ਪਾਕਿਸਤਾਨ ਦੇ ਕਾਮੇਡੀਅਨ ਉਮਰ ਸ਼ਰੀਫ ਦੀ ਹਾਲਤ ਗੰਭੀਰ

Saturday, Sep 11, 2021 - 09:58 PM (IST)

ਕਰਾਚੀ - ਪਾਕਿਸਤਾਨ ਦੇ ਕਾਮੇਡੀਅਨ ਅਤੇ ਟੈਲੀਵਿਜ਼ਨ ਜਗਤ ਦੀ ਸ਼ਖਸੀਅਤ ਉਮਰ ਸ਼ਰੀਫ ਗੰਭੀਰ ਰੂਪ ਨਾਲ ਬੀਮਾਰ ਹਨ। ਉਨ੍ਹਾਂ ਦੇ ਪਰਿਵਾਰ ਨੇ ਸ਼ਨੀਵਾਰ ਨੂੰ ਕਿਹਾ ਕਿ ਉਨ੍ਹਾਂ ਨੇ ਪ੍ਰਧਾਨ ਮੰਤਰੀ ਦਫ਼ਤਰ ਤੋਂ ਸ਼ਰੀਫ ਨੂੰ ਇਲਾਜ ਲਈ ਅਮਰੀਕਾ ਲੈ ਜਾਣ ਦੀ ਵਿਵਸਥਾ ਕਰਨ ਦੀ ਅਪੀਲ ਕੀਤੀ ਹੈ। ਉਮਰ (66) ਉਪ ਮਹਾਂਦੀਪ ਦੇ ਇੱਕ ਮਸ਼ਹੂਰ ਕਲਾਕਾਰ ਅਤੇ ਨਿਰਮਾਤਾ ਹਨ। ਇਸ ਸਮੇਂ ਉਹ ਕਰਾਚੀ ਦੇ ਨਿੱਜੀ ਹਸਪਤਾਲ ਵਿੱਚ ਦਾਖਲ ਹਨ। ਪਿਛਲੇ ਸਾਲ ਉਨ੍ਹਾਂ ਦੇ ਦਿਲ ਦੀ ਬਾਈਪਾਸ ਸਰਜਰੀ ਕੀਤੀ ਗਈ ਸੀ ਅਤੇ ਉਦੋਂ ਤੋਂ ਹੀ ਉਨ੍ਹਾਂ ਦੀ ਸਿਹਤ ਵਿੱਚ ਗਿਰਾਵਟ ਆ ਰਹੀ ਹੈ।

ਇਹ ਵੀ ਪੜ੍ਹੋ - ਮਿਲਵਾਕੀ ਦੇ ਪਬਲਿਕ ਸਕੂਲਾਂ ਦੇ ਵਿਦਿਆਰਥੀਆਂ ਨੂੰ ਕੋਰੋਨਾ ਵੈਕਸੀਨ ਲਈ 100 ਡਾਲਰ ਦੀ ਪੇਸ਼ਕਸ਼

ਉਨ੍ਹਾਂ ਦੀ ਪਤਨੀ ਜ਼ਰੀਨ ਨੇ ਕਿਹਾ, ‘‘ਉਹ ਵ੍ਹੀਲਚੇਅਰ 'ਤੇ ਸਿਮਟ ਕੇ ਰਹਿ ਗਏ ਹਨ ਅਤੇ ਉਨ੍ਹਾਂ ਨੂੰ ਤੁਰੰਤ ਅਮਰੀਕਾ ਦੇ ਵਿਸ਼ੇਸ਼ ਡਾਕਟਰਾਂ ਤੋਂ ਇਲਾਜ ਦੀ ਜ਼ਰੂਰਤ ਹੈ। ਜੇਕਰ ਉਹ ਅਮਰੀਕਾ ਨਹੀਂ ਜਾ ਸਕੇ ਤਾਂ ਉਨ੍ਹਾਂ ਦੇ ਦਿਲ ਦਾ ਆਪਰੇਸ਼ਨ ਇੱਥੇ ਕਰਾਉਣਾ ਹੋਵੇਗਾ ਜੋ ਉਨ੍ਹਾਂ ਲਈ ਘਾਤਕ ਹੋ ਸਕਦਾ ਹੈ। ਇਸ ਦੌਰਾਨ ਸਿੰਧ ਦੇ ਗਵਰਨਰ ਇਮਰਾਨ ਇਸਮਾਇਲ ਅਤੇ ਸਮੂਹ ਸੂਚਨਾ ਮੰਤਰੀ ਫਵਾਦ ਚੌਧਰੀ ਨੇ ਹਸਪਤਾਲ ਵਿੱਚ ਜਾ ਕੇ ਉਮਰ ਦਾ ਹਾਲ ਜਾਣਿਆ ਅਤੇ ਉਨ੍ਹਾਂ ਦੀ ਪਤਨੀ ਨੂੰ ਭਰੋਸਾ ਦਿੱਤਾ ਕਿ ਉਹ ਉਮਰ ਨੂੰ ਅਮਰੀਕਾ ਭੇਜਣ ਦੀ ਵਿਵਸਥਾ ਕਰਨਗੇ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
 


Inder Prajapati

Content Editor

Related News