''ਹੁਣ ਜੰਗ ਹੋਣੀ ਤੈਅ''; ਪਾਕਿ ਰੱਖਿਆ ਮੰਤਰੀ ਖਵਾਜ਼ਾ ਆਸਿਫ ਦਾ ਵੱਡਾ ਬਿਆਨ
Saturday, May 10, 2025 - 12:55 PM (IST)

ਇਸਲਾਮਾਬਾਦ (ਇੰਟ.)- ਪਾਕਿਸਤਾਨੀ ਰੱਖਿਆ ਮੰਤਰੀ ਖਵਾਜ਼ਾ ਆਸਿਫ ਨੇ ਕਿਹਾ ਕਿ ਭਾਰਤ-ਪਾਕਿ ਜੰਗ ਹੁਣ ਤੈਅ ਹੈ। ਉਨ੍ਹਾਂ ਇਕ ਟੀ. ਵੀ. ਇੰਟਰਵਿਊ ਵਿਚ ਜੰਗ ਦੇ ਸਵਾਲ ’ਤੇ ਕਿਹਾ ਕਿ ਇਸ ਤੋਂ ਇਲਾਵਾ ਕੋਈ ਹੋਰ ਬਦਲ ਨਹੀਂ ਹੈ। ਇਸ ਦੇ ਨਾਲ ਹੀ ਫੌਜ ਦੇ ਬੁਲਾਰੇ ਅਹਿਮਦ ਚੌਧਰੀ ਨੇ ਕਿਹਾ ਕਿ ਭਾਰਤ ਸਰਕਾਰ ਅੱਤਵਾਦੀਆਂ ਨੂੰ ਫੰਡ ਦੇਣ ’ਚ ਸ਼ਾਮਲ ਹੈ। ਉਹ ਸਰਹੱਦ ਪਾਰ ਅੱਤਵਾਦ ਨੂੰ ਉਤਸ਼ਾਹਿਤ ਕਰ ਰਹੀ ਹੈ। ਭਾਰਤ ਵੀ ਕਈ ਅੱਤਵਾਦੀ ਕੈਂਪ ਚਲਾ ਰਿਹਾ ਹੈ।
ਇਹ ਵੀ ਪੜ੍ਹੋ: ਭਾਰਤ ਨਾਲ ਪੰਗਾ ਨਾ ਲੈ ਛੋਟੇ, ਭਰਾ ਸ਼ਹਿਬਾਜ਼ ਨੂੰ ਸਮਝਾਉਣ ਲੰਡਨ ਤੋਂ ਪਰਤਿਆ ਨਵਾਜ਼ ਸ਼ਰੀਫ
ਉਨ੍ਹਾਂ ਦੋਸ਼ ਲਾਇਆ ਕਿ ਭਾਰਤ ਨਾ ਸਿਰਫ਼ ਪਾਕਿਸਤਾਨ ਵਿਚ ਸਗੋਂ ਕੈਨੇਡਾ ਵਿਚ ਵੀ ਅੱਤਵਾਦ ਫੈਲਾਉਣ ਵਿਚ ਸ਼ਾਮਲ ਹੈ। ਹੁਣ ਭਾਰਤ ਸਰਕਾਰ ਤੋਂ ਸਵਾਲ ਕਰਨ ਦਾ ਸਮਾਂ ਆ ਗਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਭਾਰਤ ਨੂੰ ਪਾਕਿਸਤਾਨ ਦੀ ਗੋਲੀਬਾਰੀ ਇੰਨੀ ਪਸੰਦ ਹੈ, ਤਾਂ ਅਸੀਂ ਤੁਹਾਡੀ ਇੱਛਾ ਆਪਣੀ ਪਸੰਦ ਦੇ ਸਥਾਨ, ਸਮੇਂ ਅਤੇ ਤਰੀਕੇ ਨਾਲ ਪੂਰੀ ਕਰਾਂਗੇ। ਪਾਕਿਸਤਾਨ ਸਰਕਾਰ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਉਨ੍ਹਾਂ ਨੇ ਭਾਰਤ ਦੇ 77 ਡਰੋਨਾਂ ਨੂੰ ਡੇਗਿਆ ਹੈ। ਸਰਕਾਰ ਨੇ ਇਹ ਵੀ ਕਿਹਾ ਕਿ ਭਾਰਤ ਦੇ ਹਮਲਿਆਂ ਵਿਚ ਹੁਣ ਤੱਕ 31 ਲੋਕ ਮਾਰੇ ਗਏ ਹਨ ਜਦਕਿ 57 ਜ਼ਖਮੀ ਹੋਏ ਹਨ।
ਇਹ ਵੀ ਪੜ੍ਹੋ: ਭਾਰਤ ਦਾ ਸਮਰਥਨ ਕਰਨ 'ਤੇ ਇਸ ਮਸ਼ਹੂਰ ਅਦਾਕਾਰਾ ਨੂੰ ਮਿਲ ਰਹੀਆਂ ਧਮਕੀਆਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8