇ-ਲਾੜੀ ਨੂੰ ਕਰੇਜ਼ ਹੁੰਦਾ ਹੈ। ਵਿਆਹਾਂ ''ਚ ਕਈ ਵਾਰ ਕੁਝ ਅਜਿਹਾ ਦੇਖਣ ਨੂੰ ਮਿਲਦਾ ਹੈ, ਜਿਸ ਨੂੰ ਦੇਖ ਕੇ ਸਾਰੇ ਹੈਰਾਨ ਰਹਿ ਜਾਂਦੇ ਹਨ। ਕੁਝ ਅਜਿਹਾ ਹੀ ਅਨੋਖਾ ਅੰਦਾਜ਼ ਅਪਣਾਇਆ ਪਾਕਿਸਤਾਨੀ ਲਾੜੇ ਨੇ। ਇਸ ਪਾਕਿਸਤਾਨੀ ਲਾੜੇ ਦਾ ਵੀਡੀਓ ਸੋਸ਼ਲ ਮੀਡੀਆ ''ਤੇ ਕਾਫੀ ਵਾਇਰਲ ਹੋ ਰਿਹਾ ਹੈ। ਲਾੜਾ ਆਪਣੇ ਵਿਆਹ ''ਚ ਡਬਲਿਊ ਡਬਲਿਊ ਈ ਦੇ ਸਟਾਈਲ ''ਚ ਐਂਟਰੀ ਕਰਦਾ ਹੈ। 
ਲਾਹੌਰ ਵਾਸੀ ਕੀਚੂ ਅਹਮੇਰ ਨੇ ਆਪਣੇ ਵਿਆਹ ''ਚ ਡਬਲਿਊ ਡਬਲਿਊ ਈ ਸੁਪਰਸਟਾਰ ਟ੍ਰਿਪਲ ਐੱਚ ਦੀ ਥੀਮ ਸਾਂਗ ''ਤੇ ਐਂਟਰੀ ਲਈ ਅਤੇ ਉਸੇ ਸਟਾਈਲ ਨੂੰ ਫਾਲੋਅ ਕੀਤਾ। ਲਾੜੇ ਨੂੰ ਇਸ ਅੰਦਾਜ ''ਚ ਐਂਟਰੀ ਕਰਦੇ ਦੇਖ ਕੇ ਵਿਆਹ ''ਚ ਆਏ ਮਹਿਮਾਨ ਹੈਰਾਨ ਰਹਿ ਗਏ। 
ਜਦੋਂ ਲਾੜਾ ਐਂਟਰੀ ਕਰ ਰਿਹਾ ਸੀ ਤਾਂ ਆਲੇ-ਦੁਆਲੇ ਖੜ੍ਹੇ ਲੋਕਾਂ ਨੇ ਉਸ ਦਾ ਸੁਆਗਤ ਕੀਤਾ। ਇੰਨਾ ਹੀ ਨਹੀਂ ਉਸ ਦੇ ਚਾਰੋਂ ਪਾਸੇ ਪਟਾਕੇ ਵਜਾਏ ਗਏ। ਐਂਟਰੀ ਦੇ ਅਖੀਰ ''ਚ ਲਾੜੇ ਨੇ ਟ੍ਰਿਪਲ ਐੱਚ ਦਾ ਸਿਗਨੇਚਰ ਸਟੈਪ ਵੀ ਕੀਤਾ। ਲਾੜੇ ਦੇ ਇਸ ਅਨੋਖੇ ਅੰਦਾਜ਼ ''ਚ ਕੀਤੀ ਐਂਟਰੀ ਦੀ ਵੀਡੀਓ ਫੇਸਬੁੱਕ ਪੇਜ਼ ''ਤੇ ਸ਼ੇਅਰ ਕੀਤੀ ਗਈ ਹੈ। ਇਸ ਨੂੰ ਹੁਣ ਤੱਕ ਵੱਡੀ ਗਿਣਤੀ ''ਚ ਲੋਕ ਦੇਖ ਚੁੱਕੇ ਹਨ।

Tanu

News Editor

Related News