ਕੋਰੋਨਾਵਾਇਰਸ ਤੋਂ ਪ੍ਰਭਾਵਿਤ ਵੁਹਾਨ ਤੋਂ ਆਪਣੇ ਨਾਗਰਿਕਾਂ ਨੂੰ ਬਾਹਰ ਨਹੀਂ ਕੱਢੇਗਾ ਪਾਕਿ

Thursday, Jan 30, 2020 - 11:23 PM (IST)

ਕੋਰੋਨਾਵਾਇਰਸ ਤੋਂ ਪ੍ਰਭਾਵਿਤ ਵੁਹਾਨ ਤੋਂ ਆਪਣੇ ਨਾਗਰਿਕਾਂ ਨੂੰ ਬਾਹਰ ਨਹੀਂ ਕੱਢੇਗਾ ਪਾਕਿ

ਇਸਲਾਮਾਬਾਦ  — ਪਾਕਿਸਤਾਨ ਦੀ ਸਰਕਾਰ ਨੇ ਕੋਰੋਨਾਵਾਇਰਸ ਤੋਂ ਪ੍ਰਭਾਵਿਤ ਵੁਹਾਨ ਸ਼ਹਿਰ ਤੋਂ ਆਪਣੇ ਨਾਗਰਿਕਾਂ ਨੂੰ ਨਹੀਂ ਕੱਢਣ ਦਾ ਫੈਸਲਾ ਲਿਆ ਹੈ। ਇਕ ਸੀਨੀਅਰ ਅਧਿਕਾਰੀ ਨੇ ਵੀਰਵਾਰ ਨੂੰ ਕਿਹਾ ਕਿ ਪਾਕਿਸਤਾਨ ਨੇ ਚੀਨ ਨਾਲ ਏਕਤਾ ਦੇ ਪ੍ਰਦਰਸ਼ਨ ਦੇ ਉਦੇਸ਼ ਨਾਲ ਇਹ ਫੈਸਲਾ ਲਿਆ ਹੈ। ਹਾਲਾਂਕਿ ਚੀਨ 'ਚ ਚਾਰ ਪਾਕਿਸਤਾਨੀ ਨਾਗਰਿਕ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਹੋ ਚੁੱਕੇ ਹਨ। ਵੁਹਾਨ 'ਚ ਵੱਖ-ਵੱਖ ਯੂਨੀਵਰਸਿਟੀਆਂ 'ਚ 800 ਪਾਕਿਸਤਾਨੀ ਵਿਦਿਆਰਥੀ ਪੜ੍ਹਦੇ ਹਨ। ਸਿਹਤ ਤੇ ਪ੍ਰਧਾਨ ਮੰਤਰੀ ਦੇ ਵਿਸੇਸ਼ ਸਹਾਇਕ ਡਾ. ਜ਼ਫਰ ਮਿਰਜ਼ਾ ਨੇ ਕਿਹਾ ਕਿ ਵਿਸ਼ਵ ਸਿਹਤ ਸੰਗਠਨ ਦੇ ਸੁਝਾਵਾਂ 'ਤੇ ਅਮਲ ਕਰਦੇ ਹੋਏ ਪਾਕਿਸਤਾਨ ਨੇ ਚੀਨ ਤੋਂ ਆਪਣੇ ਨਾਗਰਿਕਾਂ ਨੂੰ ਨਹੀਂ ਕੱਢਣ ਦਾ ਫੈਸਲਾ ਲਿਆ ਹੈ।
