ਜਾਨਲੇਵਾ ਹਮਲੇ ’ਚ ਵਾਲ-ਵਾਲ ਬਚੇ ਪਾਕਿਸਤਾਨੀ ਡਿਪਲੋਮੈਟ, ਕਾਬੁਲ ਪਰਤੇ

Wednesday, Apr 19, 2023 - 10:39 AM (IST)

ਇਸਲਾਮਾਬਾਦ (ਭਾਸ਼ਾ)– ਅਫ਼ਗਾਨਿਸਤਾਨ ’ਚ ਪਾਕਿਸਤਾਨ ਦੇ ਡਿਪਲੋਮੈਟਿਕ ਮਿਸ਼ਨ ਦੇ ਮੁਖੀ ਸੋਮਵਾਰ ਨੂੰ ਕਾਬੁਲ ਪਰਤ ਗਏ। ਉਨ੍ਹਾਂ ’ਤੇ ਲਗਭਗ ਚਾਰ ਮਹੀਨੇ ਪਹਿਲਾਂ ਅਫ਼ਗਾਨਿਸਤਾਨ ਦੀ ਰਾਜਧਾਨੀ ’ਚ ਜਾਨਲੇਵਾ ਹਮਲਾ ਕੀਤਾ ਗਿਆ ਸੀ।

ਇਸ ਤੋਂ ਬਾਅਦ ਉਨ੍ਹਾਂ ਨੂੰ ਆਪਣੇ ਵਤਨ ਵਾਪਸ ਬੁਲਾ ਲਿਆ ਗਿਆ ਸੀ।

ਇਹ ਖ਼ਬਰ ਵੀ ਪੜ੍ਹੋ : ਅਮਰੀਕਾ : ਗੋਲੀਬਾਰੀ ਦੀ ਘਟਨਾ 'ਚ ਚਾਰ ਲੋਕਾਂ ਦੀ ਮੌਤ, ਦੋਸ਼ੀ ਗ੍ਰਿਫ਼ਤਾਰ

ਖ਼ਬਰ ਮੁਤਾਬਕ ਪਾਕਿਸਤਾਨ ਦੇ ਵਿਦੇਸ਼ ਦਫਤਰ ਦੀ ਬੁਲਾਰਣ ਮੁਮਤਾਜ ਜ਼ਹਰਾ ਬਲੋਚ ਨੇ ਪੁਸ਼ਟੀ ਕੀਤੀ ਹੈ ਕਿ ਪਾਕਿਸਤਾਨ ਦੇ ਮਿਸ਼ਨ ਦੇ ਮੁਖੀ ਉਬੈਦ-ਉਰ-ਰਹਿਮਾਨ ਨਿਜ਼ਾਮਾਨੀ ਕਾਬੁਲ ਪਰਤ ਗਏ ਹਨ।

ਹਾਲਾਂਕਿ ਉਨ੍ਹਾਂ ਨੇ ਇਸ ਤੋਂ ਇਲਾਵਾ ਹੋਰ ਕੋਈ ਜਾਣਕਾਰੀ ਨਹੀਂ ਦਿੱਤੀ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News