ਪਾਕਿ ਸਾਂਸਦਾਂ ਨੇ ਇਮਰਾਨ 'ਤੇ ਵਿੰਨ੍ਹਿਆ ਨਿਸ਼ਾਨਾ, ਦੱਸਿਆ 'ਸੈਨਾ ਦੀ ਕਠਪੁਤਲੀ'

10/13/2020 6:26:25 PM

ਵਾਸ਼ਿੰਗਟਨ (ਬਿਊਰੋ): ਪਾਕਿਸਤਾਨ ਦੇ ਸਾਬਕਾ ਅਤੇ ਮੌਜੂਦਾ ਸਾਂਸਦਾਂ ਸਮੇਤ ਪ੍ਰਮੁੱਖ ਅਸੰਤੁਸ਼ਟਾਂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ 'ਮਿਲਟਰੀ ਕਠਪੁਤਲੀ' ਕਰਾਰ ਦਿੱਤਾ ਹੈ। ਉਹਨਾਂ ਨੇ ਦੇਸ਼ ਵਿਚ ਸਥਿਰਤਾ ਦੀ ਘਾਟ ਹੋਣ, ਅਸੁਰੱਖਿਆ ਅਤੇ ਗੁਆਂਢੀਆਂ ਦੇ ਨਾਲ ਚੱਲਣ ਵਿਚ ਅਸਮਰੱਥਾ ਲਈ ਸ਼ਕਤੀਸ਼ਾਲੀ ਸੈਨਾ ਨੂੰ ਦੋਸ਼ੀ ਠਹਿਰਾਇਆ। ਪਸ਼ਤੂਨ ਨੇਤਾ ਅਤੇ ਸਾਬਕਾ ਸੈਨੇਟਰ ਅਫਰਾਸਿਯਾਬ ਖਟਕ ਨੇ 'ਸਾਊਥ ਏਸ਼ੀਅਨ ਅਗੇਂਸਟ ਟੇਰੇਰਿਜ਼ਮ ਐਂਡ ਫੌਰ ਹਿਊਮਨ ਰਾਈਟਸ' (SAATH) ਦੇ ਪੰਜਵੇਂ ਸਲਾਨਾ ਸੰਮੇਲਨ ਵਿਚ ਇੱਥੇ ਤੱਕ ਕਹਿ ਦਿੱਤਾ ਕਿ ਪਾਕਿਸਤਾਨ ਵਿਚ ਅਘੋਸ਼ਿਤ ਮਾਰਸ਼ਲ ਲਾਅ ਲਾਗੂ ਹੈ।

ਐੱਸ.ਏ.ਏ.ਟੀ.ਐੱਚ. ਲੋਕਤੰਤਰ ਸਮਰਥਕ ਪਾਕਿਸਤਾਨੀਆਂ ਦਾ ਇਕ ਸਮੂਹ ਹੈ ਜਿਸ ਦੀ ਸਥਾਪਨਾ ਅਮਰੀਕਾ ਵਿਚ ਪਾਕਿਸਤਾਨ ਦੇ ਸਾਬਕਾ ਰਾਜਦੂਤ ਹੁਸੈਨ ਹੱਕਾਨੀ ਅਤੇ ਅਮਰੀਕਾ ਸਥਿਤ Columnist ਡਾਕਟਰ ਮੁਹੰਮਦ ਤਰਕੀ ਨੇ ਕੀਤੀ ਸੀ। ਇਕ ਬਿਆਨ ਦੇ ਮੁਤਾਬਕ, ਪੂਰਬ ਵਿਚ ਐੱਸ.ਏ.ਏ.ਟੀ.ਐੱਚ. ਦੇ ਸਲਾਨਾ ਸੰਮੇਲਨ ਲੰਡਨ ਅਤੇ ਵਾਸ਼ਿੰਗਟਨ ਵਿਚ ਹੋਏ ਸਨ ਪਰ ਇਸ ਵਾਰ ਸੰਮੇਲਨ ਵਿਚ ਭਾਗੀਦਾਰ ਡਿਜੀਟਲ ਤੌਰ 'ਤੇ ਸ਼ਾਮਲ ਹੋਏ। ਇਸ ਵਿਚ ਕਿਹਾ ਗਿਆ ਕਿ ਭਾਗੀਦਾਰਾਂ ਨੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਇਕ ਮਿਲਟਰੀ ਕਠਪੁਤਲੀ ਕਰਾਰ ਦਿੱਤਾ।

ਸਮੂਹ ਦੇ ਮੈਂਬਰਾਂ ਵਿਚ ਨੇਤਾ, ਪੱਤਰਕਾਰ, ਬਲਾਗਰ, ਸੋਸ਼ਲ ਮੀਡੀਆ ਕਾਰਕੁੰਨ ਅਤੇ ਨਾਗਰਿਕ ਸੰਸਥਾਵਾਂ ਨਾਲ ਜੁੜੇ ਲੋਕ ਸ਼ਾਮਲ ਹਨ। ਇਹਨਾਂ ਵਿਚੋਂ ਕਈ ਵਿਭਿੰਨ ਦੇਸ਼ਾਂ ਨਾਲ ਜਲਾਵਤਨ ਵਿਚ ਰਹਿਣ ਲਈ ਮਜਬੂਰ ਹਨ। ਬਿਆਨ ਦੇ ਮੁਤਾਬਕ, ਪਾਕਿਸਤਾਨੀ ਸੁਰੱਖਿਆ ਸੇਵਾਵਾਂ ਨੇ ਪੂਰਬ ਵਿਚ ਐੱਸ.ਏ.ਏ.ਟੀ.ਐੱਚ. ਦੀ ਬੈਠਕਾਂ ਵਿਚ ਵਿਘਨ ਪਾਉਣ ਦੀ ਕੋਸ਼ਿਸ਼ ਕੀਤੀ ਅਤੇ ਪਾਕਿਸਤਾਨ ਵਿਚ ਰਹਿਣ ਵਾਲੇ ਉਸ ਦੇ ਮੈਬਰਾਂ ਦੀ ਵਿਦੇਸ਼ ਯਾਤਰਾ 'ਤੇ ਪਾਬੰਦੀ ਵੀ ਲਗਾਈ ਪਰ ਇਸ ਸਾਲ ਡਿਜੀਟਲ ਫਾਰਮੈਟ ਵਿਚ ਹੋਣ ਵਾਲੀ ਬੈਠਕ ਵਿਚ ਦੇਸ਼ ਵਿਚ ਰਹਿ ਰਹੇ ਕਈ ਪ੍ਰਮੁੱਖ ਅਸੰਤੁਸ਼ਟ ਚਿਹਰਿਆਂ ਨੇ ਵੀ ਹਿੱਸਾ ਲਿਆ।

