ਪਾਕਿਸਤਾਨ ਦੁਨੀਆ ਦਾ ਪੰਜਵਾਂ ਸਭ ਤੋਂ ਵੱਡਾ ਪ੍ਰਮਾਣੂ ਹਥਿਆਰਾਂ ਵਾਲਾ ਦੇਸ਼ ਬਣ ਸਕਦੈ : ਰਿਪੋਰਟ

Friday, Sep 07, 2018 - 10:58 AM (IST)

ਪਾਕਿਸਤਾਨ ਦੁਨੀਆ ਦਾ ਪੰਜਵਾਂ ਸਭ ਤੋਂ ਵੱਡਾ ਪ੍ਰਮਾਣੂ ਹਥਿਆਰਾਂ ਵਾਲਾ ਦੇਸ਼ ਬਣ ਸਕਦੈ : ਰਿਪੋਰਟ

ਵਾਸ਼ਿੰਗਟਨ/ਪਾਕਿਸਤਾਨ(ਭਾਸ਼ਾ)— ਪਾਕਿਸਤਾਨ ਦੇ ਪ੍ਰਮਾਣੂ ਹਥਿਆਰਾਂ 'ਤੇ ਨਜ਼ਰ ਰੱਖਣ ਵਾਲੇ ਲੇਖਕਾਂ ਦੀ ਇਕ ਤਾਜ਼ਾ ਰਿਪਰੋਟ ਦੇ ਮੁਤਾਬਕ ਪਾਕਿਸਤਾਨ 'ਚ ਇਸ ਸਮੇਂ 140 ਤੋਂ 150 ਪ੍ਰਮਾਣੂ ਹਥਿਆਰ ਹਨ ਅਤੇ ਜੇਕਰ ਇਹੋ ਸਥਿਤੀ ਜਾਰੀ ਰਹੀ ਤਾਂ ਆਸ ਹੈ ਕਿ 2025 ਤਕ ਇਹ ਵਧ ਕੇ 220 ਤੋਂ 250 ਹੋ ਜਾਵੇਗੀ।
ਅਮਰੀਕਾ ਦੀ ਰੱਖਿਆ ਖੁਫੀਆ ਏਜੰਸੀ ਨੇ 1999 'ਚ ਅੰਦਾਜ਼ਾ ਲਾਇਆ ਸੀ ਕਿ 2020 'ਚ ਪਾਕਿਸਤਾਨ ਦੇ ਕੋਲ 60 ਤੋਂ 80 ਪ੍ਰਮਾਣੂ ਹਥਿਆਰ ਹੋਣਗੇ ਪਰ ਇਸ ਨਾਲੋਂ ਵਧ ਹੋ ਕੇ ਹੁਣ ਇਹ ਲਗਭਗ 140 ਤੋਂ 150 ਵਿਚਾਲੇ ਹਨ। 'ਪਾਕਿਸਤਾਨ ਪ੍ਰਮਾਣੂ ਬਲ 2018' ਨਾਂ ਦੀ ਇਹ ਰਿਪੋਰਟ ਹੰਸ ਐੱਮ. ਕ੍ਰਿਸਟੇਨਸੇਨ, ਰਾਬਰਟ ਐੱਸ. ਨੋਰਸ ਅਤੇ ਯੂਲੀਆ ਡਾਇਮੰਡ ਵਲੋਂ ਤਿਆਰ ਕੀਤੀ ਗਈ ਹੈ।

ਰਿਪੋਰਟ 'ਚ ਕਿਹਾ ਗਿਆ ਕਿ ਪਾਕਿਸਤਾਨੀ ਫੌਜ ਦੇ ਮਾਰਚਾਂ ਅਤੇ ਪਾਕਿਸਤਾਨੀ ਹਵਾਈ ਫੌਜ ਦੇ ਬੇਸ ਦੀਆਂ ਕਮਰਸ਼ੀਅਲ ਸੈਟੇਲਾਈਟ ਤਸਵੀਰਾਂ ਦੀ ਜਾਂਚ ਨਾਲ ਮੋਬਾਇਲ ਲਾਂਚਰ ਅਤੇ ਅੰਡਰ ਗਰਾਊਂਡ ਸੁਵਿਧਾਵਾਂ ਸਬੰਧੀ ਗਤੀਵਿਧੀਆਂ ਦਾ ਪਤਾ ਚੱਲਦਾ ਹੈ ਜੋ ਕਿ ਪ੍ਰਮਾਣੂ ਹਥਿਆਰਾਂ ਨਾਲ ਜੁੜੀਆਂ ਹੋ ਸਕਦੀਆਂ ਹਨ।


Related News