ਇਮਰਾਨ ਸਰਕਾਰ ਖਿਲਾਫ਼ ਬਾਗੀ ਹੋਈ ਪਾਕਿਸਤਾਨੀ ਅੰਬੈਸੀ, ਕਿਹਾ- ਅਸੀਂ ਬਿਨਾਂ ਤਨਖ਼ਾਹ ਕਦੋਂ ਤੱਕ ਕਰਾਂਗੇ ਕੰਮ

Saturday, Dec 04, 2021 - 09:47 AM (IST)

ਇਮਰਾਨ ਸਰਕਾਰ ਖਿਲਾਫ਼ ਬਾਗੀ ਹੋਈ ਪਾਕਿਸਤਾਨੀ ਅੰਬੈਸੀ, ਕਿਹਾ- ਅਸੀਂ ਬਿਨਾਂ ਤਨਖ਼ਾਹ ਕਦੋਂ ਤੱਕ ਕਰਾਂਗੇ ਕੰਮ

ਇਸਲਾਮਾਬਾਦ- ਪਾਕਿਸਤਾਨ ਵਿਚ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਅਗਵਾਈ ਵਾਲੀ ਸਰਕਾਰ ਦੀ ਉਸਦੀ ਆਪਣੀ ਹੀ ਅੰਬੈਸੀ ਨੇ ਕੌਮਾਂਤਰੀ ਪੱਧਰ ’ਤੇ ਬੇਇਜ਼ਤੀ ਕਰਵਾ ਦਿੱਤੀ ਹੈ। ਦਰਅਸਲ, ਪਾਕਿਸਤਾਨ ਦੇ ਇਕ ਡਿਪਲੋਮੈਟ ਨੇ ਟਵਿਟਰ ਹੈਂਡਲ ਨੇ ਖ਼ੁਲਾਸਾ ਕੀਤਾ ਹੈ ਕਿ ਕਿਵੇਂ ਅੰਬੈਸੀ ਦੇ ਮੁਲਾਜ਼ਮਾਂ ਨੂੰ ਉਨ੍ਹਾਂ ਦੀ ਤਨਖ਼ਾਹ ਦਾ ਭੁਗਤਾਨ ਨਹੀਂ ਕੀਤਾ ਗਿਆ। ਪਾਕਿਸਤਾਨ ਦੇ ਸਰਬੀਆ ਸਥਿਤ ਅੰਬੈਸੀ ਨੇ ਇਮਰਾਨ ਸਰਕਾਰ ਦੇ ਖਿਲਾਫ਼ ਬਗਾਵਤੀ ਤੇਵਰ ਦਿਖਾਏ ਹਨ ਅਤੇ ਸਰਕਾਰ ਦੀ ਕਾਰਗੁਜਾਰੀਆਂ ਨੂੰ ਉਜਾਗਰ ਕੀਤਾ ਹੈ।

ਇਹ ਵੀ ਪੜ੍ਹੋ : ‘ਮੈਨੂੰ ਪੈਦਾ ਕਿਉਂ ਕੀਤਾ’, ਕੁੜੀ ਨੇ ਮਾਂ ਦੇ ਡਾਕਟਰ ’ਤੇ ਕੀਤਾ ਕੇਸ ਤਾਂ ਮਿਲਿਆ ਕਰੋੜਾਂ ਦਾ ਹਰਜਾਨਾ

PunjabKesari

ਪਾਕਿਸਤਾਨ ਦੇ ਸਰਬੀਆ ਵਿਚ ਮੌਜੂਦ ਅੰਬੈਸੀ ਨੇ ਕਿਹਾ ਕਿ ਮਹਿੰਗਾਈ ਪਿਛਲੇ ਸਾਰੇ ਰਿਕਾਰਡ ਤੋੜ ਰਹੀ ਹੈ। ਇਮਰਾਨ ਖਾਨ ਤੁਸੀਂ ਕਦੋਂ ਤੱਕ ਉਮੀਦ ਕਰਦੇ ਹੋ ਕਿ ਅਸੀਂ ਸਰਕਾਰੀ ਅਧਿਕਾਰੀ ਚੁੱਪ ਰਹਾਂਗੇ ਅਤੇ ਪਿਛਲੇ ਤਿੰਨ ਮਹੀਨਿਆਂ ਤੋਂ ਬਿਨਾਂ ਤਨਖ਼ਾਹ ਦੇ ਤੁਹਾਡੇ ਲਈ ਕੰਮ ਕਰਦੇ ਰਹਾਂਗੇ। ਸਾਡੇ ਬੱਚਿਆਂ ਨੂੰ ਫ਼ੀਸ ਦਾ ਭੁਗਤਾਨ ਨਾ ਕਰਨ ਕਾਰਨ ਸਕੂਲਾਂ ’ਚੋਂ ਕੱਢ ਦਿੱਤਾ ਗਿਆ ਹੈ। 3 ਦਸੰਬਰ ਨੂੰ ਸਵੇਰੇ 11.26 ਵਜੇ ਸਰਬੀਆ ਵਿਚ ਪਾਕਿਸਤਾਨੀ ਅੰਬੈਸੀ ਵਲੋਂ ਕੀਤੀ ਗਈ ਪੋਸਟ ਨੇ ਇਮਰਾਨ ਖਾਨ ਦੇ ‘ਨਵਾਂ ਪਾਕਿਸਤਾਨ’ ਮਾਡਲ ’ਤੇ ਸਵਾਲ ਉਠਾਇਆ। ਇਸ ਵਿਚ ਕਿਹਾ ਗਿਆ ਹੈ ਕਿ ਇਸਲਾਮਾਬਾਦ ਆਪਣੇ ਕਰਮਚਾਰੀਆਂ ਦੇ ਚੁੱਪ ਰਹਿਣ ਦੀ ਉਮੀਦ ਨਹੀਂ ਕਰ ਸਕਦਾ ਹੈ।

ਇਹ ਵੀ ਪੜ੍ਹੋ : ਮਾਲੀ ’ਚ ਅੱਤਵਾਦੀ ਹਮਲਾ, 31 ਲੋਕਾਂ ਦੀ ਮੌਤ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
 


author

cherry

Content Editor

Related News