ਪਾਕਿਸਤਾਨ ਤੋਂ ਸੰਮੇਲਨ ਨੂੰ ਡਿਜੀਟਲ ਰੂਪ ਨਾਲ ਸੰਬੋਧਿਤ ਕਰਦਿਆਂ ਖਟਕ ਨੇ ਕਿਹਾ,''ਉਹ ਪਾਕਿਸਤਾਨ ਵਿਚ ਸਭ ਤੋਂ ਖਤਰਨਾਕ ਮਾਰਸ਼ਲ ਲਾਅ ਹੈ ਕਿਉਂਕਿ ਇਸ ਨੇ ਸੰਵਿਧਾਨਕ ਸੰਸਥਾਵਾਂ ਨੂੰ ਅਸ਼ਲੀਲ ਅਤੇ ਗੁੰਝਲਦਾਰ ਬਣਾ ਦਿੱਤਾ ਹੈ।'' ਉਹਨਾਂ ਨੇ ਕਿਹਾ,''ਮੌਜੂਦਾ ਮਿਲਟਰੀ ਵਿਵਸਥਾ ਦੇਸ਼ ਦੀਆਂ ਰਾਜਨੀਤਕ ਸੰਸਥਾਵਾਂ ਨੂੰ ਸੀਮਤ ਕਰ ਰਹੀ ਹੈ ਅਤੇ ਹਾਲਾਤ ਇਹ ਹਨ ਕਿ ਖੁਫੀਆ ਏਜੰਸੀਆਂ ਸਾਂਸਦਾਂ ਨੂੰ ਇਹ ਨਿਰਦੇਸ਼ ਦੇ ਰਹੀਆਂ ਹਨ ਕਿ ਸੈਸ਼ਨ ਵਿਚ ਕਦੋਂ ਸ਼ਾਮਲ ਹੋਣਾ ਹੈ ਅਤੇ ਕਦੋਂ ਵੋਟਿੰਗ ਨਹੀਂ ਕਰਨੀ ਹੈ।'' ਹੱਕਾਨੀ ਨੇ ਕਿਹਾ ਕਿ ਇਮਰਾਨ ਖਾਨ ਨੇ ਅੰਤਰਰਾਸ਼ਟਰੀ ਪੱਧਰ 'ਤੇ ਪਾਕਿਸਤਾਨ ਨੂੰ ਕਮਜ਼ੋਰ ਕਰਨ ਦਾ ਦੋਸ਼ ਲਗਾਉਂਦੇ ਹੋਏ ਉਹਨਾਂ ਉੱਤੇ ਅਤੇ ਐੱਸ.ਏ.ਏ.ਟੀ.ਐੱਚ. 'ਤੇ ਦੋਸ਼ ਲਗਾਇਆ ਸੀ। ਉਹਨਾਂ ਨੇ ਕਿਹਾ,''ਪਾਕਿਸਤਾਨ ਅੱਤਵਾਦ ਨੂੰ ਵਧਾਵਾ ਦੇਣ ਅਤੇ ਸੁਤੰਤਰਤਾ ਨੂੰ ਦਬਾਉਣ ਦੀਆਂ ਆਪਣੀਆਂ ਨੀਤੀਆਂ ਦੇ ਕਾਰਨ ਅੰਤਰਰਾਸ਼ਟਰੀ ਪੱਧਰ 'ਤੇ ਆਪਣੀ ਜ਼ਮੀਨ ਗਵਾ ਰਿਹਾ ਹੈ ਨਾ ਕਿ ਮਨੁੱਖੀ ਅਧਿਕਾਰਾਂ ਦੇ ਲਈ ਆਵਾਜ਼ ਚੁੱਕਣ ਵਾਲੇ ਕਾਰਕੁੰਨਾਂ ਦੀ ਵਜ੍ਹਾ ਨਾਲ।'' ਸੰਮੇਲਨ ਵਿਚ ਕਈ ਬੁਲਾਰਿਆਂ ਨੇ ਪਾਕਿਸਤਾਨ ਵਿਚ ਵਿਭਿੰਨ ਘੱਟ ਗਿਣਤੀਆਂ ਨੂੰ ਦਬਾਏ ਜਾਣ ਅਤੇ ਅਧਿਕਾਰਾਂ ਤੋਂ ਵਾਂਝੇ ਰੱਖੇ ਜਾਣ ਦਾ ਵੀ ਮੁੱਦਾ ਚੁੱਕਿਆ।
 


Vandana

Content Editor

Related News