ਡਾਨ ਅਖਬਾਰ ਮੁਤਾਬਕ ਮਿਰਜ਼ਾ ਨੇ ਕਿਹਾ, 'ਅਸੀਂ ਮੰਨਦੇ ਹਾਂ ਕਿ ਅਜੇ ਚੀਨ 'ਚ ਰਹਿ ਰਹੇ ਸਾਡੇ ਪਰਿਵਾਰ ਵਾਲਿਆਂ ਦੇ ਹਿੱਤ 'ਚ ਹੈ। (ਉਹ ਉਥੇ ਹੀ ਰਹਿਣ) ਇਹ ਖੇਤਰ, ਦੇਸ਼ ਦੇ ਵਿਸ਼ਵ ਦੇ ਹਿੱਤ 'ਚ ਹੈ ਕਿ ਅਸੀਂ ਉਨ੍ਹਾਂ ਨੂੰ ਬਾਹਰ ਨਾ ਕੱਢੀਏ। ਉਨ੍ਹਾਂ ਕਿਹਾ, 'ਡਬਲਿਊ.ਐੱਚ.ਓ. ਵੀ ਇਹੀ ਕਹਿ ਰਿਹਾ ਹੈ, ਇਹ ਚੀਨ ਦੀ ਨੀਤੀ ਹੈ ਅਤੇ ਇਹੀ ਸਾਡੀ ਵੀ ਨੀਤੀ ਹੈ। ਅਸੀਂ ਚੀਨ ਦੇ ਨਾਲ ਪੂਰੀ ਇਕਜੁੱਟਤਾ ਨਾਲ ਖੜ੍ਹੇ ਹੈ। ਅਜੇ ਚੀਨ ਦੀ ਸਰਕਾਰ ਲਾਗ ਨੂੰ ਵੁਹਾਨ ਸ਼ਹਿਰ 'ਚ ਰੋਕਣ 'ਚ ਸਫਲ ਹੋ ਗਈ ਹੈ। ਜੇਕਰ ਅਸੀਂ ਗੈਰ ਜ਼ਿੰਮੇਵਾਰੀ ਨਾਲ ਕੰਮ ਕਰਾਂਗੇ ਅਤੇ ਲੋਕਾਂ ਨੂੰ ਉਥੇ ਤੋਂ ਕੱਢਣਾ ਸ਼ੁਰੂ ਕਰ ਦਿਆਂਗੇ ਤਾਂ ਇਹ ਲਾਗ ਪੂਰੇ ਵਿਸ਼ਵ 'ਚ ਜੰਗਲ ਦੀ ਅੱਗ ਵਾਂਗ ਫੈਲ ਜਾਵੇਗਾ।'
ਬੁੱਧਵਾਰ ਨੂੰ ਮਿਰਜ਼ਾ ਨੇ ਕਿਹਾ ਸੀ ਕਿ ਚੀਨ 'ਚ ਮੌਜੂਦ ਪੰਜ ਪਾਕਿਸਤਾਨੀ ਨਾਗਰਿਕ ਕੋਰੋਨਾਵਾਇਰਸ ਦੀ ਚਪੇਟ 'ਚ ਆ ਚੁੱਕੇ ਹਨ। ਉਨ੍ਹਾਂ ਨੇ ਵੀਰਵਾਰ ਨੂੰ ਕਿਹਾ, 'ਇਹ ਗਿਣਤੀ ਚਾਰ 'ਤੇ ਰੁਕੀ ਹੈ। ਵਧੀ ਨਹੀਂ ਹੈ।' ਮਿਰਜ਼ਾ ਨੇ ਕਿਹਾ ਕਿ ਆਪਣੇ ਨਾਗਰਿਕਾਂ ਨੂੰ ਵੁਹਾਨ ਤੋਂ ਨਾ ਕੱਢਣ ਦੇ ਪਾਕਿਸਤਾਨੀ ਸਰਕਾਰ ਦੇ ਫੈਲਾ ਦਾ ਇਹ ਮਤਲਬ ਨਹੀਂ ਹੈ ਕਿ ਉਸ ਨੂੰ ਉਨ੍ਹਾਂ ਦੀ ਚਿੰਤਾ ਨਹੀਂ ਹੈ। ਉਨ੍ਹਾਂ ਕਿਹਾ ਕਿ ਚੀਨ 'ਚ ਪਾਕਿਸਤਾਨੀ ਦੂਤਘਰ ਪਾਕਿਸਤਾਨੀ ਨਾਗਰਿਕਾਂ ਦੇ ਸੰਪਰਕ 'ਚ ਹੈ।


author

Inder Prajapati

Content Editor

Related News