ਸਰਹੱਦ ਪਾਰ: ਪੇਸ਼ਾਵਰ ਮਸਜਿਦ ਧਮਾਕੇ ’ਚ ਮਰਨ ਵਾਲਿਆਂ ਦੀ ਗਿਣਤੀ ਪਾਕਿ ਸਰਕਾਰ ਨੇ ਘੱਟ ਦੱਸ ਕੇ ਕੀਤਾ ਹੈਰਾਨ

Monday, Feb 06, 2023 - 11:25 AM (IST)

ਗੁਰਦਾਸਪੁਰ/ਪਾਕਿਸਤਾਨ (ਵਿਨੋਦ)- ਪੇਸ਼ਾਵਰ ਪੁਲਸ ਨੇ ਪੇਸ਼ਾਵਰ ਮਸਜਿਦ ਆਤਮਘਾਤੀ ਹਮਲੇ ’ਚ ਮਰਨ ਵਾਲਿਆਂ ਦੀ ਗਿਣਤੀ 101 ਤੋਂ ਘੱਟ ਕਰ ਕੇ 84 ਕਰ ਦਿੱਤੀ। ਸਾਰੇ ਲੋਕ ਹੈਰਾਨ ਹਨ ਕਿ ਵਿਸ਼ਵ ’ਚ ਜਿੱਥੇ ਵੀ ਵੱਡੀ ਘਟਨਾ ਹੋਈ ਹੈ, ਉਸ ’ਚ ਮਰਨ ਵਾਲਿਆਂ ਦੀ ਗਿਣਤੀ ਸਮੇਂ ਦੇ ਨਾਲ ਵਧਦੀ ਜਾਂਦੀ ਹੈ ਪਰ ਪਾਕਿਸਤਾਨ ਨੇ ਇਹ ਗਿਣਤੀ ਘੱਟ ਕਰ ਕੇ ਇਕ ਨਵਾਂ ਇਤਿਹਾਸ ਰਚਿਆ ਹੈ।

ਇਹ ਵੀ ਪੜ੍ਹੋ- ਕਾਲ ਬਣ ਕੇ ਆਈ ਤੇਜ਼ ਰਫ਼ਤਾਰ ਕਾਰ, ਬੱਸ ਦੀ ਉਡੀਕ ਕਰਦੀ ਔਰਤ ਦੀ ਦਰਦਨਾਕ ਮੌਤ

ਸੂਤਰਾਂ ਅਨੁਸਾਰ ਪੇਸ਼ਾਵਰ ’ਚ ਰੈੱਡ ਜ਼ੋਨ ਇਲਾਕੇ ਦੀ ਇਕ ਮਸਜਿਦ ’ਚ 30 ਜਨਵਰੀ ਸੋਮਵਾਰ ਨੂੰ ਇਕ ਸ਼ਕਤੀਸ਼ਾਲੀ ਆਤਮਘਾਤੀ ਹਮਲੇ ’ਚ ਮਾਰੇ ਗਏ ਲੋਕਾਂ ਦੀ ਗਿਣਤੀ 101 ਦੱਸੀ ਗਈ ਅਤੇ ਵੱਡੀ ਗਿਣਤੀ ਵਿਚ ਜ਼ਖ਼ਮੀ ਦੱਸੇ ਗਏ ਸੀ। ਅੱਤਵਾਦੀ ਸੰਗਠਨ ਤਹਿਰੀਕ-ਏ ਤਾਲਿਬਾਨ ਪਾਕਿਸਤਾਨ ਸੰਗਠਨ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਸੀ ਪਰ ਪੁਲਸ ਨੇ ਮਾਰੇ ਗਏ ਲੋਕਾਂ ਦੀ ਗਿਣਤੀ ਘੱਟ ਕਰ ਕੇ 84 ਕਰ ਦਿੱਤੀ ਹੈ। ਮਰਨ ਵਾਲਿਆਂ ਦੀ ਗਿਣਤੀ ਘੱਟ ਕਰਨ ਦੀ ਦਲੀਲ ਪੁਲਸ ਅਧਿਕਾਰੀ ਇਹ ਦੇ ਰਹੇ ਹਨ ਕਿ ਉਦੋਂ ਕੁਝ ਨਾਂ ਦੋ ਵਾਰ ਲਿਖੇ ਗਏ ਸਨ।

ਇਹ ਵੀ ਪੜ੍ਹੋ- ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਸਾਹਮਣੇ ਸ਼ਰਾਬ ਪੀ ਕੇ ਹਾਈ ਵੋਲਟੇਜ਼ ਡਰਾਮਾ ਕਰਨ ਵਾਲੇ ਥਾਣੇਦਾਰ 'ਤੇ ਵੱਡੀ ਕਾਰਵਾਈ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

 


Shivani Bassan

Content Editor

Related News