ਗੁਆਂਢੀ ਮੁਲਕ ਦੀ ਹਾਨੀਆ ਆਮਿਰ ਦਾ ਪੰਜਾਬੀ ਲੁੱਕ ਸੁਰਖੀਆਂ ''ਚ, ਵੇਖ ਫੈਨਜ਼ ਹੋਏ ਦੀਵਾਨੇ
Saturday, Dec 30, 2023 - 07:09 AM (IST)
ਮੁੰਬਈ (ਬਿਊਰੋ) – ਹਾਨੀਆ ਆਮਿਰ ਭਾਰਤ ’ਚ ਜ਼ਿਆਦਾ ਮਸ਼ਹੂਰ ਨਹੀਂ ਹੈ ਪਰ ਗੁਆਂਢੀ ਦੇਸ਼ ਪਾਕਿਸਤਾਨ ’ਚ ਉਸ ਦੀ ਕਾਫੀ ਫੈਨ ਫਾਲੋਇੰਗ ਹੈ। ਉਹ ਪਾਕਿਸਤਾਨ ਫ਼ਿਲਮ ਇੰਡਸਟਰੀ ’ਚ ਸਭ ਤੋਂ ਵਧ ਪਸੰਦ ਕੀਤੀਆਂ ਜਾਣ ਵਾਲੀਆਂ ਅਦਾਕਾਰਾਂ ’ਚੋਂ ਇਕ ਹੈ। ਦੱਸ ਦੇਈਏ ਕਿ ਪੰਜਾਬੀ ਸੰਗੀਤ ਜਗਤ ਦੇ ਕਈ ਸਿਤਾਰੇ ਹਾਨੀਆ ਆਮਿਰ ਨੂੰ ਇੰਸਟਾਗ੍ਰਾਮ ਉੱਪਰ ਫਾਲੋ ਵੀ ਕਰਦੇ ਹਨ, ਜਿਸ 'ਚ ਪੰਜਾਬੀ ਗਾਇਕ ਐਮੀ ਵਿਰਕ, ਹਿਮਾਸ਼ੀ ਖੁਰਾਣਾ, ਤਾਨੀਆ, ਸਵੀਤਾਜ ਬਰਾੜ, ਅਰਮਾਨ ਬੇਦਿਲ ਅਤੇ ਪੰਜਾਬੀ ਸੰਗੀਤਕਾਰ ਜਾਨੀ ਵੀ ਉਸ ਨੂੰ ਫਾਲੋ ਕਰਦੇ ਹਨ। ਹਾਲ ਹੀ 'ਚ ਹਾਨੀਆ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ 'ਚ ਉਸ ਦਾ ਪੰਜਾਬੀ ਅੰਦਾਜ਼ ਵੇਖਣ ਨੂੰ ਮਿਲ ਰਿਹਾ ਹੈ। ਉਹ ਇਨ੍ਹਾਂ ਤਸਵੀਰਾਂ 'ਚ ਪੰਜਾਬੀ ਪਹਿਰਾਵੇ 'ਚ ਨਜ਼ਰ ਆ ਰਹੀ ਹੈ, ਜੋ ਫੈਨਜ਼ ਲਈ ਖਿੱਚ ਦਾ ਕੇਂਦਰ ਬਣਿਆ ਹੈ। ਉਸ ਦੇ ਇਸ ਲੁੱਕ ਦੀ ਫੈਨਜ਼ ਵੀ ਰੱਜ ਕੇ ਤਾਰੀਫ਼ ਕਰ ਰਹੇ ਹਨ।
ਬਾਦਸ਼ਾਹ ਨੂੰ ਪਸੰਦ ਹੈ ਹਾਨੀਆ ਆਮਿਰ
