ਪਾਕਿ ਯੂਨੀਵਰਸਿਟੀ ਵਿਚ ਲੜਕੀ ਨੇ ਸ਼ਰ੍ਹੇਆਮ ਲੜਕੇ ਨੂੰ ਕੀਤਾ ਪ੍ਰਪੋਜ਼, ਭੱਖਿਆ ਮਾਮਲਾ

Saturday, Mar 13, 2021 - 07:54 PM (IST)

ਪਾਕਿ ਯੂਨੀਵਰਸਿਟੀ ਵਿਚ ਲੜਕੀ ਨੇ ਸ਼ਰ੍ਹੇਆਮ ਲੜਕੇ ਨੂੰ ਕੀਤਾ ਪ੍ਰਪੋਜ਼, ਭੱਖਿਆ ਮਾਮਲਾ

ਲਾਹੌਰ (ਇੰਟ.)- ਪਾਕਿਸਤਾਨ ਦੀ ਲਾਹੌਰ ਯੂਨੀਵਰਸਿਟੀ ਕੰਪਲੈਕਸ ਵਿਚ ਇਕ ਲੜਕੀ ਨੇ ਇਕ ਲੜਕੇ ਨੂੰ ਸਭ ਦੇ ਸਾਹਮਣੇ ਆਪਣੇ ਪਿਆਰ ਦਾ ਇਜ਼ਹਾਰ ਕੀਤਾ, ਜਿਸ ਕਾਰਣ ਮਾਮਲਾ ਭੱਖ ਗਿਆ। ਇਸ ਸਬੰਧੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ, ਜਿਸ ਤੋਂ ਬਾਅਦ ਟਵਿੱਟਰ 'ਤੇ ਇਸ ਨੂੰ ਲੈ ਕੇ ਬਹਿਸ ਸ਼ੁਰੂ ਵੀ ਹੋ ਗਈ ਹੈ।

ਇਹ ਵੀ ਪੜ੍ਹੋ -ਜਾਰਡਨ ਦੇ ਸਿਹਤ ਮੰਤਰੀ ਨੇ ਹਸਪਤਾਲ 'ਚ ਮੌਤਾਂ ਹੋਣ ਤੋਂ ਬਾਅਦ ਅਹੁਦੇ ਤੋਂ ਦਿੱਤਾ ਅਸਤੀਫਾ

ਇਸ ਪੂਰੀ ਘਟਨਾ ਤੋਂ ਬਾਅਦ ਲਾਹੌਰ ਯੂਨੀਵਰਸਿਟੀ ਪ੍ਰਸ਼ਾਸਨ ਨੇ ਦੋਹਾਂ ਹੀ ਵਿਦਿਆਰਥੀਆਂ ਨੂੰ ਇਕ ਚਿੱਠੀ ਜਾਰੀ ਕਰ ਕੇ ਬਰਖਾਸਤ ਕਰ ਦਿੱਤਾ। ਇਸ ਨੋਟੀਫਿਕੇਸ਼ਨ ਵਿਚ ਕਿਹਾ ਗਿਆ ਹੈ ਕਿ ਅਨੁਸ਼ਾਸਨ ਕਮੇਟੀ ਦੀ ਮੀਟਿੰਗ ਵਿਚ ਪਤਾ ਲੱਗਾ ਕਿ ਇਨ੍ਹਾਂ ਦੋਹਾਂ ਵਿਦਿਆਰਥੀਆਂ ਨੇ ਨਿਯਮ ਤੋੜੇ ਹਨ। ਮੀਟਿੰਗ ਵਿਚ ਦੱਸਿਆ ਗਿਆ ਕਿ ਦੋਹਾਂ ਵਿਦਿਆਰਥੀਆਂ ਨੂੰ ਬੁਲਾਇਆ ਗਿਆ ਸੀ ਪਰ ਇਹ ਦੋਵੇਂ ਹਾਜ਼ਰ ਨਹੀਂ ਹੋਏ। ਇਸ ਪਿੱਛੋਂ ਇਨ੍ਹਾਂ ਦੋਹਾਂ ਵਿਦਿਆਰਥੀਆਂ ਨੂੰ ਬਰਖਾਸਤ ਕਰ ਦਿੱਤਾ ਗਿਆ।

ਇਹ ਵੀ ਪੜ੍ਹੋ -ਦੱਖਣੀ ਅਫਰੀਕਾ ਦੇ ਜ਼ੁਲੂ ਰਾਜਾ ਗੁੱਡਵਿਲ ਜਵੇਲਿਥਿਨੀ ਦਾ ਦੇਹਾਂਤ

ਇਸ ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਇਕ ਲੜਕੀ ਆਪਣੇ ਲੜਕੇ ਨੂੰ ਗੋਡਿਆਂ ਭਾਰ ਬੈਠ ਕੇ ਗੁਲਦਸਤਾ ਭੇਟ ਕਰਦੀ ਹੈ ਅਤੇ ਆਪਣੇ ਪਿਆਰ ਦਾ ਇਜ਼ਹਾਰ ਕਰਦੀ ਹੈ। ਇਸ ਪਿੱਛੋਂ ਲੜਕਾ ਲੜਕੀ ਨੂੰ ਗਲੇ ਲਗਾਉਂਦਾ ਹੈ। ਜਿਸ ਦੌਰਾਨ ਲੜਕੀ ਨੇ ਲੜਕੇ ਨੂੰ ਪ੍ਰਪੋਜ਼ ਕੀਤਾ ਉਸ ਵੇਲੇ ਉਥੇ ਕਾਫੀ ਭੀੜ ਸੀ, ਜਿਸ ਨੇ ਦੋਹਾਂ ਲਈ ਤਾੜੀਆਂ ਵਜਾਈਆਂ। ਇਹ ਪੂਰਾ ਵਾਕਿਆ ਕਿਸੇ ਫਿਲਮੀ ਸੀਨ ਤੋਂ ਘੱਟ ਨਹੀਂ ਸੀ। ਵਿਦਿਆਰਥੀਆਂ ਨੂੰ ਬਰਖਾਸਤ ਕਰਨ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਬਵਾਲ ਮਚ ਗਿਆ। ਕਈ ਲੋਕਾਂ ਵਲੋਂ ਯੂਨੀਵਰਸਿਟੀ ਪ੍ਰਸ਼ਾਸਨ 'ਤੇ ਸਵਾਲ ਚੁੱਕੇ ਗਏ ਹਨ। 

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।


author

Sunny Mehra

Content Editor

Related News