ਭਾਰਤ ਨਾਲ ਮੁੱਦਿਆਂ ਦੇ ਹੱਲ ''ਚ ਭੂਮਿਕਾ ਨਿਭਾਉਣ ਦੀ ਰੂਸ ਦੀ ਇੱਛਾ ਦਾ ਪਾਕਿਸਤਾਨ ਸਵਾਗਤ ਕਰਦਾ ਹੈ
Thursday, Jun 15, 2017 - 09:47 PM (IST)
ਇਸਲਾਮਾਬਾਦ — ਪਾਕਿਸਤਾਨ ਨੇ ਵੀਰਵਾਰ ਨੂੰ ਕਿਹਾ ਕਿ ਭਾਰਤ ਨਾਲ ਆਪਣੇ ਦੋ-ਪੱਥੀ ਮਤਭੇਦਾਂ ਨੂੰ ਹੱਲ ਕਰਨ 'ਚ ਮਦਦ ਕਰਨ 'ਚ ਭੂਮਿਕਾ ਨਿਭਾਉਣ ਦੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਇਰਾਦੇ ਦਾ ਸਵਾਗਤ ਕਰਦਾ ਹੈ। ਵਿਦੇਸ਼ ਦਫਤਰ ਦੇ ਬੁਲਾਰੇ ਨਫੀਸ ਜ਼ਕਾਰੀਆ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਇਸ ਬਾਰੇ 'ਚ ਕਿਹਾ ਕਿ ਖਬਰਾਂ ਮੁਤਾਬਕ ਪੁਤਿਨ ਨੇ ਐੱਸ. ਸੀ. ਓ. ਸੰਮੇਲਨ ਤੋਂ ਬਾਅਦ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨਾਲ ਆਪਣੀ ਮੁਲਾਕਾਤ 'ਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਮੁੱਦਿਆਂ ਦੇ ਹੱਲ ਲਈ ਮੈਂਬਰਸ਼ਿਪ ਦੀ ਪੇਸ਼ਕਸ਼ ਕੀਤੀ ਸੀ। ਜ਼ਕਾਰੀਆ ਨੇ ਕਿਹਾ, ''ਪਾਕਿਸਤਾਨ ਯੂ. ਐੱਨ. ਐੱਸ. ਸੀ. ਏਜੰਡਾ 'ਚੇ ਲੰਬਿਤ ਇਸ ਮੁੱਦੇ 'ਚ ਭੂਮਿਕਾ ਨਿਭਾਉਣ ਦੇ ਯੂ. ਐੱਨ. ਐੱਸ. ਸੀ. ਦੇ ਸਥਾਈ ਮੈਂਬਰ ਰੂਸ ਦੇ ਧਿਆਨ ਦੇਣ ਅਤੇ ਉਸ ਦੇ ਇਰਾਦੇ ਦਾ ਸਵਾਗਤ ਕਰਦਾ ਹੈ। ਉਨ੍ਹਾਂ ਨੇ ਕਿਹਾ ਕਿ ਪੁਤਿਨ ਗਲੋਬਲ ਨੇਤਾ ਅਤੇ ਰਾਜਨੇਤਾ ਹਨ ਅਤੇ ਉਹ ਜਦੋਂ ਪਾਕਿਸਤਾਨ ਆਉਣ ਦਾ ਫੈਸਲਾ ਕਰਨਗੇ ਤਾਂ ਸਾਡਾ ਦੇਸ਼ ਉਨ੍ਹਾਂ ਗਰਮਜੋਸ਼ੀ ਨਾਲ ਸਵਾਗਤ ਕਰੇਗਾ। ਰੂਸ ਨਾਲ ਸਬੰਧਾਂ ਦੇ ਬਾਰੇ 'ਚ ਗੱਲ ਕਰਦੇ ਹੋਏ ਜ਼ਕਾਰੀਆ ਨੇ ਕਿਹਾ ਕਿ ਪਾਕਿਸਤਾਨ-ਰੂਸ ਦੇ ਸਬੰਧ ਸਕਰਾਤਾਮਕ ਰਾਹ 'ਤੇ ਚੱਲ ਰਹੇ ਹਨ। ਉਨ੍ਹਾਂ ਨੇ ਕਿਹਾ, ''ਦੋਹਾਂ ਪੱਖਾਂ ਨੇ ਰੱਖਿਆ ਸਮਝੌਤੇ 'ਤੇ ਦਸਤਖਤ ਕੀਤੇ ਹਨ, ਸੰਯੁਕਤ ਫੌਜੀ ਅਭਿਆਸ ਕੀਤੇ ਹਨ ਅਤੇ ਰੂਸ-ਦੱਖਣ-ਉੱਤਰੀ ਗੈਸ ਪਾਈਪਲਾਈਨ ਪਰਿਯੋਜਨਾ 'ਚ 2 ਅਰਬ ਡਾਲਕ ਦਾ ਨਿਵੇਸ਼ ਕਰ ਰਿਹਾ ਹੈ। ਰਾਜਨੀਤਕ, ਆਰਥਿਕ ਅਤੇ ਵਪਾਰ, ਊਰਜਾ, ਰੱਖਿਆ, ਸਭਿਆਚਾਰ ਅਤੇ ਸਿੱਖਿਆ ਦੇ ਖੇਤਰਾਂ 'ਚ ਸਬੰਧਾਂ ਵੱਲ ਵਾਧੇ ਦੀਆਂ ਸੰਭਵਾਨਾਵਾਂ ਹਨ।