ਇਕ ਵਾਰ ਇੰਸਟਾਗ੍ਰਾਮ ’ਤੇ ਲਾਈਵ ਸੈਸ਼ਨ ਦੌਰਾਨ ਇਕ ਪ੍ਰਸ਼ੰਸਕ ਵਲੋਂ ਪੁੱਛੇ ਜਾਣ ’ਤੇ ਬਾਦਸ਼ਾਹ ਨੇ ਕਿਹਾ ਸੀ ਕਿ ਉਹ ਪਾਕਿਸਤਾਨੀ ਅਦਾਕਾਰਾ ਹਾਨੀਆ ਆਮਿਰ ਨੂੰ ਬਹੁਤ ਪਸੰਦ ਕਰਦੇ ਹਨ। ਉਸ ਨੇ ਹਾਨੀਆ ਨੂੰ ਮਿਲਣ ਦੀ ਇੱਛਾ ਵੀ ਜ਼ਾਹਿਰ ਕੀਤੀ ਸੀ। ਇਨ੍ਹਾਂ ਦੀਆਂ ਇਕੱਠੀਆਂ ਤਸਵੀਰਾਂ ਨੂੰ ਦੇਖ ਕੇ ਕਿਹਾ ਜਾ ਸਕਦਾ ਹੈ ਕਿ ਬਾਦਸ਼ਾਹ ਦੀ ਇਹ ਇੱਛਾ ਹੁਣ ਪੂਰੀ ਹੋ ਗਈ ਹੈ। ਹਾਨੀਆ ਆਮਿਰ ਇਕ ਪਾਕਿਸਤਾਨੀ ਅਦਾਕਾਰਾ ਹੈ ਪਰ ਭਾਰਤ ’ਚ ਵੀ ਉਸ ਦੀ ਇਕ ਮਜ਼ਬੂਤ ਫੈਨ ਫਾਲੋਇੰਗ ਹੈ। ਉਹ ਪਾਕਿਸਤਾਨ ਫ਼ਿਲਮ ਇੰਡਸਟਰੀ ’ਚ ਸਭ ਤੋਂ ਵੱਧ ਪਸੰਦ ਕੀਤੀਆਂ ਜਾਣ ਵਾਲੀਆਂ ਅਦਾਕਾਰਾਂ ’ਚੋਂ ਇਕ ਹੈ।
ਹਾਨੀਆ ਹੈ ਪਾਕਿਸਤਾਨ ਦੀ ਅਨੁਸ਼ਕਾ ਸ਼ਰਮਾ
ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਵਿਰਾਟ ਤੇ ਅਨੁਸ਼ਕਾ ਦੀ ਇਕ ਡੀਪਫੇਕ ਵੀਡੀਓ ਸਾਹਮਣੇ ਆਈ ਸੀ, ਜਿਸ ’ਚ ਵਿਰਾਟ ਦਾ ਚਿਹਰਾ ਬਾਬਰ ਨਾਲ ਤੇ ਅਨੁਸ਼ਕਾ ਦਾ ਚਿਹਰਾ ਹਾਨੀਆ ਦੇ ਚਿਹਰੇ ਨਾਲ ਬਦਲਿਆ ਗਿਆ ਸੀ। ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਪ੍ਰਸ਼ੰਸਕਾਂ ਨੇ ਹਾਨੀਆ ਨੂੰ ਪਾਕਿਸਤਾਨ ਦੀ ਅਨੁਸ਼ਕਾ ਸ਼ਰਮਾ ਕਹਿਣਾ ਸ਼ੁਰੂ ਕਰ ਦਿੱਤਾ। ਜ਼ਾਹਿਰ ਹੈ ਕਿ ਬਾਬਰ ਆਜ਼ਮ ਤੇ ਵਿਰਾਟ ਕੋਹਲੀ ਦੇ ਬੱਲੇਬਾਜ਼ੀ ਹੁਨਰ ਦੀ ਤੁਲਨਾ ਕੀਤੀ ਜਾਂਦੀ ਹੈ। ਇਸ ਗੱਲ ਨੂੰ ਧਿਆਨ ’ਚ ਰੱਖਦਿਆਂ ਇਕ ਪ੍ਰਸ਼ੰਸਕ ਨੇ ਟਵੀਟ ਕੀਤਾ ਸੀ ਕਿ ਹਾਨੀਆ ਹੀ ਅਨੁਸ਼ਕਾ ਦੀ ਬਰਾਬਰੀ ਕਰ ਸਕਦੀ ਹੈ।
