ਭਾਰਤ ਨਾਲ ਗੱਲਬਾਤ ਦੇ ਜ਼ਰੀਏ ਪਾਕਿਸਤਾਨ ਸਾਰੇ ਮੁੱਦਿਆਂ ਨੂੰ ਚਾਹੁੰਦਾ ਹੈ ਸੁਲਝਾਉਣਾ

07/20/2017 12:46:17 PM

ਇਸਲਾਮਾਬਾਦ— ਮੌਜੂਦਾ ਸਮੇਂ ਵਿਚ ਗੁਆਂਢੀ ਦੇਸ਼ ਪਾਕਿਸਤਾਨ ਦੇ ਨਾਲ ਭਾਰਤ ਦੇ ਸੰਬੰਧ ਤਣਾਅ ਪੂਰਨ ਚੱਲ ਰਹੇ ਹਨ। ਇਕ ਪਾਸੇ ਜੰਮੂ-ਕਸ਼ਮੀਰ ਵਿਚ ਲਗਾਤਾਰ ਸੀਮਾ ਪਾਰ ਤੋਂ ਸੀਜਫਾਇਰ ਉਲੰਘਣਾ ਹੋ ਰਹੀ ਹੈ ਅਤੇ ਦੂਜੇ ਪਾਸੇ ਪਾਕਿਸਤਾਨ ਨੇ ਭਾਰਤ ਨਾਲ ਗੱਲਬਾਤ ਜ਼ਰੀਏ ਕਸ਼ਮੀਰ ਸਮੇਤ ਸਾਰੇ ਮੁੱਦਿਆਂ ਨੂੰ ਸੁਲਝਾਉਣ ਨੂੰ ਲੈ ਕੇ ਵਚਨਬੱਧਤਾ ਜਤਾਈ ਹੈ।
ਇਸ ਸੰਬੰਧ ਵਿਚ ਪਾਕਿ ਵਿਦੇਸ਼ ਮੰਤਰੀ ਤਹਮਿਨਾ ਜੰਜੁਆ ਦਾ ਬਿਆਨ ਸਾਹਮਣੇ ਆਇਆ ਹੈ। ਵਿਦੇਸ਼ ਮੰਤਰਾਲੇ ਮੁਤਾਬਕ, ਇਸਲਾਮਾਬਾਦ ਸਥਿਤ ਮਿਸ਼ੰਸ ਆਫ ਦ ਯੂਰਪੀਅਨ ਯੂਨੀਅਨ ਮੈਂਬਰ ਸਟੇਟਸ ਦੇ ਪ੍ਰਮੁੱਖਾਂ ਨਾਲ ਗੱਲਬਾਤ ਦੌਰਾਨ ਤਹਮਿਨਾ ਨੇ ਇਹ ਗੱਲ ਕਹੀ ਕਿ ਪਾਕਿਸਤਾਨ, ਭਾਰਤੇ ਨਾਲ ਗੱਲਬਾਤ ਦੇ ਜ਼ਰੀਏ ਸਾਰੇ ਮੁੱਦਿਆਂ ਨੂੰ ਸੁਲਝਾਉਣ ਨੂੰ ਲੈ ਕੇ ਵਚਨਬੱਧ ਹੈ। ਇਸ ਦੇ ਨਾਲ ਤਹਮੀਨ ਨੇ ਭਾਰਤ 'ਤੇ ਕਸ਼ਮੀਰ ਵਿਚ ਮਨੁੱਖੀ ਅਧਿਕਾਰ ਉਲੰਘਣਾ ਦਾ ਦੋਸ਼ ਵੀ ਲਗਾਇਆ।


Related News