ਅਦਾਕਾਰੀ ਸਫ਼ਰ
ਹਾਨੀਆ ਦਾ ਜਨਮ 1997 ’ਚ ਰਾਵਲਪਿੰਡੀ, ਪਾਕਿਸਤਾਨ ’ਚ ਹੋਇਆ ਸੀ। ਉਸ ਨੂੰ ਬਚਪਨ ਤੋਂ ਹੀ ਅਦਾਕਾਰੀ ਦਾ ਸ਼ੌਕ ਸੀ। ਜਦੋਂ ਉਹ ਕਾਲਜ ’ਚ ਸੀ ਤਾਂ ਉਸ ਨੇ ਰੋਮਾਂਟਿਕ ਕਾਮੇਡੀ ਫ਼ਿਲਮ ‘ਜਾਨਮ’ ਲਈ ਆਡੀਸ਼ਨ ਦਿੱਤਾ। ਫਿਰ ਉਸ ਨੇ 19 ਸਾਲ ਦੀ ਉਮਰ ’ਚ ਇਸੇ ਫ਼ਿਲਮ ਨਾਲ ਆਪਣੀ ਅਦਾਕਾਰੀ ਦੀ ਸ਼ੁਰੂਆਤ ਕੀਤੀ। ਹਾਲਾਂਕਿ ਉਸ ਨੂੰ ਸੀਰੀਜ਼ ‘ਤਿਤਲੀ’ ਤੋਂ ਵੱਡੀ ਪਛਾਣ ਮਿਲੀ, ਜਿਸ ’ਚ ਉਸ ਨੇ ਇਕ ਬੇਵਫ਼ਾ ਔਰਤ ਦੀ ਭੂਮਿਕਾ ਨਿਭਾਈ। ਫਿਰ ਉਹ ‘ਫਿਰ ਵਹੀ ਮੁਹੱਬਤ’ ਤੇ ‘ਵਿਸਾਲ’ ਵਰਗੇ ਸ਼ੋਅਜ਼ ’ਚ ਵੀ ਨਜ਼ਰ ਆਈ। ਉਸ ਨੇ ‘ਜਬਕੀ ਨਾ ਮਾਲੂਮ’, ‘ਅਫਰਾਦ 2’ ਤੇ ‘ਪਰਵਾਜ਼’ ਵਰਗੀਆਂ ਹਿੱਟ ਫ਼ਿਲਮਾਂ ਵੀ ਦਿੱਤੀਆਂ ਹਨ। ਹਾਲਾਂਕਿ ਉਸ ਦੇ ਕਰੀਅਰ ’ਚ ਇਕ ਮੋੜ ਟੀ. ਵੀ. ਸ਼ੋਅ ‘ਮੇਰੇ ਹਮਸਫ਼ਰ’ ਨਾਲ ਆਇਆ, ਜਿਸ ਨੇ ਉਸ ਨੂੰ ਬਹੁਤ ਪ੍ਰਸਿੱਧੀ ਦਿੱਤੀ। ਪਾਕਿਸਤਾਨ ’ਚ ਟੀ. ਆਰ. ਪੀ. ਦੇ ਲਿਹਾਜ਼ ਨਾਲ ਇਹ ਸ਼ੋਅ ਟਾਪ ’ਤੇ ਸੀ। ਪਾਕਿਸਤਾਨ ਦੇ ਨਾਲ-ਨਾਲ ਭਾਰਤ, ਬੰਗਲਾਦੇਸ਼ ਤੇ ਨੇਪਾਲ ’ਚ ਵੀ ਇਸ ਨੂੰ ਵੱਡੇ ਪੱਧਰ ’ਤੇ ਦੇਖਿਆ ਗਿਆ ਹੈ। ਇਨ੍ਹੀਂ ਦਿਨੀਂ ਹਾਨੀਆ ਸ਼ੋਅ ‘ਮੁਝੇ ਪਿਆਰ ਹੁਆ ਥਾ’ ’ਚ ਨਜ਼ਰ ਆ ਰਹੀ ਹੈ।